CBSEClass 12 PunjabiEducationHistoryHistory of PunjabPunjab School Education Board(PSEB)

ਪੰਜਾਬ ਦੇ ਇਤਿਹਾਸਿਕ ਸੋਮੇ (Objective Type Questions)

ਪੰਜਾਬ ਦੇ ਇਤਿਹਾਸਿਕ ਸੋਮੇ

(SOURCES OF THE HISTORY OF THE PUNJAB)


ਪ੍ਰਸ਼ਨ 1. ਪੰਜਾਬ ਦਾ ਇਤਿਹਾਸ ਲਿਖਣ ਸੰਬੰਧੀ ਇਤਿਹਾਸਕਾਰਾਂ ਨੂੰ ਪੇਸ਼ ਆਉਣ ਵਾਲੀ ਕਿਸੇ ਇੱਕ ਔਕੜ ਦਾ ਵਰਣਨ ਕਰੋ ।

ਉੱਤਰ – ਪੰਜਾਬੀਆਂ ਨੂੰ ਇਤਿਹਾਸ ਲਿਖਣ ਵਿੱਚ ਘੱਟ ਦਿਲਚਸਪੀ ਸੀ।

ਪ੍ਰਸ਼ਨ 2. ਪੰਜਾਬ ਦੇ ਇਤਿਹਾਸ ਸੰਬੰਧੀ ਸਿੱਖਾਂ ਦਾ ਕੋਈ ਇੱਕ ਮਹੱਤਵਪੂਰਨ ਸੋਮਾ ਦੱਸੋ।

ਉੱਤਰ – ਆਦਿ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 3. ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਦੋਂ ਕੀਤੀ ਗਈ ਸੀ?

ਉੱਤਰ – 1604 ਈ.

ਪੂਸ਼ਨ 4. ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਨੇ ਕੀਤੀ ਸੀ?

ਉੱਤਰ – ਗੁਰੂ ਅਰਜਨ ਦੇਵ ਜੀ ਨੇ।

ਪ੍ਰਸ਼ਨ 5. ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਕਿਹੜਾ ਹੈ?

ਜਾਂ

ਪ੍ਰਸ਼ਨ. ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ (ਗ੍ਰੰਥ ਸਾਹਿਬ) ਦਾ ਕੀ ਨਾਂ ਹੈ?

ਉੱਤਰ – ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ।

ਪ੍ਰਸ਼ਨ 6. ਦਸਮ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ?

ਉੱਤਰ – ਦਸਮ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ।

ਪ੍ਰਸ਼ਨ 7. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ?

ਉੱਤਰ – 1721 ਈ. ।

ਪ੍ਰਸ਼ਨ 8. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ?

ਉੱਤਰ—ਭਾਈ ਮਨੀ ਸਿੰਘ ਜੀ ਨੇ।

ਪ੍ਰਸ਼ਨ 9. ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ?

ਉੱਤਰ—ਗੁਰੂ ਗੋਬਿੰਦ ਸਿੰਘ ਜੀ।

ਪ੍ਰਸ਼ਨ 10. ਦਸਮ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਇੱਕ ਰਚਨਾ ਦਾ ਨਾਂ ਦੱਸੋ।

ਉੱਤਰ – ਬਚਿੱਤਰ ਨਾਟਕ।

ਪ੍ਰਸ਼ਨ 11. ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ?

ਉੱਤਰ – ਗੁਰੂ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 12. ਬਚਿੱਤਰ ਨਾਟਕ ਕੀ ਹੈ?

ਉੱਤਰ – ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ।

ਪ੍ਰਸ਼ਨ 13. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ ਦੱਸੋ ।

ਉੱਤਰ – ਬਚਿੱਤਰ ਨਾਟਕ ।

ਪ੍ਰਸ਼ਨ 14. ਜ਼ਫ਼ਰਨਾਮਾ ਕੀ ਹੈ?

ਉੱਤਰ – ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖਿਆ ਗਿਆ ਇੱਕ ਪੱਤਰ।

ਪ੍ਰਸ਼ਨ 15. ਗੁਰੂ ਗੋਬਿੰਦ ਸਿੰਘ ਜੀ ਦੁਆਰਾ ‘ਜ਼ਫ਼ਰਨਾਮਾ’ ਕਿਸ ਸਥਾਨ ਤੋਂ ਲਿਖਿਆ ਗਿਆ?

ਉੱਤਰ – ਦੀਨਾ ਕਾਂਗੜ

ਪ੍ਰਸ਼ਨ 16. ਜਫਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਗਿਆ?

ਉੱਤਰ – ਫਾਰਸੀ ਵਿੱਚ ।

ਪ੍ਰਸ਼ਨ 17. ਭਾਈ ਗੁਰਦਾਸ ਜੀ ਕੌਣ ਸਨ ?

ਉੱਤਰ – ਦਾਤਾਰ ਚੰਦ ਭੱਲਾ ਦੇ ਪੁੱਤਰ ।

ਪ੍ਰਸ਼ਨ 18. ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ?

ਉੱਤਰ – 39

ਪ੍ਰਸ਼ਨ 19. ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਕਿਸੇ ਇੱਕ ਵਾਰ ਦਾ ਨਾਂ ਲਿਖੋ।

ਉੱਤਰ – ਪਹਿਲੀ ‘ਵਾਰ’

ਪ੍ਰਸ਼ਨ 20. ਜਨਮ ਸਾਖੀਆਂ ਤੋਂ ਕੀ ਭਾਵ ਹੈ?

ਉੱਤਰ – ਜਨਮ ਸਾਖੀਆਂ ਤੋਂ ਭਾਵ ਉਨ੍ਹਾਂ ਕਥਾਵਾਂ ਤੋਂ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ
ਸੰਬੰਧਿਤ ਹਨ।

ਪ੍ਰਸ਼ਨ 21. ਸਭ ਤੋਂ ਵੱਧ ਵਿਸ਼ਵਾਸ ਯੋਗ ਜਨਮ ਸਾਖੀ ਕਿਹੜੀ ਹੈ?

ਉੱਤਰ – ਪੁਰਾਤਨ ਜਨਮ ਸਾਖੀ।

ਪ੍ਰਸ਼ਨ 22. ਕਿਸੇ ਇੱਕ ਜਨਮ ਸਾਖੀ ਦਾ ਨਾਂ ਲਿਖੋ।

ਉੱਤਰ – ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ।

ਪ੍ਰਸ਼ਨ 23. ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਿਸ ਨੇ ਕੀਤਾ ਸੀ?

ਉੱਤਰ – ਭਾਈ ਵੀਰ ਸਿੰਘ ਜੀ ਨੇ

ਪ੍ਰਸ਼ਨ 24. ਕਿਸ ਜਨਮ ਸਾਖੀ ਨੂੰ ਸਭ ਤੋਂ ਘੱਟ ਵਿਸ਼ਵਾਸ ਯੋਗ ਮੰਨਿਆ ਜਾਂਦਾ ਹੈ?

ਉੱਤਰ – ਭਾਈ ਬਾਲੇ ਵਾਲੀ ਜਨਮ ਸਾਖੀ ਨੂੰ।

ਪ੍ਰਸ਼ਨ 25. ਭਾਈ ਬਾਲੇ ਦੀ ਜਨਮ ਸਾਖੀ ਨੂੰ ਸਭ ਤੋਂ ਘੱਟ ਵਿਸ਼ਵਾਸ ਯੋਗ ਕਿਉਂ ਮੰਨਿਆ ਜਾਂਦਾ ਹੈ?

ਉੱਤਰ – ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਗੱਲਾਂ ਮਨਘੜਤ ਹਨ।

ਪ੍ਰਸ਼ਨ 26. ਗਿਆਨ ਰਤਨਾਵਲੀ ਦਾ ਲੇਖਕ ਕੌਣ ਸੀ?

ਉੱਤਰ – ਭਾਈ ਮਨੀ ਸਿੰਘ ਜੀ ।

ਪ੍ਰਸ਼ਨ 27. ਭਾਈ ਬਾਲਾ ਜੀ ਕੌਣ ਸਨ?

ਉੱਤਰ – ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ।

ਪ੍ਰਸ਼ਨ 28. ‘ਹੁਕਮਨਾਮੇ’ ਤੋਂ ਕੀ ਭਾਵ ਹੈ?

ਉੱਤਰ – ‘ਹੁਕਮਨਾਮੇ’ ਦਾ ਅਰਥ ਹੈ ਆਗਿਆ-ਪੱਤਰ।

ਪ੍ਰਸ਼ਨ 29. ਹੁਣ ਤਕ ਕੁੱਲ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

ਉੱਤਰ – 89

ਪ੍ਰਸ਼ਨ 30. ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

ਉੱਤਰ – 23

ਪ੍ਰਸ਼ਨ 31. ਸਭ ਤੋਂ ਵੱਧ ਹੁਕਮਨਾਮੇ ਕਿਸ ਗੁਰੂ ਸਾਹਿਬਾਨ ਦੇ ਮਿਲਦੇ ਹਨ ?

ਉੱਤਰ – ਗੁਰੂ ਗੋਬਿੰਦ ਸਿੰਘ ਜੀ।

ਪ੍ਰਸ਼ਨ 32. ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?

ਉੱਤਰ – 34

ਪ੍ਰਸ਼ਨ 33. ਸੈਨਾਪਤ ਕੌਣ ਸੀ?

ਉੱਤਰ – ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਇੱਕ ਪ੍ਰਸਿੱਧ ਕਵੀ।

ਪ੍ਰਸ਼ਨ 34. ਸ੍ਰੀ ਗੁਰਸੋਭਾ ਦਾ ਲੇਖਕ ਕੌਣ ਸੀ ?

ਉੱਤਰ – ਸੈਨਾਪਤ ।

ਪ੍ਰਸ਼ਨ 35. ਸਿੱਖਾਂ ਦੀ ਭਗਤਮਾਲਾ ਪੁਸਤਕ ਦੀ ਰਚਨਾ ਕਿਸ ਨੇ ਕੀਤੀ?

ਉੱਤਰ — ਭਾਈ ਮਨੀ ਸਿੰਘ ਜੀ ।

ਪ੍ਰਸ਼ਨ 36. ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ ਸੀ?

ਉੱਤਰ -1841 ਈ.

ਪ੍ਰਸ਼ਨ 37. ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸ ਨੇ ਕੀਤੀ?

ਉੱਤਰ – ਰਤਨ ਸਿੰਘ ਭੰਗੂ ।

ਪ੍ਰਸ਼ਨ 38. ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ?

ਉੱਤਰ – ਭਾਈ ਸੰਤੋਖ ਸਿੰਘ ਜੀ।

ਪ੍ਰਸ਼ਨ 39. ‘ਬੰਸਾਵਲੀ ਨਾਮਾ’ ਦੀ ਰਚਨਾ ਕਿਸ ਨੇ ਕੀਤੀ ਸੀ?

ਉੱਤਰ – ਕੇਸਰ ਸਿੰਘ ਛਿੱਬੜ।

ਪ੍ਰਸ਼ਨ 40. ਤੁਜਕ-ਏ-ਬਾਬਰੀ ਦਾ ਲੇਖਕ ਕੋਣ ਸੀ?

ਉੱਤਰ – ਬਾਬਰ ।

ਪ੍ਰਸ਼ਨ 41. ਬਾਬਰ ਦੀ ਆਤਮ-ਕਥਾ ਦਾ ਕੀ ਨਾਂ ਹੈ?

ਉੱਤਰ – ਤੁਜਕ-ਏ-ਬਾਬਰੀ ਜਾਂ ਬਾਬਰਨਾਮਾ।

ਪ੍ਰਸ਼ਨ 42. ਅਕਬਰ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ?

ਉੱਤਰ – ਅਬੁਲ ਫ਼ਜ਼ਲ ।

ਪ੍ਰਸ਼ਨ 43. ਅਕਬਰਨਾਮਾ ਅਤੇ ਆਇਨ-ਏ-ਅਕਬਰੀ ਦੀ ਰਚਨਾ ਕਿਸ ਨੇ ਕੀਤੀ?

ਜਾਂ

ਪ੍ਰਸ਼ਨ. ਅਕਬਰਨਾਮਾ ਦਾ ਲੇਖਕ ਕੌਣ ਸੀ?

ਜਾਂ

ਪ੍ਰਸ਼ਨ. ਆਇਨ-ਏ-ਅਕਬਰੀ ਦਾ ਲੇਖਕ ਕੋਣ ਸੀ?

ਉੱਤਰ—ਅਬੁਲ ਫ਼ਜ਼ਲ

ਪ੍ਰਸ਼ਨ 44. ਜਹਾਂਗੀਰ ਦੀ ਆਤਮ ਕਥਾ ਦਾ ਨਾਂ ਲਿਖੋ।

ਉੱਤਰ—ਤੁਜ਼ਕ-ਏ-ਜਹਾਂਗੀਰੀ ।

ਪ੍ਰਸ਼ਨ 45. ਖ਼ੁਲਾਸਤ-ਉਤ-ਤਵਾਰੀਖ ਦਾ ਲੇਖਕ ਕੋਣ ਸੀ?

ਉੱਤਰ — ਸੁਜਾਨ ਰਾਏ ਭੰਡਾਰੀ ।

ਪ੍ਰਸ਼ਨ 46. ਦਾਬਿਸਤਾਨ-ਏ-ਮਜ਼ਾਹਿਬ ਦੇ ਲੇਖਕ ਦਾ ਨਾਂ ਕੀ ਸੀ?

ਉੱਤਰ – ਮੁਫੀਦ ਜ਼ੁਲਫਿਕਾਰ ਅਰਦਿਸਤਾਨੀ

ਪ੍ਰਸ਼ਨ 47. ‘ਖਾਫੀ ਖ਼ਾਂ’ ਦੁਆਰਾ ਰਚਿਤ ਪ੍ਰਸਿੱਧ ਕਿਤਾਬ ਦਾ ਨਾਂ ਦੱਸੋ।

ਉੱਤਰ – ਮੁੰਤਖਿਬ-ਉਲ-ਲੁਬਾਬ।

ਪ੍ਰਸ਼ਨ 18. ‘ਜੰਗਨਾਮਾ’ ਦਾ ਲੇਖਕ ਕੌਣ ਸੀ ?

ਜਾਂ

ਪ੍ਰਸ਼ਨ. ‘ਜੰਗਨਾਮਾ’ ਪੁਸਤਕ ਦੀ ਰਚਨਾ ਕਿਸ ਨੇ ਕੀਤੀ?

ਉੱਤਰ — ਕਾਜ਼ੀ ਨੂਰ ਮੁਹੰਮਦ ।

ਪ੍ਰਸ਼ਨ 49. ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਜਾਣਕਾਰੀ ਦੇਣ ਵਾਲੇ ਸੋਮੇ ਦਾ ਨਾਂ ਦੱਸੋ।

ਉੱਤਰ – ਉਮਦਤ-ਉਤ-ਤਵਾਰੀਖ

ਪ੍ਰਸ਼ਨ 50. ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਕੌਣ ਸੀ?

ਉੱਤਰ—ਸੋਹਣ ਲਾਲ ਸੂਰੀ

ਪ੍ਰਸ਼ਨ 51. ਸੋਹਣ ਲਾਲ ਸੂਰੀ ਦੁਆਰਾ ਲਿਖੀ ਗਈ ਪ੍ਰਸਿੱਧ ਰਚਨਾ ਦਾ ਨਾਂ ਲਿਖੋ ।

ਉੱਤਰ – ਉਮਦਤ-ਉਤ-ਤਵਾਰੀਖ

ਪ੍ਰਸ਼ਨ 52. ਜ਼ਫਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਸੀ?

ਉੱਤਰ – ਦੀਵਾਨ ਅਮਰਨਾਥ ।

ਪ੍ਰਸ਼ਨ 53. ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸ ਨੇ ਕੀਤੀ?

ਉੱਤਰ – ਖੁਸ਼ਵਕਤ ਰਾਏ ਨੇ ।

ਪ੍ਰਸ਼ਨ 54. ਤਵਾਰੀਖ਼-ਏ-ਪੰਜਾਬ ਦਾ ਲੇਖਕ ਕੌਣ ਸੀ?

ਉੱਤਰ – ਬੂਟੇ ਸ਼ਾਹ ।

ਪ੍ਰਸ਼ਨ 55. ਚਾਰ-ਬਾਗ਼-ਏ-ਪੰਜਾਬ ਦੀ ਰਚਨਾ ਕਦੋਂ ਹੋਈ ਸੀ?

ਉੱਤਰ – 1855 ਈ.

ਪ੍ਰਸ਼ਨ 56. ਚਾਰ-ਬਾਗ਼-ਏ-ਪੰਜਾਬ ਪੁਸਤਕ ਦੀ ਰਚਨਾ ਕਿਸ ਨੇ ਕੀਤੀ ਸੀ?

ਉੱਤਰ—ਗਣੇਸ਼ ਦਾਸ ਵਡੇਹਰਾ।

ਪ੍ਰਸ਼ਨ 57. ਭੱਟ ਵਹੀਆਂ ਕੀ ਹਨ ?

ਉੱਤਰ— ਭੱਟਾਂ ਦੁਆਰਾ ਸੰਕਲਿਤ ਬਿਉਰਾ ।

ਪ੍ਰਸ਼ਨ 58. ਭੱਟ ਵਹੀਆਂ ਦੀ ਖੋਜ ਕਿਸ ਨੇ ਕੀਤੀ ?

ਉੱਤਰ – ਗਿਆਨੀ ਗਰਜਾ ਸਿੰਘ ।

ਪ੍ਰਸ਼ਨ 59. ਖ਼ਾਲਸਾ ਦਰਬਾਰ ਰਿਕਾਰਡ ਦਾ ਸੰਕਲਨ ਕਿਸ ਨੇ ਕੀਤਾ ਸੀ?

ਉੱਤਰ — ਸੀਤਾ ਰਾਮ ਕੋਹਲੀ।

ਪ੍ਰਸ਼ਨ 60. ਖ਼ਾਲਸਾ ਦਰਬਾਰ ਦੇ ਰਿਕਾਰਡ ਕਿਸ ਬਾਰੇ ਜਾਣਕਾਰੀ ਦਿੰਦੇ ਹਨ?

ਉੱਤਰ – ਮਹਾਰਾਜਾ ਰਣਜੀਤ ਸਿੰਘ ।

ਪ੍ਰਸ਼ਨ 61. ਖ਼ਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ?

ਉੱਤਰ – ਫ਼ਾਰਸੀ ।

ਪ੍ਰਸ਼ਨ 62. ਜੇ. ਡੀ. ਕਨਿੰਘਮ ਦੀ ਪ੍ਰਸਿੱਧ ਰਚਨਾ ਦਾ ਨਾਂ ਦੱਸੋ।

ਉੱਤਰ —ਹਿਸਟਰੀ ਆਫ਼ ਦੀ ਸਿੱਖ ।

ਪ੍ਰਸ਼ਨ 63. ਸਕੈਚ ਆਫ ਦੀ ਸਿੱਖਸ ਦਾ ਲੇਖਕ ਕੌਣ ਸੀ?

ਉੱਤਰ — ਮੈਲਕੋਮ।

ਪ੍ਰਸ਼ਨ 64. ਦੀ ਕੋਰਟ ਐੱਡ ਕੈਂਪ ਆਫ ਰਣਜੀਤ ਸਿੰਘ ਦਾ ਲੇਖਕ ਕੌਣ ਸੀ?

ਉੱਤਰ – ਵਿਲੀਅਮ ਉਸਬੋਰਨ।

ਪ੍ਰਸ਼ਨ 65. ਡਾਕਟਰ ਮੱਰੇ ਨੇ ਇਸ ਪੁਸਤਕ ਦੀ ਰਚਨਾ ਕੀਤੀ ਸੀ?

ਉੱਤਰ – ਹਿਸਟਰੀ ਆਫ਼ ਦੀ ਪੰਜਾਬ।

ਪ੍ਰਸ਼ਨ 66. ਹਿਸਟਰੀ ਆਫ਼ ਦੀ ਸਿੱਖਸ ਦਾ ਲੇਖਕ ਕੌਣ ਸੀ?

ਉੱਤਰ – ਡਾਕਟਰ ਮੈਕਗਰੇਗਰ ।

ਪ੍ਰਸ਼ਨ 67. ਸਿੱਖ ਗੁਰੂਆਂ ਦੁਆਰਾ ਵਸਾਏ ਗਏ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਦੱਸੋ।

ਉੱਤਰ – ਅੰਮ੍ਰਿਤਸਰ ।

ਪ੍ਰਸ਼ਨ 68. ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਕਿਸ ਨੇ ਜਾਰੀ ਕੀਤੇ ਸਨ?

ਉੱਤਰ – ਬੰਦਾ ਸਿੰਘ ਬਹਾਦਰ ਨੇ ।

ਪ੍ਰਸ਼ਨ 69. ਬੰਦਾ ਸਿੰਘ ਬਹਾਦਰ ਨੇ ਕਿਹੜੇ ਗੁਰੂਆਂ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ ?

ਉੱਤਰ – ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ।