ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਰਾਜਨੀਤਕ ਇਤਿਹਾਸ ‘ਤੇ ਪ੍ਰਭਾਵ


ਪ੍ਰਸ਼ਨ 8. ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਹੈ?

(What influence did the physical features of the Punjab have on its political history ?)

ਜਾਂ

ਪ੍ਰਸ਼ਨ. ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ ?

(What were the political effects of the geographical features of the Punjab?)

ਉੱਤਰ – ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ :

1. ਪੰਜਾਬ—ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ । ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ । ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ । ਇਨ੍ਹਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ । ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ।

2. ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ। ਆਰੀਆ ਦਾ ਦ੍ਰਾਵਿੜ ਲੋਕਾਂ ਨਾਲ ਯੁੱਧ, ਸ਼ਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਮੋਰੀਆ ਦਾ ਯੂਨਾਨੀਆਂ ਨਾਲ ਯੁੱਧ, ਮੁਹੰਮਦ ਗੌਰੀ ਦਾ ਪ੍ਰਿਥਵੀ ਰਾਜ ਚੌਹਾਨ ਨਾਲ ਯੁੱਧ ਅਤੇ ਪਾਨੀਪਤ ਦੇ ਤਿੰਨੇ ਯੁੱਧ ਪੰਜਾਬ ਦੀ ਧਰਤੀ ‘ਤੇ ਹੀ ਲੜੇ ਗਏ।

3. ਉੱਤਰ-ਪੱਛਮੀ ਸੀਮਾ ਦੀ ਸਮੱਸਿਆ – ਪੰਜਾਬ ਦੀ ਉੱਤਰ-ਪੱਛਮੀ ਸੀਮਾ ਸਦਾ ਹੀ ਇੱਥੋਂ ਦੇ ਸ਼ਾਸਕਾਂ ਲਈ ਪਰੇਸ਼ਾਨੀ ਦਾ ਇੱਕ ਸੋਮਾ ਰਹੀ ਹੈ। ਇਸ ਦੇ ਦੋ ਮੁੱਖ ਕਾਰਨ ਸਨ। ਪਹਿਲਾ, ਇਹ ਕਿ ਵਧੇਰੇ ਵਿਦੇਸ਼ੀ ਹਮਲਾਵਰ ਇਸੇ ਰਸਤੇ ਤੋਂ ਭਾਰਤ ਆਉਂਦੇ ਸਨ ਅਤੇ ਦੂਸਰਾ, ਇਸ ਸੀਮਾ ਵਿੱਚ ਰਹਿਣ ਵਾਲੇ ਲੋਕ ਬਹੁਤ ਖੂੰਖਾਰ ਸਨ। ਇਸ ਲਈ ਹਰੇਕ ਸ਼ਾਸਕ ਨੂੰ ਇਸ ਸੀਮਾ ਦੀ ਸੁਰੱਖਿਆ ਲਈ ਇੱਕ ਅਲੱਗ ਨੀਤੀ ਅਪਨਾਉਣੀ ਪੈਂਦੀ ਅਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ।

4. ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਨਿਵਾਸੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ। ਲਗਭਗ ਸਭ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਹੀ ਕਰਨਾ ਪਿਆ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਆਦਿ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ ‘ਤੇ ਘੋਰ ਅੱਤਿਆਚਾਰ ਕੀਤੇ।

5. ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ — ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ। ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ । ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

6. ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਹੋਇਆ – ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਅੰਗਰੇਜ਼ਾਂ ਨੇ ਇਸ ਨੂੰ ਸਭ ਤੋਂ ਬਾਅਦ ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ। ਅੰਗਰੇਜ਼ਾਂ ਨੇ 1757 ਈ. ਵਿੱਚ ਬੰਗਾਲ ‘ਤੇ ਕਬਜ਼ਾ ਕਰ ਲਿਆ ਸੀ। ਉਹ 1849 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰਨ ਵਿੱਚ ਸਫ਼ਲ ਹੋਏ।


प्रश्न. पंजाब की भौतिक विशेषताओं का उसके राजनीतिक इतिहास पर क्या प्रभाव पड़ा?

या

प्रश्न. पंजाब की भौगोलिक विशेषताओं के क्या राजनीतिक प्रभाव पड़े?

उत्तर – पंजाब की भौतिक विशेषताओं का उसके राजनीतिक इतिहास पर निम्नलिखित प्रभाव पड़ा :

1. पंजाब – गेटवे टू इंडिया – खैबर, कुर्रम, टोची, बोलान आदि पंजाब के उत्तर-पश्चिम में स्थित थे। इन्हें पार करना आसान था। इसीलिए शुरू से ही विदेशी आक्रमणकारी इन्हीं नदियों के रास्ते भारत आते रहे। उनका पहला संघर्ष पंजाब के लोगों के साथ था। इस प्रकार पंजाब इन विदेशियों के लिए प्रवेश द्वार बन गया।

2. पंजाब – निर्णायक लड़ाइयों का क्षेत्र – पंजाब अपनी भौगोलिक स्थिति के कारण सदियों से भारतीय इतिहास में महत्वपूर्ण और निर्णायक लड़ाइयों का क्षेत्र रहा। द्रविड़ लोगों के साथ आर्यों का युद्ध, पोरस के साथ सिकंदर का युद्ध, यूनानियों के साथ चंद्रगुप्त मौर्य का युद्ध, पृथ्वी राज चौहान के साथ मोहम्मद गौरी का युद्ध और पानीपत के तीन युद्ध पंजाब की धरती पर ही लड़े गए।

3. उत्तर-पश्चिम सीमा की समस्या – पंजाब की उत्तर-पश्चिम सीमा यहाँ के शासकों के लिए हमेशा से परेशानी का सबब रहा है। इसके दो मुख्य कारण थे। पहला यह कि विदेशी आक्रमणकारियों में से अधिकांश इसी मार्ग से भारत आए और दूसरा, इस क्षेत्र में रहने वाले लोग बहुत क्रूर थे। इसलिए प्रत्येक शासक को इस सीमा की रक्षा के लिए अलग-अलग नीति अपनानी पड़ती और बहुत सारा पैसा खर्च करना पड़ता था।

4. पंजाबियों को सदियों तक कष्ट सहने पड़े – पंजाब के निवासियों को उनकी भौगोलिक स्थिति के कारण सदियों तक कष्ट सहने पड़े। लगभग सभी विदेशी आक्रमणकारियों के अत्याचारों का सामना करने वाले पंजाबी लोग सबसे पहले और सबसे प्रमुख थे। महमूद गजनवी, मोहम्मद गौरी, तैमूर, नादर शाह और अहमद शाह अब्दाली जैसे हमलावरों ने यहां के लोगों पर घोर अत्याचार किए।

5. पंजाब की नदियों का प्रभाव – पंजाब का इतिहास यहां बहने वाली नदियों से काफी प्रभावित रहा है। इन नदियों ने कभी विदेशी आक्रमणकारियों के आगे बढ़ते कदमों को रोका तो कभी उनका मार्ग प्रशस्त किया। आक्रमणकारियों ने इन नदियों को वहां से पार किया जहां से वे कम संकरी थीं। इस प्रकार इन नदियों ने पंजाब के भाग्य को आकार देने में महत्वपूर्ण भूमिका निभाई।

6. पंजाब पर सबसे अंत मेंअंग्रेजों का कब्जा हुआ – पंजाब की भौगोलिक स्थिति के कारण अंग्रेजों ने इसे सबसे अंत में अपने साम्राज्य में मिला लिया। अंग्रेजों ने 1757 ई. में बंगाल पर कब्जा कर लिया गया था। वे 1849 ई. में  पंजाब पर कब्जा करने में सफल हुए।


Q. What influence did the physical features of Punjab have on its political history?

Or

Q. What were the political effects of the geographical features of Punjab?

Answer – The physical features of Punjab had the following effects on its political history:

1. Punjab – Gateway to India – Khaiber, Kurram, Tochi, Bolan, etc. were located in the northwest of Punjab. It was easy to cross them. That is why from the very beginning, foreign invaders kept coming to India through these rivers. Their first struggle was with the people of Punjab. Thus Punjab became the gateway for these foreigners.

2. Punjab – the area of decisive battles – Punjab, due to its geographical location, has been the area of important and decisive battles in Indian history for centuries. The Aryans’ war with the Dravidians, Alexander’s war with Porus, Chandragupta Maurya’s war with the Greeks, Muhammad Ghori’s war with Prithviraj Chauhan, and the three battles of Panipat were fought on the soil of Punjab.

3. Problem of North-West Frontier – The North-West border of Punjab has always been a problem for the rulers here. There were two main reasons for this. First, most of the foreign invaders came to India through this route, and second, the people living in this area were very cruel. So each ruler had to adopt a different policy and spend a lot of money to protect this border.

5. Influence of the rivers of Punjab – The history of Punjab has been greatly influenced by the rivers flowing here. These rivers sometimes stopped the advance steps of foreign invaders and sometimes paved their way. The invaders crossed these rivers from where they were less narrow. Thus these rivers played an important role in shaping the fate of Punjab.

6. Punjab was finally captured by the British – Due to the geographical location of Punjab, the British finally annexed it to their empire. Bengal was captured by the British in 1757 AD. They succeeded in capturing Punjab in 1849 AD.