ਪੰਜਾਬ ਦੀਆਂ ਲੋਕ-ਖੇਡਾਂ : ਇੱਕ-ਦੋ ਸ਼ਬਦਾਂ ਜਾਂ ਇੱਕ ਸਤਰ/ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਲੋਕ-ਖੇਡਾਂ ਕਿਨ੍ਹਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ?
ਉੱਤਰ : ਪੇਂਡੂ ਲੋਕਾਂ ਦੇ।
ਪ੍ਰਸ਼ਨ 2. ਖੇਡਣਾ ਮਨੁੱਖ ਦੀ ਕਿਹੜੀ ਪ੍ਰਵਿਰਤੀ ਹੈ?
ਉੱਤਰ : ਮੂਲ ਪ੍ਰਵਿਰਤੀ।
ਪ੍ਰਸ਼ਨ 3. ਕਿਸ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ?
ਉੱਤਰ : ਕੁਦਰਤ ਨੇ।
ਪ੍ਰਸ਼ਨ 4. ਖੇਡਾਂ ਮਨੁੱਖ ਦੇ ਕਿਹੜੇ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ?
ਉੱਤਰ: ਸਰਬ-ਪੱਖੀ ਵਿਕਾਸ ਦਾ।
ਪ੍ਰਸ਼ਨ 5. ਬੱਚੇ ਦੇ ਜਨਮ ਲੈਣ ਨਾਲ ਉਸ ਦੀ ਕਿਹੜੀ ਪ੍ਰਕਿਰਿਆ ਅਰੰਭ ਹੋ ਜਾਂਦੀ ਹੈ?
ਉੱਤਰ : ਖੇਡ-ਪ੍ਰਕਿਰਿਆ।
ਪ੍ਰਸ਼ਨ 6. ਕਿਹੜੀਆਂ ਰੁਚੀਆਂ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ?
ਉੱਤਰ : ਖੇਡ-ਰੁਚੀਆਂ।
ਪ੍ਰਸ਼ਨ 7. ਜ਼ਿੰਦਗੀ ਦੀ ਦੌੜ ਵਿੱਚ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਕਿੱਥੋਂ ਪੈਦਾ ਹੁੰਦੀ ਹੈ?
ਉੱਤਰ : ਖੇਡਾਂ ਤੋਂ।
ਪ੍ਰਸ਼ਨ 8. ਖੇਡਾਂ ਕਿਹੜੇ ਸਰੀਰਾਂ ਵਾਲਿਆਂ ਦੀ ਸਰੀਰਿਕ ਸ਼ਕਤੀ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਹਨ?
ਉੱਤਰ : ਕਮਜ਼ੋਰ ਸਰੀਰਾਂ ਵਾਲਿਆਂ ਦੀ।
ਪ੍ਰਸ਼ਨ 9. ਕਈ ਵਿਦਵਾਨ ਲੋਕ-ਖੇਡਾਂ ਨੂੰ ਮਨੋਰੰਜਨ ਦੇ ਕਿਹੜੇ ਸਾਧਨ ਮੰਨਦੇ ਹਨ?
ਉੱਤਰ : ਸ਼ੁਗਲੀ ਸਾਧਨ।
ਪ੍ਰਸ਼ਨ 10. ਲੋਕ-ਖੇਡਾਂ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਕਿਹੜਾ ਅੰਗ ਹਨ?
ਉੱਤਰ : ਅਨਿੱਖੜਵਾਂ।
ਪ੍ਰਸ਼ਨ 11. ਜਿਨ੍ਹਾਂ ਖੇਡਾਂ ਦਾ ਸੰਚਾਰ ਪੁਸ਼ਤ-ਦਰ-ਪੁਸ਼ਤ ਹੁੰਦਾ ਹੋਇਆ ਸਾਡੇ ਤੱਕ ਪਹੁੰਚਿਆ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : ਲੋਕ-ਖੇਡਾਂ।
ਪ੍ਰਸ਼ਨ 12. ਲੋਕ-ਖੇਡਾਂ ਦਾ ਕੋਈ ਸਮਾਂ-ਸਥਾਨ ਨਿਸ਼ਚਿਤ ਹੁੰਦਾ ਹੈ ਜਾਂ ਨਹੀਂ?
ਉੱਤਰ : ਨਹੀਂ।
ਪ੍ਰਸ਼ਨ 13. ਬੱਚਿਆਂ ਵਿੱਚ ਸਦਭਾਵਨਾ, ਨੇਕ-ਨੀਅਤੀ, ਇਨਸਾਫ਼, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਰਾਹੀਂ ਪ੍ਰਵੇਸ਼ ਕਰਦੇ ਹਨ?
ਉੱਤਰ : ਲੋਕ-ਖੇਡਾਂ ਰਾਹੀਂ।
ਪ੍ਰਸ਼ਨ 14. ਬੱਚੇ ਆਮ ਤੌਰ ‘ਤੇ ਕਿਹੜੀਆਂ ਖੇਡਾਂ ਖੇਡਦੇ ਹਨ?
ਉੱਤਰ : ਛੂਹਣ ਵਾਲੀਆਂ।
ਪ੍ਰਸ਼ਨ 15. ਬੱਚਿਆਂ ਦੀਆਂ ਦੋ ਲੋਕ-ਖੇਡਾਂ ਦੇ ਨਾਂ ਲਿਖੋ।
ਉੱਤਰ : ਭੰਡਾ-ਭੰਡਾਰੀਆਂ, ਕੋਟਲਾ-ਛਪਾਕੀ।
ਪ੍ਰਸ਼ਨ 16. ਹੇਠ ਦਿੱਤਾ ਗੀਤ ਪੁੱਗਣ ਨਾਲ ਸੰਬੰਧਿਤ ਹੈ ਜਾਂ ਨਹੀਂ?
ਈਂਗਣ ਮੀਂਗਣ ਤਲੀਂ ਤਲੀਂਗਣ
ਕਾਲਾ ਪੀਲਾ ਡੱਕਰਾ
ਹੱਥ ਕੁਤਾੜੀ ਪੈਰ ਕੁਤਾੜੀ
ਨਿਕਲ ਬਾਲਿਆ ਤੇਰੀ ਵਾਰੀ ਆਈ ਐ।
ਉੱਤਰ : ਹੈ।
ਪ੍ਰਸ਼ਨ 17. ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਦੋ ਖੇਡਾਂ ਦੇ ਨਾਂ ਲਿਖੋ।
ਉੱਤਰ : ਕਬੱਡੀ, ਸੱਕਰ-ਭਿੱਜੀ।
ਪ੍ਰਸ਼ਨ 18. ਟੋਲੀਆਂ ਦੀ ਚੋਣ ਲਈ ਬਣਾਏ ਨਿਯਮ ਨੂੰ ਕੀ ਕਹਿੰਦੇ ਹਨ?
ਉੱਤਰ : ਆੜੀ ਮੜਿੱਕਣਾ।
ਪ੍ਰਸ਼ਨ 19. ਹੇਠ ਦਿੱਤਾ ਗੀਤ ਕਿਸ ਸਮੇਂ ਦਾ ਹੈ?
ਉੱਕੜ-ਦੁੱਕੜ ਭੱਬਾ ਭੌ,
ਅੱਸੀ ਨੱਬੇ ਪੂਰਾ ਸੌ।
ਉੱਤਰ : ਆੜੀ ਚੁਣਨ ਸਮੇਂ ਦਾ।
ਪ੍ਰਸ਼ਨ 20. ਪਿੰਡਾਂ ਦੇ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਕੌਣ ਰੋਕਦਾ ਸੀ?
ਉੱਤਰ : ਲੋਕ-ਖੇਡਾਂ।
ਪ੍ਰਸ਼ਨ 21. ਗਾਮਾ, ਗੁੰਗਾ, ਮੇਹਰਦੀਨ, ਕੇਸਰ ਸਿੰਘ ਅਤੇ ਕਿੱਕਰ ਸਿੰਘ ਨੇ ਕਿਸ ਖੇਤਰ ਵਿੱਚ ਪੰਜਾਬੀਆਂ ਦਾ ਨਾਂ ਸੰਸਾਰ ਭਰ ਵਿੱਚ ਰੋਸ਼ਨ ਕੀਤਾ?
ਉੱਤਰ : ਪਹਿਲਵਾਨੀ ਦੇ ਖੇਤਰ ਵਿੱਚ।
ਪ੍ਰਸ਼ਨ 22. ਪੰਜਾਬੀਆਂ ਦੀ ਰਾਸ਼ਟਰੀ ਖੇਡ ਕਬੱਡੀ ਹੈ ਜਾਂ ਨੈਸ਼ਨਲ ਸਟਾਈਲ ਕਬੱਡੀ?
ਉੱਤਰ : ਕਬੱਡੀ।
ਪ੍ਰਸ਼ਨ 23. ਲੰਮੀ ਕੱਡੀ ਗੂੰਗੀ ਕੋਡੀ ਅਤੇ ਸੱਚੀ ਪੱਕੀ ਦੀ ਥਾਂ ਹੁਣ ਕਿਸ ਖੇਡ ਨੇ ਲੈ ਲਈ ਹੈ?
ਉੱਤਰ : ਨੈਸ਼ਨਲ ਸਟਾਈਲ ਕਬੱਡੀ ਨੇ।
ਪ੍ਰਸ਼ਨ 24. ਲੰਮੀ ਕੌਡੀ, ਗੁੱਗੀ ਕੋਡੀ ਅਤੇ ਸੌਂਚੀ ਪੱਕੀ ਕਿਸ ਖੇਡ ਦੀਆਂ ਕਿਸਮਾਂ ਹਨ?
ਉੱਤਰ : ਕਬੱਡੀ ਦੀਆਂ।
ਪ੍ਰਸ਼ਨ 25. ਕਿਹੜੀ ਖੇਡ ਕਿਸੇ ਹੱਦ ਤੱਕ ਬੌਕਸਿੰਗ ਨਾਲ ਮਿਲਦੀ-ਜੁਲਦੀ ਹੈ?
ਉੱਤਰ : ਸੌਂਚੀ ਪੱਕੀ।
ਪ੍ਰਸ਼ਨ 26. ‘ਖਿੱਦੋ-ਖੂੰਡੀ’ ਖੇਡ ਦੀ ਥਾਂ ਹੁਣ ਕਿਸ ਖੇਡ ਨੇ ਮੱਲ ਲਈ ਹੈ?
ਉੱਤਰ : ਹਾਕੀ ਨੇ।
ਪ੍ਰਸ਼ਨ 27. ‘ਲੂਣ-ਤੇਲ-ਲੱਲੇ’ ਕਿਸ ਖੇਡ ਵਿੱਚ ਸਮਾ ਗਏ ਹਨ?
ਉੱਤਰ : ਕ੍ਰਿਕਟ ਵਿੱਚ
ਪ੍ਰਸ਼ਨ 28. ਕਿਸ ਖੇਡ ਵਿੱਚ ਤਿੰਨ-ਤਿੰਨ, ਚਾਰ-ਚਾਰ ਮੀਟਰ ਦੇ ਫਾਸਲੇ ‘ਤੇ ਤਿੰਨ-ਚਾਰ ਇੰਚ ਲੰਮੇ, ਚੌੜੇ ਤੇ ਡੂੰਘੇ ਟੋਏ ਪੁੱਟੇ ਜਾਂਦੇ ਹਨ?
ਉੱਤਰ : ‘ਲੱਲਿਆਂ’ ਦੀ ਖੇਡ ਵਿੱਚ।
ਪ੍ਰਸ਼ਨ 29. ‘ਅੱਡੀ-ਛੜੱਪਾ’ ਖੇਡ ਟੋਲੀਆਂ ਵਿੱਚ ਖੇਡੀ ਜਾਂਦੀ ਹੈ ਜਾਂ ਨਹੀਂ?
ਉੱਤਰ : ਹਾਂ।
ਪ੍ਰਸ਼ਨ 30. ਕੁੜੀਆਂ ਦੀ ਹਰਮਨ-ਪਿਆਰੀ ਖੇਡ ‘ਅੱਡੀ-ਛੜੱਪਾ’ ਜਾਂ ‘ਅੱਡੀ-ਟੱਪਾ’ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ?
ਉੱਤਰ : ਚਾਰ-ਪੰਜ ।
ਪ੍ਰਸ਼ਨ 31. ਕਿਸ ਖੇਡ ਰਾਹੀਂ ਕੁੜੀਆਂ ਦੌੜਨ, ਉੱਚੀਆਂ ਛਾਲਾਂ ਮਾਰਨ ਅਤੇ ਆਪਣੇ ਸਰੀਰ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਕਰਦੇ ਹਨ?
ਉੱਤਰ : ਅੱਡੀ-ਟੱਪਾ/ਅੱਡੀ-ਛੜੱਪਾ ਰਾਹੀਂ।
ਪ੍ਰਸ਼ਨ 32. ਮੁੰਡੇ ਅਤੇ ਕੁੜੀਆਂ ਦੀ ਹਰਮਨ-ਪਿਆਰੀ ਖੇਡ ‘ਸੰਕਰ-ਭਿੱਜੀ’ ਦੇ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ? ਹਾਂ ਜਾਂ ਨਾਂਹ ਵਿੱਚ ਉੱਤਾ ਦਿਓ।
ਉੱਤਰ : ਹਾਂ।
ਪ੍ਰਸ਼ਨ 33. ‘ਸੱਕਰ-ਭਿੱਜੀ’ ਖੇਡ ਦੀ ਹਰ ਟੋਲੀ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ?
ਉੱਤਰ : ਚਾਰ-ਪੰਜ ।
ਪ੍ਰਸ਼ਨ 34. ਗਰਮੀਆਂ ਦੀ ਰੁੱਤ ਵਿੱਚ ਦੁਪਹਿਰ ਸਮੇਂ ਕਿਹੜੀ ਖੇਡ ਆਮ ਤੌਰ ‘ਤੇ ਪਿੱਪਲਾਂ, ਬਰੋਟਿਆਂ ਅਤੇ ਟਾਹਲੀਆਂ ਆਦਿ ਦਰਖ਼ਤਾਂ ‘ਤੇ ਖੇਡੀ ਜਾਂਦੀ ਹੈ?
ਉੱਤਰ : ‘ਡੰਡਾ ਡੁੱਕ’/’ਡੰਡ ਪਲਾਂਗੜਾ’ ਜਾਂ ‘ਪੀਲ ਪਲੀਂਘਣ’।
ਪ੍ਰਸ਼ਨ 35. ‘ਬਾਂਦਰ-ਕੀਲਾ’ ਖੇਡ ਨੂੰ ਮੁੰਡੇ-ਕੁੜੀਆਂ ਰਲ ਕੇ ਖੇਡਦੇ ਜਾਂ ਨਹੀਂ? ਹਾਂ ਜਾਂ ਨਾਂਹ ਵਿੱਚ ਉੱਤਰ ਦਿਓ।
ਉੱਤਰ : ਹਾਂ।
ਪ੍ਰਸ਼ਨ 36. ਕਿਸ ਖੇਡ ਵਿੱਚ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ ਅਤੇ ਦਾਈ/ਮੀਟੀ ਦੇਣ ਵਾਲਾ ਇਹਨਾਂ ਜੁੱਤੀਆਂ ਦੀ ਰਾਖੀ ਕਰਦਾ ਹੈ?
ਉੱਤਰ : ਬਾਂਦਰ-ਕੀਲਾ ਵਿੱਚ।
ਪ੍ਰਸ਼ਨ 37. ਕਿਸ ਖੇਡ ਵਿੱਚ ਦਾਈ ਦੇਣ ਵਾਲਾ ਹੱਥੋਂ ਰੱਸੀ ਨਹੀਂ ਛੱਡਦਾ?
ਉੱਤਰ : ਬਾਂਦਰ-ਕੀਲਾ ਵਿੱਚ।
ਪ੍ਰਸ਼ਨ 38. ‘ਚੰਮ ਦੀਆਂ ਰੋਟੀਆਂ, ਚਿੱਚੜਾਂ ਦੀ ਦਾਲ, ਖਾ ਲਓ ਮੁੰਡਿਓ ਸੁਆਦਾਂ ਨਾਲ’ ਤੁਕ ਦਾ ਸੰਬੰਧ ਕਿਸ ਖੇਡ ਨਾਲ ਹੈ?
ਉੱਤਰ : ਬਾਂਦਰ-ਕੀਲਾ ਨਾਲ।
ਪ੍ਰਸ਼ਨ 39. ਕਿਸ ਖੇਡ ਵਿੱਚ ਦਾਈ ਦੇਣ ਵਾਲੇ ਦੇ ਸਿਰ ‘ਤੇ ਜੁੱਤੀਆਂ ਦੀ ਵਰਖਾ ਹੁੰਦੀ ਹੈ?
ਉੱਤਰ : ਬਾਂਦਰ-ਕੀਲਾ ਵਿੱਚ।
ਪ੍ਰਸ਼ਨ 40. ਬੈਠ ਕੇ ਖੇਡੀਆਂ ਜਾਣ ਵਾਲੀਆਂ ਦੇ ਖੇਡਾਂ ਦੇ ਨਾਂ ਲਿਖੋ। ਜਿਨ੍ਹਾਂ ਨੂੰ ਸਾਡੇ ਵੱਡੇ-ਵਡੇਰੇ ਬੜੇ ਉਤਸ਼ਾਹ ਨਾਲ ਖੇਡਦੇ ਰਹੇ ਹਨ?
ਉੱਤਰ : ਸ਼ਤਰੰਜ, ਤਾਸ਼।