ਪੰਜਾਬ ਦੇ ਲੋਕ ਨਾਚ


ਪੰਜਾਬ ਦੇ ਲੋਕ ਨਾਚ ਪੰਜਾਬ ਅਤੇ ਪੰਜਾਬੀ ਰਹਿਤਲ ਦਾ ਸਜੀਵ ਪ੍ਰਗਟਾਵਾ ਹਨ।

ਪੰਜਾਬ ਵਿੱਚੋਂ ਪ੍ਰਚਲਿਤ ਹੋਈਆਂ ਲੋਕ ਕਲਾਵਾਂ, ਖ਼ਾਸਕਰ ਪ੍ਰਦਰਸ਼ਿਤ ਲੋਕ ਕਲਾਵਾਂ ਵਿੱਚ ਲੋਕ ਨਾਚਾਂ ਦਾ ਵਿਸ਼ੇਸ਼ ਸਥਾਨ ਹੈ।

ਲੋਕ ਨਾਚ ਸਮੂਹਿਕ ਚਰਿੱਤਰ ਦਾ ਧਾਰਨੀ ਹੁੰਦਾ ਹੈ। ਇਸ ਵਿੱਚ ਮਾਨਸਿਕ ਪੱਧਰ ‘ਤੇ ਸਾਰੀ ਜਾਤੀ ਦੀ ਸ਼ਿਰਕਤ ਹੁੰਦੀ ਹੈ।

ਇਹ ਸਮੇਂ, ਸਥਾਨ, ਕਰੜੇ ਨਿਯਮਾਂ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਬੰਧੇਜਾਂ ਦੇ ਮੁਥਾਜ ਨਹੀਂ ਹੁੰਦੇ।

ਲੋਕ ਸਾਜ਼ਾਂ ਦੇ ਵਿਵਰਣ ਦੇ ਅੰਤਰਗਤ ਭੰਗੜਾ, ਗਿੱਧਾ, ਕਿੱਕਲੀ, ਝੂਮਰ, ਲੁੱਡੀ, ਧਮਾਲ, ਲੱਲੀ, ਭੰਡਾਸ ਅਤੇ ਸੰਮੀ ਆਦਿ ਆਉਂਦੇ ਹਨ।

ਪੁਰਾਤਨ ਪੰਜਾਬ ਵਿੱਚ ਔਰਤਾਂ ਅਤੇ ਮਰਦਾਂ ਦੇ ਲੋਕ ਨਾਚ ਵੱਖੋ – ਵੱਖਰੇ ਹੁੰਦੇ ਸਨ।

ਔਰਤਾਂ ਵੱਲੋਂ ਪਰੰਪਰਾਗਤ ਰੂਪ ਵਿੱਚ ਨੱਚੇ ਜਾਣ ਵਾਲੇ ਲੋਕ ਨਾਚ ਖ਼ੱਲਾ, ਫ਼ਰੂਹਾ, ਘੂੰਮਰ, ਸਪੇਰਾ ਨਾਚ, ਹੁੱਲੇ ਨਾਚ, ਜਾਗਰਨ, ਬਾਲੋ ਅਤੇ ਬਾਗੜੀ ਹਨ।

ਮਰਦਾਵੇਂ ਲੋਕ ਨਾਚਾਂ ਵਿੱਚ ਅਖਾੜਾ ਜਾਂ ਭਲਵਾਨੀ, ਫੁੰਮਣੀਆਂ, ਹਿੱਬੋ, ਬਾਘਾ, ਮਰਦਾਵਾਂ ਗਿੱਧਾ, ਹੇਮੜੀ, ਗਤਕਾ, ਲੰਗੂਰ ਨਾਚ, ਜੰਗਮ ਅਤੇ ਗੁੱਗਾ ਆਦਿ ਆਉਂਦੇ ਹਨ।

ਕੁਲ ਮਿਲਾ ਕੇ ਇਨਾਂ ਵਿੱਚੋਂ ਝਲਕਦੀ ਪੰਜਾਬੀਅਤ ਦੀ ਪਛਾਣ ਪੰਜਾਬੀਆਂ ਨੂੰ ਭੁੱਲਣੀ ਨਹੀਂ ਚਾਹੀਦੀ।

ਪੰਜਾਬ ਦੇ ਲੋਕ ਨਾਚ ਮਹਿਜ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹਨ, ਸਗੋਂ ਇਨ੍ਹਾਂ ਦੀ ਪੇਸ਼ਕਾਰੀ ਵਿੱਚੋਂ ਸੂਰਬੀਰਤਾ, ਸਮਾਜਿਕਤਾ ਅਤੇ ਆਰਥਿਕਤਾ ਦਾ ਸਰੂਪ ਵੀ ਪ੍ਰਗਟ ਹੁੰਦਾ ਹੈ।