ਪੱਤਰ : ਪਿਤਾ ਜੀ ਕੋਲੋਂ ਰੁਪਏ ਮੰਗਵਾਉਣ ਲਈ ਪੱਤਰ
ਪਿਤਾ ਜੀ ਪਾਸੋਂ ਰੁਪਏ ਮੰਗਵਾਉਣ ਲਈ ਪੱਤਰ।
10, ਮਾਲ ਰੋਡ
ਅਮ੍ਰਿਤਸਰ।
7 ਜੂਨ 2022
ਸਤਿਕਾਰ ਯੋਗ ਪਿਤਾ ਜੀ,
ਚਰਨ ਬੰਦਨਾ !
ਆਪ ਜੀ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਮੈਂ ਤੀਜੀ ਜਮਾਤ ਵਿਚੋਂ ਪਾਸ ਹੋ ਗਿਆ ਹਾਂ। ਮੈਂ ਆਪਣੀ ਜਮਾਤ ਵਿਚੋਂ ਪਹਿਲੇ ਨੰਬਰ ਤੇ ਆਇਆ ਹਾਂ। ਹੁਣ ਮੈਂ ਤੀਜੀ ਜਮਾਤ ਦੀਆਂ ਕਿਤਾਬਾਂ ਅਤੇ ਕਾਪੀਆਂ ਲੈਣੀਆਂ ਹਨ। ਸਕੂਲ ਦੀ ਫ਼ੀਸ ਵੀ ਦੇਣੀ ਹੈ ਅਤੇ ਨਵੀਂ ਵਰਦੀ ਵੀ ਲੈਣੀ ਹੈ। ਕਿਰਪਾ ਕਰਕੇ ਮੈਨੂੰ 400 ਰੁਪਏ ਮਨੀਆਰਡਰ ਰਾਹੀਂ ਜਲਦੀ ਭੇਜ ਦਿਓ ਜੀ।
ਆਪ ਦਾ ਪਿਆਰਾ ਪੁੱਤਰ,
ਹਰੀਸ਼ ਕੁਮਾਰ