ਪੰਜਾਬ ਦੇ ਇਤਿਹਾਸਕ ਸੋਮੇ : ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਅੰਗਰੇਜ਼ੀ ਸੋਮੇ


ਪ੍ਰਸ਼ਨ 10. ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਛੇ ਮਹੱਤਵਪੂਰਨ ਅੰਗਰੇਜ਼ੀ ਸੋਮਿਆਂ ‘ਤੇ ਰੌਸ਼ਨੀ ਪਾਓ।

(Mention six important English sources which throw light on the history of Punjab.)

ਜਾਂ

ਪ੍ਰਸ਼ਨ. ਅੰਗਰੇਜ਼ੀ ਵਿੱਚ ਲਿਖੇ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਸੋਮਿਆਂ ਉੱਤੇ ਰੌਸ਼ਨੀ ਪਾਓ।

(Throw light on the important sources of information on Punjab History written in English.)

ਉੱਤਰ-1. ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ –  ਇਸ ਪੁਸਤਕ ਦੀ ਰਚਨਾ 1840 ਈ. ਵਿੱਚ ਕੈਪਟਨ ਵਿਲੀਅਮ ਓਸਥਾਰਨ ਨੇ ਕੀਤੀ ਸੀ। ਉਸ ਨੇ ਆਪਣੀ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਸੰਬੰਧੀ ਅਤੇ ਫ਼ੌਜ ਸੰਬੰਧੀ ਬੜਾ ਭਰਪੂਰ ਚਾਨਣਾ ਪਾਇਆ ਹੈ। ਇਹ ਇਤਿਹਾਸਿਕ ਪੱਖ ਤੋਂ ਇੱਕ ਬਹੁਤ ਹੀ ਲਾਹੇਵੰਦ ਸੋਮਾ ਹੈ।

2. ਹਿਸਟਰੀ ਆਫ਼ ਦੀ ਪੰਜਾਬ – ਇਸ ਪੁਸਤਕ ਦੀ ਰਚਨਾ 1842 ਈ. ਵਿੱਚ ਮੱਰੇ ਨੇ ਕੀਤੀ ਸੀ। ਇਸ ਦੇ ਦੋ ਭਾਗ ਹਨ। ਇਨ੍ਹਾਂ ਵਿੱਚ ਸਿੱਖਾਂ ਦੇ ਇਤਿਹਾਸ ਦਾ ਬੜਾ ਵਿਸਥਾਰਮਈ ਵਰਣਨ ਕੀਤਾ ਗਿਆ ਹੈ। ਇਹ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਸੰਬੰਧੀ ਬਹੁਮੁੱਲਾ ਸੋਮਾ ਹੈ।

3. ਹਿਸਟਰੀ ਆਫ਼ ਦੀ ਸਿੱਖਜ਼ – ਇਸ ਦੀ ਰਚਨਾ ਡਾਕਟਰ ਮੈਕਗਰੇਗਰ ਨੇ ਕੀਤੀ ਸੀ। ਇਹ 1846 ਈ. ਵਿੱਚ ਲਿਖੀ ਗਈ ਸੀ ਅਤੇ ਇਹ ਦੋ ਭਾਗਾਂ ਵਿੱਚ ਹੈ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਸੰਬੰਧੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।

4. ਦੀ ਪੰਜਾਬ — ਇਸ ਦੀ ਰਚਨਾ 1846 ਈ. ਵਿੱਚ ਸਟਾਈਨਬਖ ਨੇ ਕੀਤੀ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਉੱਚ ਅਹੁਦੇ ‘ਤੇ ਨਿਯੁਕਤ ਸੀ। ਇਸ ਲਈ ਉਸ ਨੇ ਆਪਣੀ ਰਚਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਸੰਬੰਧੀ ਬੜੇ ਮਹੱਤਵਪੂਰਨ ਵੇਰਵੇ ਦਿੱਤੇ ਹਨ।

5. ਸਕੈਚ ਆਫ਼ ਸਿੱਖਸ—ਇਸ ਦੀ ਰਚਨਾ 1812 ਈ. ਵਿੱਚ ਮੈਲਕੋਮ ਨੇ ਕੀਤੀ ਸੀ। ਉਹ ਬ੍ਰਿਟਿਸ਼ ਫ਼ੌਜ ਵਿੱਚ ਕਰਨਲ ਸੀ। ਉਹ 1805 ਈ. ਵਿੱਚ ਹੋਲਕਰ ਦਾ ਪਿੱਛਾ ਕਰਦਾ ਹੋਇਆ ਪੰਜਾਬ ਆਇਆ ਸੀ। ਇਸ ਵਿੱਚ ਉਸ ਨੇ ਸਿੱਖਾਂ ਦਾ ਇਤਿਹਾਸ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਸੰਬੰਧੀ ਜਾਣਕਾਰੀ ਦਿੱਤੀ ਹੈ।

6. ਹਿਸਟਰੀ ਆਫ਼ ਦੀ ਸਿੱਖਸ — ਇਸ ਦੀ ਰਚਨਾ 1849 ਈ. ਵਿੱਚ ਜੇ.ਡੀ. ਕਨਿੰਘਮ ਨੇ ਕੀਤੀ ਸੀ। ਇਸ ਵਿੱਚ ਸਿੱਖ ਇਤਿਹਾਸ ਦੀ ਬੜੀ ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ।


हिंदी संकलन

प्रश्न 10. पंजाब के इतिहास की जानकारी देने वाले छह महत्वपूर्ण अंग्रेजी स्रोतों पर प्रकाश डालिए।

या

प्रश्न. अंग्रेजी में लिखे गए पंजाब के इतिहास के बारे में जानकारी के महत्वपूर्ण स्रोतों पर प्रकाश डालिए।

उत्तर – 1. द कोर्ट एंड कैंप ऑफ रणजीत सिंह – इस पुस्तक की रचना 1840 ई. में कैप्टन विलियम ओस्टरन ने की थी। उन्होंने अपनी पुस्तक में महाराजा रणजीत सिंह के दरबार के वैभव और सेना संबंधी पहलुओं पर प्रकाश डाला है। ऐतिहासिक दृष्टि से यह अत्यंत उपयोगी स्रोत है।

2. हिस्टरी ऑफ द पंजाब – यह पुस्तक 1842 ई. में मर्रे द्वारा लिखी गई थी। इसके दो भाग हैं। इसमें सिखों के इतिहास का बहुत विस्तृत विवरण किया गया है। यह महाराजा रणजीत सिंह और उनके उत्तराधिकारियों से संबंधित एक मूल्यवान स्रोत है।

3. हिस्टरी ऑफ द सिख्स – इसकी रचना डॉ. मैकग्रेगर द्वारा की गई थी। यह 1846 ई. में लिखी गई थी और यह दो भागों में है। इसमें महाराजा रणजीत सिंह और सिखों की अंग्रेजों के साथ हुई लड़ाई के बारे में महत्वपूर्ण जानकारी दी गई है।

4. द पंजाब – इसकी रचना 1846 ई. में स्टाइनबक द्वारा हुई थी। वे महाराजा रणजीत सिंह की सेना में एक उच्च पद पर नियुक्त थे। इसलिए उन्होंने अपनी रचना में महाराजा रणजीत सिंह की सेना के बारे में बहुत ही महत्वपूर्ण विवरण दिया है।

5. स्कैच ऑफ सिख्स – इसकी रचना 1812 ई. में मैल्कम ने की थी। वह ब्रिटिश सेना में कर्नल थे। वह 1805 ई. में होल्कर का पीछा करते हुए पंजाब आया था। इसमें उसने सिखों के इतिहास और उनकी संस्थाओं के बारे में जानकारी दी है।

6. हिस्टरी ऑफ द सिख्स – इसकी रचना 1849 ई. में जे.डी. कनिंघम ने की थी। इसमें सिख इतिहास की बहुमूल्य जानकारी है।


English Version

Q. Mention six important English sources which throw light on the history of Punjab.

Or

Q. Throw light on the important sources of information on Punjab History written in English.

Answer – 1. The Court and Camp of Ranjit Singh – This book was composed by Captain William Osborne in 1840 AD. In his book, he has thrown light on the splendor and military aspects of the court of Maharaja Ranjit Singh. It is a very useful resource from the historical point of view.

2. History of the Punjab – This book was written by Murray in 1842 AD. It has two parts. In this, a very detailed account of the history of Sikhs has been given. It is a valuable resource relating to Maharaja Ranjit Singh and his successors.

3. History of the Sikhs – It was composed by Dr. McGregor. It was written in 1846 AD and it is in two parts. It gives important information about the battle of Maharaja Ranjit Singh and the Sikhs with the British.

4. The Punjab – It was composed by Steinbuck in 1846 AD. He was appointed to a high position in the army of Maharaja Ranjit Singh. That is why he has given very important details about the army of Maharaja Ranjit Singh in his composition.

5. Sketch of Sikhs – It was composed by Malcolm in 1812 AD. He was a colonel in the British Army. He came to Punjab following Holkar in 1805. In this, he has given information about the history of Sikhs and their institutions.

6. History of the Sikhs – It was composed in 1849 AD by J.D. Cunningham. It contains valuable information on the Sikh history.