CBSEEducationHistory of Punjab

ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ (PHYSICAL FEATURES OF THE PUNJAB AND THEIR INFLUENCE ON ITS HISTORY)


ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ


ਪ੍ਰਸ਼ਨ 1. ਪੰਜਾਬ ਸ਼ਬਦ ਤੋਂ ਕੀ ਭਾਵ ਹੈ?

ਉੱਤਰ – ਪੰਜ ਦਰਿਆਵਾਂ ਦੀ ਧਰਤੀ

ਪ੍ਰਸ਼ਨ 2. ਪੰਜਾਬ ਕਿਸ ਭਾਸ਼ਾ ਦਾ ਸ਼ਬਦ ਹੈ?

ਉੱਤਰ – ਫ਼ਾਰਸੀ

ਪ੍ਰਸ਼ਨ 3. ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ?

ਉੱਤਰ – ਸਪਤ ਸਿੰਧੂ

ਪ੍ਰਸ਼ਨ 4. ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕਿਹੜਾ ਨਾਂ ਦਿੱਤਾ ਗਿਆ?

ਉੱਤਰ – ਪੰਚਨਦ

ਪ੍ਰਸ਼ਨ 5. ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?

ਉੱਤਰ – ਪੈਂਟਾਪੋਟਾਮੀਆ

ਪ੍ਰਸ਼ਨ 6. ਮੱਧਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਗਿਆ?

ਉੱਤਰ – ਲਾਹੌਰ ਸੂਬਾ

ਪ੍ਰਸ਼ਨ 7. ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ?

ਉੱਤਰ – 1849 ਈ. ਵਿੱਚ

ਪ੍ਰਸ਼ਨ 8. ਭਾਸ਼ਾ ਦੇ ਆਧਾਰ ‘ਤੇ ਪੰਜਾਬ ਦੀ ਵੰਡ ਕਦੋਂ ਹੋਈ?

ਉੱਤਰ – 1966 ਈ. ਵਿੱਚ

ਪ੍ਰਸ਼ਨ 9. ਪ੍ਰਾਚੀਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?

ਉੱਤਰ – ਟੱਕ ਕਬੀਲੇ ਦੇ ਕਾਰਨ

ਪ੍ਰਸ਼ਨ 10. ਮੱਧ ਕਾਲ ਵਿੱਚ ਪੰਜਾਬ ਦੀ ਰਾਜਧਾਨੀ ਦਾ ਕੀ ਨਾਂ ਸੀ?

ਉੱਤਰ — ਲਾਹੌਰ

ਪ੍ਰਸ਼ਨ 11. ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਕਿਹੜਾ ਸੀ?

ਉੱਤਰ – ਖੈਬਰ

ਪ੍ਰਸ਼ਨ 12. ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ?

ਉੱਤਰ – ਮਾਉੰਟ ਐਵਰੇਸਟ

ਪ੍ਰਸ਼ਨ 13. ਹਿਮਾਲਿਆ ਪਰਬਤ ਦੀ ਲੰਬਾਈ ਲਗਭਗ ਕਿੰਨੀ ਹੈ?

ਉੱਤਰ – 2500 ਕਿਲੋਮੀਟਰ

ਪ੍ਰਸ਼ਨ 14. ਕਿਹੜੇ ਮੁਗ਼ਲ ਬਾਦਸ਼ਾਹ ਨੇ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ?

ਉੱਤਰ – ਅਕਬਰ

ਪ੍ਰਸ਼ਨ 15. ਦੁਆਬ ਸ਼ਬਦ ਤੋਂ ਕੀ ਭਾਵ ਹੈ?

ਉੱਤਰ – ਦੋ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼

ਪ੍ਰਸ਼ਨ 16. ਪੰਜਾਬ ਵਿੱਚ ਕਿੰਨੇ ਦੁਆਬੇ ਹਨ?

ਉੱਤਰ – ਪੰਜ

ਪ੍ਰਸ਼ਨ 17. ਅੰਮ੍ਰਿਤਸਰ ਕਿਸ ਦੁਆਬ ਵਿੱਚ ਸਥਿਤ ਹੈ?

ਉੱਤਰ – ਬਾਰੀ ਦੁਆਬ

ਪ੍ਰਸ਼ਨ 18. ਰਚਨਾ ਦੁਆਬ ਕਿੱਥੇ ਸਥਿਤ ਹੈ?

ਉੱਤਰ – ਰਾਵੀ ਅਤੇ ਚਿਨਾਬ ਦਰਿਆਵਾਂ ਵਿਚਾਲੇ

ਪ੍ਰਸ਼ਨ 19. ਗੁਜਰਾਤ ਅਤੇ ਸ਼ਾਹਪੁਰ ਕਿਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ?

ਉੱਤਰ – ਚੱਜ ਦੁਆਬ

ਪ੍ਰਸ਼ਨ 20. ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਕਿਹੜਾ ਹੈ?

ਉੱਤਰ – ਰਾਵਲਪਿੰਡੀ

ਪ੍ਰਸ਼ਨ 21. ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ?

ਉੱਤਰ— 1191 ਈ. ਵਿੱਚ

ਪ੍ਰਸ਼ਨ 22. ਤਰਾਇਨ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ?

ਉੱਤਰ – 1192 ਈ. ਵਿੱਚ

ਪ੍ਰਸ਼ਨ 23. ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ ਸੀ?

ਉੱਤਰ – 1556 ਈ. ਵਿੱਚ

ਪ੍ਰਸ਼ਨ 24. ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ ਸੀ?

ਉੱਤਰ – 1761 ਈ. ਵਿੱਚ

ਪ੍ਰਸ਼ਨ 25. ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦਾ ਕਿਹੜਾ ਸ਼ਹਿਰ ਮਹੱਤਵਪੂਰਨ ਹੈ?

ਉੱਤਰ – ਮੁਲਤਾਨ, ਲਾਹੌਰ ਅਤੇ ਪਿਸ਼ਾਵਰ।

ਪ੍ਰਸ਼ਨ 26. 16ਵੀਂ ਸ਼ਤਾਬਦੀ ਵਿੱਚ ਪੰਜਾਬ ਵਿੱਚ ਕਿਹੜੀ ਭਾਸ਼ਾ ਨਹੀਂ ਬੋਲੀ ਜਾਂਦੀ ਸੀ?

ਉੱਤਰ – ਤਮਿਲ

ਪ੍ਰਸ਼ਨ 27. ਪੰਜਾਬ ਦੀ ਭੂਗੋਲਿਕ ਸਥਿਤੀ ਦੇ ਆਧਾਰ ਤੇ ਪੰਜਾਬੀਆਂ ਨੇ ਕਿਸ ਨੂੰ ਧਾਰਨ ਨਹੀਂ ਕੀਤਾ?

ਉੱਤਰ – ਧੋਖੇਬਾਜ਼ੀ

ਪ੍ਰਸ਼ਨ 28. ਪੰਜਾਬ ਵਿੱਚ ਇਸਲਾਮ ਦਾ ਵਧੇਰੇ ਪ੍ਰਸਾਰ ਕਿਉਂ ਹੋਇਆ?

ਉੱਤਰ – ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਕਬਜ਼ਾ ਕੀਤਾ ਸੀ

ਪ੍ਰਸ਼ਨ 29. 16ਵੀਂ ਸ਼ਤਾਬਦੀ ਵਿੱਚ ਪੰਜਾਬ ਕਿਸ ਚੀਜ਼ ਦਾ ਨਿਰਯਾਤ ਨਹੀਂ ਕਰਦਾ ਸੀ?

ਉੱਤਰ – ਘੋੜੇ

ਪ੍ਰਸ਼ਨ 30. 16ਵੀਂ ਸ਼ਤਾਬਦੀ ਵਿੱਚ ਪੰਜਾਬ ਕਿਸ ਚੀਜ਼ ਦਾ ਆਯਾਤ ਨਹੀਂ ਕਰਦਾ ਸੀ?

ਉੱਤਰ – ਕਪਾਹ