ਫੀਰੋਜ਼ ਤੁਗਲਕ


ਪ੍ਰਸ਼ਨ. ਫ਼ੀਰੋਜ਼ ਤੁਗਲਕ ਦੀਆਂ ਕਿਹੜੀਆਂ ਨੀਤੀਆਂ ਨੇ ਸਲਤਨਤ ਦੇ ਪਤਨ ਵਿਚ ਹਿੱਸਾ ਪਾਇਆ?

ਉੱਤਰ : ਫ਼ੀਰੋਜ ਤੁਗਲਕ ਦੂਰਦਰਸ਼ੀ ਸ਼ਾਸਕ ਨਹੀਂ ਸੀ। ਉਸ ਲਈ ਉਸ ਦੀਆਂ ਨੀਤੀਆਂ ਨੇ ਦਿੱਲੀ ਸਲਤਨਤ ਦੇ ਪਤਨ ਵਿਚ ਤਗੜਾ ਯੋਗਦਾਨ ਦਿੱਤਾ :

ਪਹਿਲਾ ਇਹ ਕਿ ਉਸ ਦੀਆਂ ਕਮਜ਼ੋਰੀਆਂ ਕਾਰਣ ਥਾਂ-ਥਾਂ ਤੇ ਵਿਦਰੋਹ ਹੋਣੇ ਸ਼ੁਰੂ ਹੋ ਗਏ। ਉਸਨੇ ਦੰਡ ਵਿਧਾਨ ਨਰਮ ਕਰ ਦਿੱਤਾ ਜਿਸ ਨਾਲ ਵਿਦਰੋਹੀਆਂ ਤੇ ਅਪਰਾਧੀਆਂ ਨੂੰ ਸਹਾਰਾ ਮਿਲ ਗਿਆ।

ਦੂਜਾ, ਉਸ ਨੇ ਵਿਦਰੋਹਾਂ ਦੇ ਡਰ ਨਾਲ ਅਮੀਰਾਂ ਅਤੇ ਉਲੇਮਾਂ ਪ੍ਰਤੀ ਬਹੁਤ ਨਰਮ ਨੀਤੀ ਅਪਣਾਈ। ਉਸਨੇ ਅਮੀਰਾਂ ਤੇ ਉਲੇਮਾਂ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਤਨਖਾਹਾਂ ਤੇ ਜਾਗੀਰਾਂ ਵਧਾ ਦਿੱਤੀਆਂ।

ਤੀਜਾ, ਸੁਲਤਾਨ ਦੀ ਨਰਮ ਨੀਤੀ ਕਾਰਨ ਰਾਜ ਵਿਚ ਭ੍ਰਿਸ਼ਟਾਚਾਰ ਵਧ ਗਿਆ ਅਤੇ ਸੈਨਾ ਬਹੁਤ ਕਮਜ਼ੋਰ ਹੋ ਗਈ। ਫ਼ੀਰੋਜ਼ ਤੁਗਲਕ ਨੇ ਸੈਨਾ ਦੀ ਨੌਕਰੀ ਵੀ ਜੱਦੀ ਬਣਾ ਦਿੱਤੀ। ਉਹਨਾਂ ਨੂੰ ਨਕਦ ਤਨਖਾਹ ਦੀ ਥਾਂ ਭੂਮੀ ਦੇ ਕਿਸੇ ਭਾਗ ਦਾ ਲਗਾਨ ਦਿੱਤਾ ਜਾਣ ਲੱਗਾ।

ਚੌਥਾ, ਸੁਲਤਾਨ ਇਕ ਕਮਜ਼ੋਰ ਸੈਨਾਪਤੀ ਸੀ। ਹਾਜੀ ਇਲਿਆਸ ਦੇ ਵਿਰੁੱਧ ਇਕਦਾਲਾ ਦਾ ਘੇਰਾ ਜਾਰੀ ਸੀ, ਪਰ ਅੰਦਰ ਇਸਤਰੀਆਂ ਰੋਣ ਦੀ ਆਵਾਜ਼ ਨਾਲ ਸੁਲਤਾਨ ਨੇ ਘੇਰਾ ਚੁੱਕ ਲਿਆ। ਨਾਗਪੁਰ ਦੇ ਜੰਗਲਾਂ ਵਿਚ ਰਾਹ ਭੁਲ ਕੇ ਉਸਨੇ ਛੇ ਮਹੀਨੇ ਬਰਬਾਦ ਕਰ ਦਿੱਤੇ।

ਪੰਜਵਾਂ, ਸੁਲਤਾਨ ਦੀ ਹਿੰਦੂਆਂ ਪ੍ਰਤੀ ਨੀਤੀ ਵੀ ਸਲਤਨਤ ਦੇ ਪਤਨ ਦਾ ਕਾਰਨ ਬਣੀ ਸੀ। ਉਸਨੇ ਹਿੰਦੂਆਂ ਨੂੰ ਉੱਚੇ ਪਦਾਂ ਤੋਂ ਉਤਾਰ ਕੇ ਉਹਨਾਂ ਤੇ ਜ਼ਜੀਆ ਕਰ ਲਗਾ ਦਿੱਤਾ ਸੀ।

ਫ਼ੀਰੋਜ਼ ਤੁਗਲਕ ਦੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਦਿੱਲੀ ਸਲਤਨਤ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦਿੱਤਾ। ਇਸ ਤਰ੍ਹਾਂ ਉਸ ਦੀਆਂ ਨੀਤੀਆਂ ਨੇ ਸਲਤਨਤ ਦੇ ਪਤਨ ਵਿਚ ਹਿੱਸਾ ਪਾਇਆ ਸੀ।

ਸੁਲਤਾਨਾਂ ਦੀ ਦਾਸਾਂ ਪ੍ਰਤੀ ਨੀਤੀ ਵੀ ਦਿਲੀ ਸਲਤਨਤ ਦੇ ਪਤਨ ਦਾ ਕਾਰਨ ਬਣ ਗਈ ਸੀ।


प्रश्न. फ़िरोज़ तुगलक की किन नीतियों ने सल्तनत के पतन में योगदान दिया?

उत्तर: फिरोज तुगलक कोई दूरदर्शी शासक नहीं था। उसके लिए, उसकी नीतियों ने दिल्ली सल्तनत के पतन में जोरदार योगदान दिया:

प्रथम तो उसकी कमजोरियों के कारण जगह-जगह विद्रोह होने लगे। उसने विद्रोहियों और अपराधियों को समर्थन देने वाली दंड संहिता में ढील दी।

दूसरे, विद्रोह के डर से उसने अमीरों और उलेमाओं के प्रति बहुत उदार नीति अपनाई।  उसने अमीरों और उलेमाओं को खुश करने के लिए उनके वेतन और जागीरें बढ़ा दीं।

तीसरे, सुल्तान की नरम नीति के कारण राज्य में भ्रष्टाचार बढ़ गया और सेना बहुत कमजोर हो गई। फ़िरोज़ तुगलक ने सेना की नौकरी को भी खानदानी बना दिया। नकद वेतन के बदले उन्हें ज़मीन के एक हिस्से का पट्टा दिया जाने लगा।

चौथा, सुल्तान एक कमज़ोर सेनापति था। हाजी इलियास के खिलाफ इकदला की घेराबंदी जारी रही, लेकिन अंदर महिलाओं के रोने की आवाज पर सुल्तान ने घेराबंदी हटा दी। नागपुर के जंगलों में रास्ता भटककर उसके छह महीने बर्बाद हो गये।

पांचवां, हिंदुओं के प्रति सुल्तान की नीति भी सल्तनत के पतन का कारण बनी। उसने हिंदुओं को ऊँचे पदों से हटा दिया और उन पर ज़ज़िया कर लगा दिया।

फ़िरोज़ तुगलक की ऐसी नीतियों ने दिल्ली सल्तनत की जड़ें कमजोर कर दीं। इस प्रकार उनकी नीतियों ने सल्तनत के पतन में योगदान दिया।

गुलामों के प्रति सुल्तान की नीति भी दिल्ली सल्तनत के पतन का कारण बनी।


Question. Which policies of Firoz Tughlaq contributed to the decline of the Sultanate?

Answer: Firoz Tughlaq was not a visionary ruler.  For him, his policies strongly contributed to the decline of the Delhi Sultanate:

Firstly, due to his weaknesses, rebellions started taking place at various places.  He relaxed the penal code which favored rebels and criminals.

Secondly, due to fear of rebellion, he adopted a very liberal policy towards the rich and the Ulemas. He increased the salaries and jagirs of the rich and the Ulemas to please them.

Thirdly, due to the soft policy of the Sultan, corruption increased in the state and the army became very weak. Firoz Tughlaq also made army service a family affair. In place of cash salary, they were given a lease of a portion of land.

Fourth, the Sultan was a weak commander. The siege of Iqdala against Haji Ilyas continued, but the Sultan lifted the siege after hearing the cries of the women inside. His six months were wasted by getting lost in the forests of Nagpur.

Fifth, the Sultan’s policy towards Hindus also led to the decline of the Sultanate. He removed Hindus from high positions and imposed a Jizya tax on them.

Such policies of Firoz Tughlaq weakened the roots of the Delhi Sultanate. Thus his policies contributed to the decline of the Sultanate.

The Sultan’s policy towards slaves also led to the decline of the Delhi Sultanate.