ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਮਹੱਤਵ
ਪ੍ਰਸ਼ਨ 3. ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ?
(What is the importance of Punjab in the Indian History?)
ਉੱਤਰ – ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਅਨੇਕ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਹੈ। ਅੱਜ ਤੋਂ ਲਗਭਗ ਪੰਜ ਹਜ਼ਾਰ ਵਰ੍ਹੇ ਪਹਿਲਾਂ ਇਸ ਧਰਤੀ ‘ਤੇ ਹੀ ਭਾਰਤ ਦੀ ਸਭ ਤੋਂ ਪ੍ਰਾਚੀਨ ਅਤੇ ਗੌਰਵਮਈ ਸਿੰਧ ਘਾਟੀ ਸਭਿਅਤਾ ਦਾ ਜਨਮ ਹੋਇਆ। ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ। ਰਾਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਸੀ। ਮਹਾਂਭਾਰਤ ਦਾ ਯੁੱਧ ਵੀ ਇਸ ਧਰਤੀ ਤੇ ਲੜਿਆ ਗਿਆ ਸੀ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ।
ਸੰਸਾਰ ਪ੍ਰਸਿੱਧ ਤਕਸ਼ਿਲਾ ਵਿਸ਼ਵ ਵਿਦਿਆਲਾ ਅਤੇ ਗੰਧਾਰ ਕਲਾ ਦਾ ਕੇਂਦਰ ਇੱਥੇ ਹੀ ਸਥਾਪਿਤ ਸਨ। ਇਸੇ ਧਰਤੀ ‘ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦੇ ਪਹਿਲੇ ਸਾਮਰਾਜ ਦੀ ਸਥਾਪਨਾ ਕੀਤੀ। ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ – ਤਰਾਇਨ ਦੀਆਂ ਦੋ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਇੱਥੇ ਹੀ ਲੜੀਆਂ ਗਈਆਂ।
ਇਸੇ ਹੀ ਪਵਿੱਤਰ ਧਰਤੀ ਉੱਤੇ ਸਿੱਖ ਧਰਮ ਦੇ ਨੌਂ ਗੁਰੂਆਂ ਨੇ ਅਵਤਾਰ ਧਾਰਿਆ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਬਹੁਤਾ ਹਿੱਸਾ ਇੱਥੇ ਹੀ ਬਤੀਤ ਹੋਇਆ। ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਵੀ ਇਸੇ ਧਰਤੀ ‘ਤੇ ਕੀਤੀ। ਇਸੇ ਧਰਤੀ ‘ਤੇ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਸਿੱਖ ਸਾਮਰਾਜ ਸਥਾਪਿਤ ਕੀਤਾ ਜਿਸ ਦੀ ਸ਼ਾਨੋ-ਸ਼ੌਕਤ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਭਾਰਤ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਪੰਜਾਬ ਦੇ ਦੇਸ਼-ਭਗਤਾਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ।
प्रश्न. भारतीय इतिहास में पंजाब का क्या महत्व है?
उत्तर – भारतीय इतिहास में पंजाब का कई कारणों से विशेष महत्व है। आज से लगभग पांच हजार वर्ष पूर्व भारत की सबसे प्राचीन और गौरवशाली सिंधु घाटी सभ्यता का जन्म इसी भूमि पर हुआ था। इस पवित्र भूमि पर आर्यों ने अपने सबसे प्रसिद्ध धार्मिक ग्रंथ ऋग्वेद की रचना की। रामायण और महाभारत के महान पात्र भी पंजाब से जुड़े थे। महाभारत का युद्ध भी इसी धरती पर लड़ा गया था और श्री कृष्ण जी ने भी यहीं पर गीता का संदेश दिया था।
यहां विश्व प्रसिद्ध तक्षशिला विश्व विद्यालय और गांधार कला केंद्र स्थापित किए गए थे। इसी भूमि पर चंद्रगुप्त मौर्य ने भारत के पहले साम्राज्य की स्थापना की थी। भारतीय इतिहास की सबसे महत्वपूर्ण और निर्णायक लड़ाई – तराइन की दो लड़ाइयाँ और पानीपत की तीन लड़ाइयाँ यहाँ लड़ी गईं।
इसी पवित्र भूमि पर सिख धर्म के नौ गुरुओं ने अवतार लिया था। सिखों के दसवें गुरु, गुरु गोबिंद सिंह ने अपना अधिकांश जीवन यहीं बिताया। उन्होंने इसी जमीन पर खालसा पंथ की स्थापना भी की थी। इसी भूमि पर बंदा सिंह बहादुर ने मुगलों को नानी याद दिलाई थी। महाराजा रणजीत सिंह ने पहले सिख साम्राज्य की स्थापना की, जिसकी महिमा आज भी याद की जाती है। भारत में गुलामी की जंजीरों को तोड़ने में पंजाब के देशभक्तों ने सबसे ज्यादा योगदान दिया।
Q. What is the importance of Punjab in Indian History?
Answer – Punjab has special importance in Indian history for many reasons. India’s most ancient and glorious Indus Valley Civilization was born on this land about five thousand years ago. The Aryans composed their most famous religious text, the Rigveda, on this holy land. The great characters of Ramayana and Mahabharata were also associated with Punjab. The war of Mahabharata was also fought on this earth and Shri Krishna ji also gave the message of Gita here.
The world-famous Taxila Vishwavidyalaya and Gandhara Art Center were established here. It was on this land that Chandragupta Maurya established the first empire of India. The most important and decisive battles of Indian history – two battles of Tarain and three battles of Panipat were fought here.
Nine Gurus of Sikhism had incarnated on this holy land. Guru Gobind Singh, the tenth Guru of the Sikhs, spent most of His life here. He also founded the Khalsa Panth on this land. It was on this land that Banda Singh Bahadur had reminded the Mughals of their Nani. Maharaja Ranjit Singh founded the first Sikh Empire, the glory of which is remembered even today. The patriots of Punjab contributed the most in breaking the chains of slavery in India.