ਪੱਤਰ : ਜਨਮ-ਦਿਨ ਦੀ ਪਾਰਟੀ ਲਈ ਸੱਦਾ ਪੱਤਰ।


ਜਨਮ-ਦਿਨ ਦੀ ਪਾਰਟੀ ਲਈ ਮਿੱਤਰ ਨੂੰ ਸੱਦਾ ਪੱਤਰ।

18 – ਆਦਰਸ਼ ਨਗਰ

ਬਠਿੰਡਾ।

7 ਜੂਨ 2022

ਪਿਆਰੇ ਦੋਸਤ ਮਨਜੀਤ,

ਸਤਿ ਸ੍ਰੀ ਅਕਾਲ।

ਤੈਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਮੇਰਾ ਜਨਮ ਦਿਨ 13 ਅਪ੍ਰੈਲ ਨੂੰ ਮਨਾਇਆ ਜਾਣਾ ਹੈ। ਤੈਨੂੰ ਪਰਿਵਾਰ ਦੀਆਂ ਇਹਨਾਂ ਖ਼ੁਸ਼ੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ-ਪੱਤਰ ਭੇਜ ਰਿਹਾ ਹਾਂ। ਮੇਰੇ ਹੋਰ ਦੋਸਤ ਵੀ ਆਏ ਹੋਣਗੇ। ਸਮੇਂ ਸਿਰ ਪੁੱਜ ਜਾਣਾ। ਕਿਤੇ ਉਡੀਕ ਨਾ ਕਰਨੀ ਪਵੇ।

ਮੇਰੇ ਵੱਲੋਂ ਆਪ ਦੇ ਮਾਤਾ ਪਿਤਾ ਜੀ ਨੂੰ ਪ੍ਰਣਾਮ।

ਤੇਰਾ ਦੋਸਤ,

ਸੁਖਵਿੰਦਰ ਸਿੰਘ