ਬਾਰਾਂ ਮਹੀਨੇ…….ਲੱਜ ਤੁਹਾਨੂੰ ਨਹੀਂ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਬਾਰਾਂ ਮਹੀਨੇ ਸੁਨਿਆਰ ਬਿਠਾਇਆ।
ਚਾਂਦੀ ਦੇ ਗਹਿਣਿਆਂ ‘ਤੇ
ਪਾਣੀ ਫਿਰਾਇਆ।
ਪਿੱਤਲ ਪਾਉਣਾ ਸੀ।
ਪਿੱਤਲ ਪਾਉਣਾ ਸੀ।
ਨਿਲੱਜਿਓ, ਲੱਜ ਤੁਹਾਨੂੰ ਨਹੀਂ।
ਪ੍ਰਸ਼ਨ 1. ਇਹਨਾਂ ਕਾਵਿ-ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਸੁਹਾਗ ਨਾਲ
(ਅ) ਘੋੜੀ ਨਾਲ
(ੲ) ਸਿੱਠਣੀ ਨਾਲ
(ਸ) ਟੱਪੇ ਨਾਲ
ਪ੍ਰਸ਼ਨ 2. ਸੁਨਿਆਰ ਨੂੰ ਕਿੰਨੇ ਮਹੀਨੇ ਬਿਠਾਇਆ?
(ੳ) ਦੋ
(ਅ) ਪੰਜ
(ੲ) ਦਸ
(ਸ) ਬਾਰਾਂ
ਪ੍ਰਸ਼ਨ 3. ਬਾਰਾਂ ਮਹੀਨੇ ਕਿਸ ਨੂੰ ਬਿਠਾਇਆ ਗਿਆ?
(ੳ) ਨੌਕਰ ਨੂੰ
(ਅ) ਮਜ਼ਦੂਰ ਨੂੰ
(ੲ) ਦਰਜ਼ੀ ਨੂੰ
(ਸ) ਸੁਨਿਆਰ ਨੂੰ
ਪ੍ਰਸ਼ਨ 4. ਕਿਨ੍ਹਾਂ ਗਹਿਣਿਆਂ ‘ਤੇ ਸੋਨੇ ਦਾ ਪਾਣੀ ਫਿਰਾਇਆ ਗਿਆ?
(ੳ) ਤਾਂਬੇ ਦੇ
(ਅ) ਪਿੱਤਲ ਦੇ
(ੲ) ਚਾਂਦੀ ਦੇ
(ਸ) ਲੋਹੇ ਦੇ
ਪ੍ਰਸ਼ਨ 5. ਕਿਨ੍ਹਾਂ ਨੂੰ ਕੋਈ ਸ਼ਰਮ ਨਹੀਂ?
(ੳ) ਰਿਸ਼ਦੇਦਾਰਾਂ ਨੂੰ
(ਅ) ਦਾਦਕਿਆਂ ਨੂੰ
(ੲ) ਜਾਂਞੀਆਂ ਨੂੰ
(ਸ) ਮਾਸੀਆਂ ਨੂੰ
ਪ੍ਰਸ਼ਨ 6. ‘ਲੱਜ’ ਸ਼ਬਦ ਦਾ ਕੀ ਅਰਥ ਹੈ?
(ੳ) ਲਾਭ
(ਅ) ਧਾਗਾ
(ੲ) ਲਾਲਚ
(ਸ) ਸ਼ਰਮ
ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਸਿੱਠਣੀਆਂ ਕੁੜੀ ਵਾਲੇ ਦਿੰਦੇ ਹਨ ਜਾਂ ਮੁੰਡੇ ਵਾਲ਼ੇ?
ਉੱਤਰ : ਕੁੜੀ ਵਾਲ਼ੇ।
ਪ੍ਰਸ਼ਨ 2. ਸਿੱਠਣੀਆਂ ਵਿੱਚ ਕੁੜੀ ਵਾਲਿਆਂ ਦਾ ਮਖੌਲ ਉਡਾਇਆ ਜਾਂਦਾ ਹੈ ਜਾਂ ਮੁੰਡੇ ਵਾਲਿਆਂ ਦਾ?
ਉੱਤਰ : ਮੁੰਡੇ ਵਾਲਿਆਂ ਦਾ।
ਪ੍ਰਸ਼ਨ 3. ਸਿੱਠਣੀਆਂ ਨੂੰ ਕਿਹੋ ਜਿਹੀਆਂ ਗਾਲ਼ਾਂ ਕਿਹਾ ਗਿਆ ਹੈ?
ਉੱਤਰ : ਮਿੱਠੀਆਂ।
ਪ੍ਰਸ਼ਨ 4. ਸਿੱਠਣੀਆਂ ਵਿੱਚ ਕਿਸ ਨੂੰ ਬੈਟਰੀ ਵਰਗਾ ਕਿਹਾ ਗਿਆ ਹੈ?
ਉੱਤਰ : ਕੁੜਮ ਨੂੰ।
ਪ੍ਰਸ਼ਨ 5. ਸਿੱਠਣੀਆਂ ਵਿੱਚ ਜਾਂਵੀਆਂ ਦੇ ਢਿੱਡਾਂ ਨੂੰ ਕਿਹੋ ਜਿਹੇ ਕਿਹਾ ਗਿਆ ਹੈ ?
ਉੱਤਰ : ਸਿੱਠਣੀਆਂ ਵਿੱਚ ਜਾਂਞੀਆਂ ਦੇ ਢਿੱਡਾਂ ਨੂੰ ਟੋਏ ਅਤੇ ਖੂਹ ਵਰਗੇ ਕਿਹਾ ਗਿਆ ਹੈ।
ਪ੍ਰਸ਼ਨ 6. ਜਾਂਞੀਆਂ ਨੂੰ ਬਹੁਤਾ ਖਾਣ ਕਰਕੇ ਕਿਹੜੀ ਚੀਜ਼ ਕੁੱਟ ਕੇ ਦੇਣ ਲਈ ਕਿਹਾ ਗਿਆ ਹੈ?
ਉੱਤਰ : ਖਲ।
ਪ੍ਰਸ਼ਨ 7. ਸਿੱਠਣੀਆਂ ਵਿੱਚ ਕਿਸ ਨੂੰ ਘੋਟਣੇ ਵਰਗਾ ਕਿਹਾ ਗਿਆ ਹੈ?
ਉੱਤਰ : ਕੁੜਮ ਨੂੰ।