ਪੰਜਾਬ ਦਾ ਇਤਹਾਸ


ਪ੍ਰਸ਼ਨ. ਅਫ਼ਗਾਨਾਂ ਦੇ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ?

ਉੱਤਰ : ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਸੀ। ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਵਿਸ਼ਵਾਸ ਕਾਰਨ ਉਨ੍ਹਾਂ ਵਿੱਚ ਏਕਤਾ ਕਾਇਮ ਹੋਈ।

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸੇ ਦੁਆਰਾ ਗੁਰਮਤੇ ਪਾਸ ਕੀਤੇ ਜਾਂਦੇ ਸਨ। ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੰਘ ਪਾਲਣਾ ਕਰਦੇ ਸਨ। ਗੁਰਮਤੇ ਰਾਹੀਂ ਸਾਰੇ ਜੱਥਿਆਂ ਦਾ ਇੱਕ ਕਮਾਂਡਰ ਨਿਯਤ ਕੀਤਾ ਜਾਂਦਾ ਸੀ ਅਤੇ ਸਾਰੇ ਸਿੱਖ ਉਸ ਦੇ ਅਧੀਨ ਇਕੱਠੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਸਨ।

‘ਰਾਜ ਕਰੇਗਾ ਖ਼ਾਲਸਾ’ ਹੁਣ ਹਰ ਸਿੱਖ ਦਾ ਵਿਸ਼ਵਾਸ ਬਣ ਚੁੱਕਿਆ ਸੀ। ਅਹਿਮਦ ਸ਼ਾਹ ਅਬਦਾਲੀ ਕਈ ਸਾਲਾਂ ਤਕ ਸਿੱਖਾਂ ਵੱਲ ਅਫ਼ਗਾਨਿਸਤਾਨ ਵਿੱਚ ਹੋਣ ਵਾਲੇ ਵਿਦਰੋਹਾਂ ਕਾਰਨ ਧਿਆਨ ਨਹੀਂ ਦੇ ਸਕਿਆ ਸੀ। ਉਸ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਵਰਨਰ ਵੀ ਸਿੱਖਾਂ ਉੱਤੇ ਕਾਬੂ ਨਾ ਪਾ ਸਕੇ।

ਪੰਜਾਬ ਦੇ ਲੋਕਾਂ ਅਤੇ ਜ਼ਿਮੀਂਦਾਰਾਂ ਨੇ ਵੀ ਸਿੱਖ-ਅਫ਼ਗਾਨ ਸੰਘਰਸ਼ ਵਿੱਚ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ। ਸਿੱਖਾਂ ਦੇ ਨੇਤਾਵਾਂ ਨੇ ਵੀ ਸਿੱਖਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕਣ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ। ਇਸ ਤਰ੍ਹਾਂ ਸਿੱਖਾਂ ਨੇ ਅਫ਼ਗਾਨਾਂ ਵਿਰੁੱਧ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ।


प्रश्न. अफगानों के विरुद्ध युद्ध में सिक्खों ने अपनी सेना किस प्रकार संगठित की?

उत्तर: अफगानों के विरुद्ध युद्ध में सिक्खों ने स्वयं को समूहों में संगठित किया। गुरु ग्रंथ साहिब और गुरु पंथ में आस्था के कारण उनमें एकता स्थापित हो गई।

गुरु ग्रंथ साहिब जी की हजूरी में सरबत खालसे द्वारा गुरमते पारित किए जाते थे। सभी सिंह इन गुरमतों का पालन करते थे। गुरमता के माध्यम से सभी समूहों का एक कमांडर नियुक्त किया गया और सभी सिख दुश्मन से लड़ने के लिए उसके अधीन एकजुट हो गए।

‘राज करके खालसा’ अब हर सिख का विश्वास बन गया था। अफगानिस्तान में विद्रोह के कारण अहमद शाह अब्दाली कई वर्षों तक सिखों पर ध्यान नहीं दे सका। यहां तक कि पंजाब में उसके द्वारा नियुक्त गवर्नर भी सिखों पर नियंत्रण नहीं रख सके।

सिख-अफगान संघर्ष में पंजाब की जनता और जमींदारों ने भी सिखों को पूरा समर्थन दिया। सिखों को संगठित करने और उनमें नई भावना पैदा करने में सिख नेताओं ने भी सराहनीय योगदान दिया। इस प्रकार सिक्खों ने अफगानों के विरुद्ध अपनी शक्ति संगठित कर ली थी।


Question. How did the Sikhs organize their army in the war against the Afghans?

Answer: In the war against the Afghans, the Sikhs organized themselves into groups. Unity was established among them due to faith in Guru Granth Sahib and Guru Panth.

Gurmate was passed by Sarbat Khalse in the presence of Guru Granth Sahib Ji. All the lions followed these rules. Through Gurmata a commander of all the groups was appointed and all the Sikhs united under him to fight the enemy.

‘Raj Karke Khalsa’ had now become the belief of every Sikh. Due to the rebellion in Afghanistan, Ahmed Shah Abdali could not pay attention to the Sikhs for many years. Even the governor appointed by him in Punjab could not control the Sikhs.

The people and landlords of Punjab also gave full support to the Sikhs in the Sikh-Afghan conflict. Sikh leaders also made a commendable contribution in organizing the Sikhs and creating a new spirit among them. In this way, the Sikhs had organized their power against the Afghans.