ਪੰਜਾਬ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ


ਪ੍ਰਸ਼ਨ. ਪੰਜਾਬ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਮੁੱਖ ਕਾਰਨ ਦੱਸੋ।

ਉੱਤਰ : ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ। ਉਸ ਨੇ 1747 ਈ. ਤੋਂ 1772 ਈ. ਤਕ ਸ਼ਾਸਨ ਕੀਤਾ।

ਅਬਦਾਲੀ ਦੇ ਹਮਲਿਆਂ ਦੇ ਮੁੱਖ ਕਾਰਨ : ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦੇ ਮੁੱਖ ਕਾਰਨ ਹੇਠ ਲਿਖੇ ਹਨ-

(i) ਅਬਦਾਲੀ ਦੀ ਇੱਛਾ : ਅਹਿਮਦ ਸ਼ਾਹ ਅਬਦਾਲੀ ਬੜੇ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀ। ਉਹ ਅਫ਼ਗਾਨਿਸਤਾਨ ਦੇ ਆਪਣੇ ਛੋਟੇ ਜਿਹੇ ਸਾਮਰਾਜ ਤੋਂ ਸੰਤੁਸ਼ਟ ਨਹੀਂ ਸੀ। ਇਸ ਲਈ ਉਹ ਪੰਜਾਬ ਅਤੇ ਭਾਰਤ ਦੇ ਹੋਰਨਾਂ ਪ੍ਰਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

(ii) ਭਾਰਤ ਦੀ ਅਥਾਹ ਧਨ-ਦੌਲਤ : ਅਹਿਮਦ ਸ਼ਾਹ ਅਬਦਾਲੀ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਧਨ ਦੀ ਬਹੁਤ ਲੋੜ ਸੀ। ਇਹ ਧਨ ਉਸ ਨੂੰ ਆਪਣੇ ਸਾਮਰਾਜ ਅਫ਼ਗਾਨਿਸਤਾਨ ਤੋਂ ਪ੍ਰਾਪਤ ਨਹੀਂ ਹੋ ਸਕਦਾ ਸੀ ਕਿਉਂਕਿ ਇਹ ਪ੍ਰਦੇਸ਼ ਆਰਥਿਕ ਪੱਖ ਤੋਂ ਬਹੁਤ ਪਿਛੜਿਆ ਹੋਇਆ ਸੀ। ਦੂਜੇ ਪਾਸੇ ਉਸ ਨੂੰ ਇਹ ਧਨ ਭਾਰਤ, ਜੋ ਕਿ ਆਪਣੇ ਅਥਾਹ ਧਨ-ਦੌਲਤ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਸੀ, ਤੋਂ ਪ੍ਰਾਪਤ ਹੋ ਸਕਦਾ ਸੀ।

(iii) ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ : ਅਹਿਮਦ ਸ਼ਾਹ ਅਬਦਾਲੀ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਲਈ 1747 ਈ. ਵਿੱਚ ਜਦੋਂ ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ ਉਹ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਤਾਂ ਕਈ ਸਰਦਾਰਾਂ ਨੇ ਵਿਰੋਧ ਕੀਤਾ। ਇਸ ਲਈ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਦੇਸ਼ਾਂ ਵਿੱਚ ਯੁੱਧ ਕਰਨਾ ਚਾਹੁੰਦਾ ਸੀ।

(iv) ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ : 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮਹਾਨ ਮੁਗ਼ਲ ਸਾਮਰਾਜ ਤੇਜ਼ੀ ਨਾਲ ਪਤਨ ਵੱਲ ਵੱਧ ਰਿਹਾ ਸੀ। ਔਰੰਗਜ਼ੇਬ ਦੇ ਉੱਤਰਾਧਿਕਾਰੀ ਕਮਜ਼ੋਰ ਨਿਕਲੇ। ਉਹ ਆਪਣਾ ਵਧੇਰੇ ਸਮਾਂ ਸੁਰਾ ਅਤੇ ਸੁੰਦਰੀ ਨਾਲ ਬਤੀਤ ਕਰਨ ਲੱਗੇ। ਇਸ ਕਾਰਨ ਭਾਰਤ ਵਿੱਚ ਚਾਰੇ ਪਾਸੇ ਅਰਾਜਕਤਾ ਫੈਲੀ। ਇਸ ਸਥਿਤੀ ਦਾ ਲਾਭ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ।

(v) ਸ਼ਾਹਨਵਾਜ਼ ਖ਼ਾਂ ਦਾ ਸੱਦਾ : 1745 ਈ. ਵਿੱਚ ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਯਾਹੀਆ ਖ਼ਾਂ ਲਾਹੌਰ ਦਾ ਨਵਾਂ ਸੂਬੇਦਾਰ ਬਣਿਆ। ਇਹ ਗੱਲ ਉਸ ਦਾ ਛੋਟਾ ਭਰਾ ਸ਼ਾਹਨਵਾਜ਼ ਖ਼ਾਂ ਸਹਿਣ ਨਾ ਕਰ ਸਕਿਆ। ਉਹ ਕਾਫ਼ੀ ਸਮੇਂ ਤੋਂ ਲਾਹੌਰ ਦੀ ਸੂਬੇਦਾਰੀ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਿਹਾ ਸੀ। ਅਜਿਹੀ ਸਥਿਤੀ ਵਿੱਚ ਸ਼ਾਹਨਵਾਜ਼ ਖ਼ਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ। ਅਬਦਾਲੀ ਅਜਿਹੇ ਹੀ ਸੁਨਹਿਰੇ ਮੌਕੇ ਦੀ ਤਲਾਸ਼ ਵਿੱਚ ਸੀ। ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਭਾਰਤ ਉੱਤੇ ਹਮਲੇ ਕਰਨ ਦਾ ਫ਼ੈਸਲਾ ਕੀਤਾ।


प्रश्न. अहमद शाह अब्दाली के पंजाब पर आक्रमण के मुख्य कारण बताइए।

उत्तर: अहमद शाह अब्दाली अफगानिस्तान का शासक था। उसने 1747 ई. से लेकर 1772 ई. तक शासन किया

अब्दाली के हमलों के मुख्य कारण: अहमद शाह अब्दाली के पंजाब पर हमलों के मुख्य कारण इस प्रकार हैं-

(i) अब्दाली की महत्वाकांक्षा: अहमद शाह अब्दाली उच्च महत्वाकांक्षाओं वाला शासक था। वह अफगानिस्तान में अपने छोटे साम्राज्य से संतुष्ट नहीं था, इसलिए वह पंजाब और भारत के अन्य क्षेत्रों को जीतकर अपने साम्राज्य का विस्तार करना चाहता था।

(ii) भारत की विशाल संपत्ति: अहमद शाह अब्दाली एक शक्तिशाली साम्राज्य स्थापित करना चाहता था, जिसके लिए उसे बहुत सारे धन की आवश्यकता थी। यह धन उसे अपने साम्राज्य अफगानिस्तान से नहीं मिल सका क्योंकि वह क्षेत्र आर्थिक दृष्टि से बहुत पिछड़ा हुआ था। दूसरी ओर यह संपत्ति उसे भारत से मिल सकती थी, जो अपनी अपार संपत्ति के लिए विश्व प्रसिद्ध था।

(iii) अफगानिस्तान में अपनी स्थिति को मजबूत करना: अहमद शाह अब्दाली एक साधारण परिवार से था। अतः 1747 ई. में नादिर शाह की हत्या के बाद जब वह अफगानिस्तान का नया शासक बना तो कई सरदारों ने इसका विरोध किया। इसलिए अहमद शाह अब्दाली अफगानिस्तान में अपनी स्थिति मजबूत करने के उद्देश्य से विदेश में युद्ध छेड़ना चाहता था।

(iv) भारत की अनुकूल राजनीतिक स्थिति: 1707 ई. में औरंगजेब की मृत्यु के बाद, महान मुगल साम्राज्य का तेजी से पतन हो रहा था। औरंगजेब के उत्तराधिकारी कमजोर निकले। वे अपना अधिकतर समय सुरा और सुंदरी के साथ बिताने लगे। इससे पूरे भारत में अराजकता फैल गई। इस स्थिति का लाभ उठाकर अहमद शाह अब्दाली ने पंजाब पर आक्रमण करने का निश्चय किया।

(v) शाहनवाज खान का निमंत्रण: 1745 ई. में जकारिया खान की मृत्यु के बाद उनका बड़ा बेटा याह्या खान लाहौर का नया सूबेदार बना। यह बात उनके छोटे भाई शाहनवाज खान को बर्दाश्त नहीं हुई। वह काफी समय से लाहौर की गवर्नरशिप पाने का सपना देख रहे थे। ऐसे में शाहनवाज खान ने अहमद शाह अब्दाली को भारत पर आक्रमण करने का निमंत्रण भेजा। अब्दाली ऐसे ही सुनहरे मौके की तलाश में था। इन्हीं कारणों से अब्दाली ने भारत पर आक्रमण करने का निश्चय किया।


Question. Explain the main reasons for Ahmed Shah Abdali’s attack on Punjab.

Answer: Ahmed Shah Abdali was the ruler of Afghanistan. He ruled from 1747 AD to 1772 AD.

Main reasons for Abdali’s attacks: The main reasons for Ahmed Shah Abdali’s attacks on Punjab are as follows-

(i) Ambition of Abdali: Ahmad Shah Abdali was a ruler with high ambitions. He was not satisfied with his small empire in Afghanistan, so he wanted to expand his empire by conquering Punjab and other regions of India.

(ii) The vast wealth of India: Ahmed Shah Abdali wanted to establish a powerful empire, for which he needed a lot of wealth. He could not get this money from his empire in Afghanistan because that area was very backward economically. On the other hand, he could have got this wealth from India, which was world-famous for its immense wealth.

(iii) To strengthen his position in Afghanistan: Ahmed Shah Abdali was from an ordinary family. Therefore, after the assassination of Nadir Shah in 1747 AD, when he became the new ruler of Afghanistan, many chieftains opposed it. Therefore, Ahmed Shah Abdali wanted to wage war abroad to strengthen his position in Afghanistan.

(iv) Favorable political situation of India: After the death of Aurangzeb in 1707 AD, the great Mughal Empire was rapidly declining. Aurangzeb’s successors turned out to be weak. He started spending most of his time with Sura and Sundari. This spread anarchy throughout India. Taking advantage of this situation, Ahmed Shah Abdali decided to attack Punjab.

(v) Invitation of Shahnawaz Khan: After the death of Zakaria Khan in 1745 AD, his elder son Yahya Khan became the new Subedar of Lahore. His younger brother Shahnawaz Khan could not tolerate this. He had dreamed of getting the governorship of Lahore for a long time. In such a situation, Shahnawaz Khan sent an invitation to Ahmed Shah Abdali to attack India. Abdali was looking for such a golden opportunity. For these reasons, Abdali decided to attack India.