CBSEclass 11 PunjabiClass 12 PunjabiClass 9th NCERT PunjabiEducationHistoryHistory of PunjabNCERT class 10thPunjab School Education Board(PSEB)

ਪੰਜਾਬ ਦੇ ਭੂਗੋਲ ਦਾ ਇਤਿਹਾਸ ਉੱਤੇ ਪ੍ਰਭਾਵ


ਪ੍ਰਸ਼ਨ 7. ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਕੋਈ ਛੇ ਨੁਕਤੇ ਦੱਸੋ ।

(How did the geography of Punjab influence its history? Explain any six points.)

ਉੱਤਰ1. ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ। ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ। ਸਿੱਟੇ ਵਜੋਂ ਇਨ੍ਹਾਂ ਹਮਲਾਵਰਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ।

2. ਪੰਜਾਬ – ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ । ਉਦਾਹਰਨ ਦੇ ਤੋਰ ‘ਤੇ ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਮੋਰੀਆ ਦਾ ਯੂਨਾਨੀਆਂ ਨਾਲ ਯੁੱਧ, ਤਰਾਇਨ ਦੇ ਦੋ ਯੁੱਧ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਪੰਜਾਬ ਦੀਆਂ ਉਹ ਨਿਰਣਾਇਕ ਲੜਾਈਆਂ ਸਨ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ।

3. ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ—ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ। ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ। ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

4. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦਾ ਪ੍ਰਭਾਵ – ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ। ਜਦੋਂ ਸਿੱਖਾਂ ‘ਤੇ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕੇ ਸ਼ਰਨ ਲਈ। ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ।

5. ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ – ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਦੇ ਚਰਿੱਤਰ ਵਿੱਚ ਵਿਸ਼ੇਸ਼ ਲੱਛਣ ਪੈਦਾ ਕਰ ਦਿੱਤੇ। ਪੰਜਾਬ ਦੇ ਲੋਕ ਲੰਬੇ ਸਮੇਂ ਤਕ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ। ਇਸ ਲਈ ਉਹ ਬਾਕੀ ਭਾਰਤ ਦੇ ਲੋਕਾਂ ਤੋਂ ਵੱਧ ਬਹਾਦਰ, ਹਿੰਮਤੀ ਅਤੇ ਤਕਲੀਫਾਂ ਸਹਿਣ ਵਾਲੇ ਬਣ ਗਏ।

6. ਪੰਜਾਬ ਦਾ ਖੁਸ਼ਹਾਲ ਹੋਣਾ – ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਪੰਜਾਬ ਇੱਕ ਖੁਸ਼ਹਾਲ ਪ੍ਰਦੇਸ਼ ਬਣ ਗਿਆ। ਹਿਮਾਲਿਆ ਪਰਬਤ ‘ਚੋਂ ਨਿਕਲਣ ਵਾਲੇ ਦਰਿਆਵਾਂ ਨੇ ਇਸ ਨੂੰ ਉਪਜਾਊ ਮਿੱਟੀ ਪ੍ਰਦਾਨ ਕੀਤੀ। ਇਸ ’ਤੇ ਭਰਪੂਰ ਫ਼ਸਲਾਂ ਦੀ ਪੈਦਾਵਾਰ ਕਰਕੇ ਇੱਥੋਂ ਦੇ ਲੋਕ ਅਮੀਰ ਹੋ ਗਏ।


प्रश्न. पंजाब के भूगोल ने इसके इतिहास को कैसे प्रभावित किया? कोई छह बिंदु बताईए।

उत्तर – 1. पंजाब – भारत का प्रवेश द्वार – खैबर, कुर्रम, टोची, बोलान आदि पंजाब के उत्तर-पश्चिम में स्थित थे, उन्हें पार करना आसान था। इसीलिए शुरू से ही विदेशी आक्रमणकारी इन्हीं घाटियों के रास्ते भारत आते रहे। परिणामस्वरूप इन आक्रमणकारियों का पहला संघर्ष पंजाब के लोगों से हुआ। इस प्रकार पंजाब इन विदेशियों के लिए प्रवेश द्वार बन गया।

2. पंजाब – निर्णायक युद्धों का क्षेत्र – पंजाब अपनी भौगोलिक स्थिति के कारण सदियों से भारतीय इतिहास में सबसे महत्वपूर्ण और निर्णायक युद्ध – क्षेत्रों में से एक रहा है। उदाहरण के लिए सिकंदर का पोरस के साथ युद्ध, चंद्रगुप्त मौर्य का यूनानियों से युद्ध, तराइन के दो युद्ध और पानीपत के तीन युद्ध पंजाब के निर्णायक युद्ध थे, जिनका पंजाब के इतिहास पर गहरा प्रभाव पड़ा।

3. पंजाब की नदियों का प्रभाव – पंजाब का इतिहास यहां बहने वाली नदियों से काफी प्रभावित रहा है। इन नदियों ने कभी विदेशी आक्रमणकारियों के आगे बढ़ते कदमों को रोका तो कभी उनका मार्ग प्रशस्त किया। आक्रमणकारियों ने इन नदियों को वहाँ से पार किया, जहां वे कम संकरी थीं। इस प्रकार इन नदियों ने पंजाब के भाग्य को आकार देने में महत्वपूर्ण भूमिका निभाई।

4. पंजाब के जंगलों और पहाड़ों का प्रभाव – पंजाब के जंगलों और पहाड़ों का भी पंजाब के राजनीतिक जीवन पर गहरा प्रभाव पड़ा। जब विदेशी आक्रमणकारियों द्वारा सिखों का उत्पीड़न इतना बढ़ गया कि उन्होंने इन जंगलों और पहाड़ों में शरण ली। साथ ही वे अचानक अपने दुश्मन पर हमला कर देते और फिर इन जंगलों और पहाड़ों में छिप जाते।

5. पंजाबियों के चरित्र की विशेष विशेषताएं – पंजाब की भौगोलिक स्थिति ने पंजाबियों के चरित्र में विशेष विशेषताएं पैदा की। पंजाब के लोग लंबे समय से विदेशी आक्रमणकारियों से जूझते रहे। इसलिए वे शेष भारत की तुलना में अधिक साहसी और सहनशील बन गए।

6. पंजाब की समृद्धि – पंजाब अपनी भौगोलिक विशेषताओं के कारण एक समृद्ध राज्य बन गया। हिमालय से निकलने वाली नदियों ने इसे उपजाऊ मिट्टी प्रदान की। इस धरती पर प्रचुर मात्रा में फसलें पैदा करने से यहाँ के लोग धनी हो गए।


Question. How did the geography of Punjab influence its history? Explain any six points.

Answer. 1. Punjab – Gateway to India – Khaibar, Kurram, Tochi, Bolan, etc. were located in the north-west of Punjab, they were easy to cross. That is why from the very beginning, foreign invaders kept coming to India through these valleys. As a result, the first struggle of these invaders took place with the people of Punjab. Thus Punjab became the gateway for these foreigners.

2. Punjab – Areas of Decisive Wars – Punjab due to its geographical location has been one of the most important and decisive battlefields in Indian history for centuries. For example, Alexander’s war with Porus, Chandragupta Maurya’s war with the Greeks, two battles of Tarain, and three battles of Panipat were the decisive battles of Punjab, which had a profound impact on the history of Punjab.

3. Influence of the rivers of Punjab – The history of Punjab has been greatly influenced by the rivers flowing here. These rivers sometimes stopped the advance steps of foreign invaders and sometimes paved their way. Invaders crossed these rivers where they were less narrow. Thus these rivers played an important role in shaping the fate of Punjab.

4. Influence of the forests and mountains of Punjab – The forests and mountains of Punjab also had a profound effect on the political life of Punjab. When the persecution of the Sikhs by foreign invaders increased so much that they took refuge in these forests and mountains. At the same time, they would suddenly attack their enemy and then hide in these forests and mountains.

5. Special Characteristics of Punjabis – The geographical location of Punjab created special features in the character of Punjabis. The people of Punjab have been battling foreign invaders for a long time. So they became more courageous and tolerant than the rest of India.

6. Prosperity of Punjab – Punjab became a prosperous state due to its geographical features. The rivers originating from the Himalayas provided it with fertile soil. The people here became rich by producing abundant crops on this earth.