ਬੁਝਾਰਤਾਂ


1. ਨਿੱਕੀ ਜਿਹੀ ਕੁੜੀ

     ਲੈ ਪਰਾਂਦਾ ਤੁਰੀ।

ਉੱਤਰ : ਸੂਈ (ਕੱਪੜੇ ਸੀਉਂਣ ਵਾਲੀ)

2. ਨਿੱਕਾ ਜਿਹਾ ਕਾਕਾ

ਬੂਹੇ ਦਾ ਰਾਖਾ

ਉੱਤਰ : ਜੰਦਰਾ

3. ਵਿੰਗ ਤੜਿੰਗੀ ਲੱਕੜੀ ਵਿੰਗ ਤੜਿੰਗਾ ਰਾਹ।

ਜੇ ਤੂੰ ਮੇਰੀ ਬਾਤ ਨਹੀਂ ਬੁੱਝਨੀ, ਘਰ ਆਪਣੇ ਨੂੰ ਜਾਹ।

ਉੱਤਰ : ਹੱਲ (ਖੇਤਾਂ ਵਿੱਚ ਜੋਤਣ ਵਾਲਾ)

4. ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਜੜੀ ਸੀ।

ਰਾਜਾ ਜੀ ਦੇ ਬਾਗ਼ ਵਿੱਚ, ਦੁਸ਼ਾਲਾ ਲੈ ਕੇ ਖੜੀ ਸੀ।

ਉੱਤਰ : ਮੱਕੀ ਦੀ ਛੱਲੀ

5. ਨੀਲੀ ਟਾਕੀ ਚੌਲ ਬੱਧੇ,

ਦਿਨੇ ਗਵਾਚੇ ਰਾਤੀਂ ਲੱਭੇ।

ਉੱਤਰ : ਤਾਰੇ

6. ਬਾਤ ਪਾਵਾਂ ਬਤੌਲੀ ਪਾਵਾਂ ਬਾਤ ਨੂੰ ਲੱਗੇ ਮੋਤੀ,

ਮੋਤੀ ਮੋਤੀ ਝੜ ਗਏ ਬਾਤ ਰਹੀ ਖਲੋਤੀ।

ਉੱਤਰ : ਬੇਰੀ

7. ਅੱਠ ਹੱਥ ਥੱਬਾ ਆਂਦਰਾਂ ਦਾ,

ਜਿਹੜਾ ਮੇਰੀ ਬਾਤ ਨਾ ਬੁੱਝੇ,

ਉਹ ਦੋਸਤ ਬਾਂਦਰਾਂ ਦਾ।

ਉੱਤਰ : ਮੰਜਾ

8. ਆਰ ਟਾਂਗਾ ਪਾਰ ਢਾਂਗਾ

ਵਿੱਚ ਟਲਮ-ਟੱਲੀਆਂ।

ਆਉਣ ਕੂੰਜਾਂ ਦੇਣ ਬੱਚੇ,

ਨਦੀ ਨ੍ਹਾਉਣ ਚਲੀਆਂ।

ਉੱਤਰ : ਖੂਹ ਦੀਆਂ ਟਿੰਡਾਂ

9. ਇੱਕ ਨਾਰ ਦੀ ਚਾਲ ਹੈ ਪੁੱਠੀ,

ਨੱਕ ਕੱਪੇ ਬਿਨ ਰਹਿੰਦੀ ਰੁੱਠੀ।

ਜੇ ਉਸ ਦਾ ਮੂੰਹ ਕਰੀਏ ਕਾਲਾ,

ਤਾਂ ਉਹ ਦੇਂਦੀ ਕੰਮ ਸੁਖਾਲਾ।

ਉੱਤਰ : ਕਲਮ

10. ਲੱਕ ਬੰਨ੍ਹ ਸਿਪਾਹੀ,

ਵਿਹੜੇ ਫਿਰ ਗਿਆ।

ਉੱਤਰ : ਝਾੜੂ