ਪ੍ਰਾਰਥਨਾ : MCQ
ਪ੍ਰਸ਼ਨ 1. ਡਾ. ਬਲਬੀਰ ਸਿੰਘ ਦਾ ਜਨਮ ਕਦੋਂ ਹੋਇਆ?
(ੳ) 05 ਦਸੰਬਰ, 1894 ਈ. ਨੂੰ
(ਅ) 10 ਨਵੰਬਰ, 1895 ਈ. ਨੂੰ
(ੲ) 10 ਦਸੰਬਰ, 1896 ਈ. ਨੂੰ
(ਸ) 05 ਅਕਤੂਬਰ, 1886 ਈ. ਨੂੰ
ਪ੍ਰਸ਼ਨ 2. ਡਾ. ਬਲਬੀਰ ਸਿੰਘ ਦਾ ਜਨਮ ਕਿੱਥੇ ਹੋਇਆ?
(ੳ) ਅਨੰਦਪੁਰ ਸਾਹਿਬ ਵਿਖੇ
(ਅ) ਸ਼ਿਮਲਾ ਵਿਖੇ
(ੲ) ਅੰਮ੍ਰਿਤਸਰ ਵਿਖੇ
(ਸ) ਨਵਾਂ ਸ਼ਹਿਰ ਵਿਖੇ
ਪ੍ਰਸ਼ਨ 3. ਡਾ. ਬਲਬੀਰ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ?
(ੳ) ਸ. ਚਰਨ ਸਿੰਘ
(ਅ)ਸ. ਪਿਸ਼ੌਰਾ ਸਿੰਘ
(ੲ) ਸ. ਵੀਰ ਸਿੰਘ
(ਸ) ਸ. ਗੁਰਨਾਮ ਸਿੰਘ
ਪ੍ਰਸ਼ਨ 4. ਡਾ. ਬਲਬੀਰ ਸਿੰਘ ਦੇ ਮਾਤਾ ਜੀ ਦਾ ਕੀ ਨਾਂ ਸੀ?
(ੳ) ਸਰਦਾਰਨੀ ਉੱਤਮ ਕੌਰ ਜੀ
(ਅ)ਮਾਤਾ ਸੁਰੱਸਤੀ ਜੀ
(ੲ) ਸਰਦਾਰਨੀ ਪ੍ਰਤਾਪ ਕੌਰ ਜੀ
(ਸ) ਸਰਦਾਰਨੀ ਪ੍ਰੀਤਮ ਕੌਰ ਜੀ
ਪ੍ਰਸ਼ਨ 5. ਡਾ. ਬਲਬੀਰ ਸਿੰਘ ਦਾ ਦਿਹਾਂਤ ਕਦੋਂ ਹੋਇਆ?
(ੳ) 1950 ਈ. ਵਿੱਚ
(ਅ) 1960 ਈ. ਵਿੱਚ
(ੲ) 1974 ਈ. ਵਿੱਚ
(ਸ) 1964 ਈ. ਵਿੱਚ
ਪ੍ਰਸ਼ਨ 6. ਡਾ. ਬਲਬੀਰ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?
(ੳ) 1853-1901 ਈ.
(ਅ) 1895-1977 ਈ.
(ੲ) 1894-1958 ਈ.
(ਸ) 1896-1974 ਈ.
ਪ੍ਰਸ਼ਨ 7. ਡਾ. ਬਲਬੀਰ ਸਿੰਘ ਅੰਮ੍ਰਿਤਸਰ ਦੇ ਕਿਸ ਕਾਲਜ ਵਿੱਚ ਪ੍ਰੋਫੈਸਰ ਰਹੇ?
(ੳ) ਡੀ. ਏ. ਵੀ. ਕਾਲਜ ਵਿੱਚ
(ਅ) ਖ਼ਾਲਸਾ ਕਾਲਜ ਵਿੱਚ
(ੲ) ਆਰੀਆ ਕਾਲਜ ਵਿੱਚ
(ਸ) ਸਰਕਾਰੀ ਕਾਲਜ ਵਿੱਚ
ਪ੍ਰਸ਼ਨ 8. ਡਾ. ਬਲਬੀਰ ਸਿੰਘ ਕਿਸ ਸਕੂਲ ਵਿੱਚ ਕੁਝ ਸਮੇਂ ਲਈ ਪ੍ਰਿੰਸੀਪਲ ਰਹੇ?
(ੳ) ਕੈਂਬਰਿਜ ਪ੍ਰੈਪਰੇਟਰੀ ਸਕੂਲ, ਸ਼ਿਮਲਾ ਵਿਖੇ
(ਅ) ਕੈਂਬਰਿਜ ਪ੍ਰੈਪਰੇਟਰੀ ਸਕੂਲ, ਨੈਨੀਤਾਲ ਵਿਖੇ
(ੲ) ਕੈਂਬਰਿਜ ਪ੍ਰੈਪਰੇਟਰੀ ਸਕੂਲ, ਦੇਹਰਾਦੂਨ ਵਿਖੇ
(ਸ) ਡੀ.ਏ.ਵੀ. ਸਕੂਲ, ਬੈਜਨਾਥ ਵਿਖੇ
ਪ੍ਰਸ਼ਨ 9. ਪੰਜਾਬ ਯੂਨੀਵਰਸਿਟੀ ਨੇ ਡਾ. ਬਲਬੀਰ ਸਿੰਘ ਨੂੰ ਕਿਸ ਉਪਾਧੀ ਨਾਲ ਸਨਮਾਨਿਆ?
(ੳ) ਪੀ-ਐੱਚ. ਡੀ.
(ਅ) ਡੀ. ਓ. ਐੱਲ.
(ੲ) ਡੀ. ਲਿਟ.
(ਸ) ਪੀ-ਐੱਚ. ਡੀ. (ਆਨਰੇਰੀ)
ਪ੍ਰਸ਼ਨ 10. ਡਾ. ਬਲਬੀਰ ਸਿੰਘ ਨੂੰ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ’ ਕਿਸ ਨੇ ਦਿੱਤਾ?
(ੳ) ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ
(ਅ)ਪੰਜਾਬੀ ਯੂਨੀਵਰਸਿਟੀ ਨੇ
(ੲ) ਪੰਜਾਬ ਯੂਨੀਵਰਸਿਟੀ ਨੇ
(ਸ) ਭਾਸ਼ਾ ਵਿਭਾਗ, ਪੰਜਾਬ ਨੇ
ਪ੍ਰਸ਼ਨ 11. ‘ਲੰਮੀ ਨਦਰ’ ਪੁਸਤਕ ਕਿਸ ਲੇਖਕ ਦੀ ਹੈ?
(ੳ) ਪ੍ਰਿੰ. ਤੇਜਾ ਸਿੰਘ ਦੀ
(ਅ) ਗੁਰਬਖ਼ਸ਼ ਸਿੰਘ ਦੀ
(ੲ) ਡਾ. ਬਲਬੀਰ ਸਿੰਘ ਦੀ
(ਸ) ਗਿਆਨੀ ਗੁਰਦਿੱਤ ਸਿੰਘ ਦੀ
ਪ੍ਰਸ਼ਨ 12. ਹੇਠ ਦਿੱਤੀਆਂ ਰਚਨਾਵਾਂ ਕਿਸ ਲੇਖਕ ਦੀਆਂ ਹਨ?
ਕਲਮ ਦੀ ਕਰਾਮਾਤ, ਸ਼ੁੱਧ ਸਰੂਪ, ਸੁਰਤਿ ਸ਼ਬਦ ਵੀਚਾਰ, ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ।
(ੳ) ਪ੍ਰਿੰ. ਤੇਜਾ ਸਿੰਘ ਦੀਆਂ
(ਅ)ਸ. ਗੁਰਬਖ਼ਸ਼ ਸਿੰਘ ਦੀਆਂ
(ੲ) ਡਾ. ਬਲਬੀਰ ਸਿੰਘ ਦੀਆਂ
(ਸ) ਗਿਆਨੀ ਗੁਰਦਿੱਤ ਸਿੰਘ ਦੀਆਂ
ਪ੍ਰਸ਼ਨ 13. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ‘ਪ੍ਰਾਰਥਨਾ’ ਨਾਂ ਦਾ ਲੇਖ ਕਿਸ ਦਾ ਹੈ?
(ੳ) ਡਾ. ਨਰਿੰਦਰ ਸਿੰਘ ਕਪੂਰ ਦਾ
(ਅ) ਗਿਆਨੀ ਗੁਰਦਿੱਤ ਸਿੰਘ ਦਾ
(ੲ) ਡਾ. ਬਲਬੀਰ ਸਿੰਘ ਦਾ
(ਸ) ਪ੍ਰਿੰ. ਤੇਜਾ ਸਿੰਘ ਦਾ
ਪ੍ਰਸ਼ਨ 14. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਡਾ. ਬਲਬੀਰ ਸਿੰਘ ਦਾ ਲੇਖ ਕਿਹੜਾ ਹੈ?
(ੳ) ਮੇਰੇ ਵੱਡੇ-ਵਡੇਰੇ
(ਅ) ਪ੍ਰਾਰਥਨਾ
(ੲ) ਘਰ ਦਾ ਪਿਆਰ
(ਸ) ਬੋਲੀ
ਪ੍ਰਸ਼ਨ 15. ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਕਦੋਂ ਬੱਝਾ?
(ੳ) 1883 ਈ. ਵਿੱਚ
(ਅ) 1873 ਈ. ਵਿੱਚ
(ੲ) 1863 ਈ. ਵਿੱਚ
(ਸ) 1893 ਈ. ਵਿੱਚ
ਪ੍ਰਸ਼ਨ 16. ਖ਼ਾਲਸਾ ਟ੍ਰੈਕਟ ਸੁਸਾਇਟੀ ਕਿਸ ਵੱਲੋਂ ਕੀਤੇ ਗਏ ਯਤਨ ਦਾ ਸਿੱਟਾ ਹੈ?
(ੳ) ਡਾ. ਬਲਬੀਰ ਸਿੰਘ ਦੇ
(ਅ) ਸ. ਚਰਨ ਸਿੰਘ ਦੇ
(ੲ) ਭਾਈ ਵੀਰ ਸਿੰਘ ਦੇ
(ਸ) ਡਾ. ਪਿਆਰ ਸਿੰਘ ਦੇ
ਪ੍ਰਸ਼ਨ 17. ਖ਼ਾਲਸਾ ਟ੍ਰੈਕਟ ਸੁਸਾਇਟੀ ਵੱਲੋਂ ਛਾਪੇ ਗਏ ਪਹਿਲੇ ਟੈੱਕਟ ਦਾ ਕੀ ਨਾਂ ਹੈ?
(ੳ) ਅਰਦਾਸ
(ਅ) ਅਰਜ਼
(ੲ) ਪ੍ਰਾਰਥਨਾ
(ਸ) ਬੇਨਤੀ
ਪ੍ਰਸ਼ਨ 18. ਖ਼ਾਲਸਾ ਟ੍ਰੈਕਟ ਸੁਸਾਇਟੀ ਦੇ ਕਿਹੜੇ ਟ੍ਰੈਕਟ ਵਿੱਚ ਸੰਕੇਤਿਕ ਤੌਰ ‘ਤੇ ਇਹ ਦੱਸਿਆ ਗਿਆ ਹੈ ਕਿ ਕਿਸੇ ਵੀ ਕੰਮ ਦਾ ਅਰੰਭ ਪ੍ਰਾਰਥਨਾ ਨਾਲ ਹੋਣਾ ਚਾਹੀਦਾ ਹੈ?
(ੳ) ਪਹਿਲੇ
(ਅ) ਦੂਜੇ
ਪ੍ਰਸ਼ਨ 19. ਸਿੱਖ ਦੀ ਅਰਦਾਸ ਕਿਸ ਦੇ ਭਲੇ ਦੀ ਮੰਗ ‘ਤੇ ਖ਼ਤਮ ਹੁੰਦੀ ਹੈ?
(ੳ) ਗਰੀਬ ਦੇ
(ਅ) ਪਛੜੇ ਹੋਏ ਲੋਕਾਂ ਦੇ
(ੲ) ਸਰਬੱਤ ਦੇ
(ਸ) ਪੇਂਡੂ ਲੋਕਾਂ ਦੇ
ਪ੍ਰਸ਼ਨ 20. ਹੇਠ ਦਿੱਤੀਆਂ ਤੁਕਾਂ ਕਿਸ ਦੀ ਰਚਨਾ ਹਨ?
ਤੂ ਠਾਕੁਰੁ ਤੁਮ ਪਹਿ ਅਰਦਾਸਿ॥
ਜੀਉ ਪਿੰਡ ਸਭੁ ਤੇਰੀ ਰਾਸਿ॥
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ
(ਅ) ਸ੍ਰੀ ਗੁਰੂ ਰਾਮਦਾਸ ਜੀ ਦੀਆਂ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ
(ਸ) ਭਾਈ ਗੁਰਦਾਸ ਜੀ ਦੀਆਂ
ਪ੍ਰਸ਼ਨ 21. ਹੇਠ ਦਿੱਤੀ ਤੁਕ ਕਿਸ ਦੀ ਹੈ?
ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ॥
(ੳ) ਸ੍ਰੀ ਗੁਰੂ ਰਾਮਦਾਸ ਜੀ ਦੀ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ੲ) ਭਾਈ ਗੁਰਦਾਸ ਜੀ ਦੀ
(ਸ) ਸ੍ਰੀ ਗੁਰੂ ਤੇਗ ਬਹਾਦਰ ਜੀ ਦੀ
ਪ੍ਰਸ਼ਨ 22. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਰੁਹਤਾਸ ਦੇ ਕਿਲ੍ਹੇ ਵਿੱਚ ਕੈਦ ਕੀਤਾ?
(ੳ) ਚੋਰ ਨੂੰ
(ਅ) ਕਾਤਲ ਨੂੰ
(ੲ) ਧਾੜਵੀ ਕੈਦੀ ਨੂੰ
(ਸ) ਸਮਗਲਰ ਨੂੰ
ਪ੍ਰਸ਼ਨ 23. ਧਾੜਵੀ ਕੈਦੀ ਕਿਸ ਨੂੰ ਇੱਕੋ ਸਾਹੇ ਹਜ਼ਾਰ-ਹਜ਼ਾਰ ਗਾਲ ਸੁਣਾਉਂਦਾ?
(ੳ) ਮਹਾਰਾਜਾ ਰਣਜੀਤ ਸਿੰਘ ਨੂੰ
(ਅ) ਸੇਵਾਦਾਰ ਨੂੰ
(ੲ) ਕੈਦੀਆਂ ਨੂੰ
(ਸ) ਨੌਕਰ ਨੂੰ
ਪ੍ਰਸ਼ਨ 24. ਇੱਕ ਦਿਨ ਕੁਟੀਆ ਦੇ ਜਾਲੇ ਫਰੋਲਦਿਆਂ ਕੈਦੀ ਦੇ ਹੱਥ ਕੀ ਲੱਗਾ?
(ੳ) ਪੰਜ ਮੋਹਰਾਂ
(ਅ) ਸੌ ਰੁਪਏ
(ੲ) ਇੱਕ ਪੁਰਾਣੀ ਪੋਥੀ
(ਸ) ਇੱਕ ਕਿਤਾਬ
ਪ੍ਰਸ਼ਨ 25. ਇੱਕ ਰਾਤ ਕੈਦੀ ਨੂੰ ਨੀਂਦ ਕਿਉਂ ਨਾ ਆਈ?
(ੳ) ਆਪਣੇ ਪਾਪਾਂ ਨੂੰ ਯਾਦ ਕਰਨ ਕਰਕੇ
(ਅ) ਮੀਂਹ ਤੇ ਹਨੇਰੀ ਦੀ ਤਰਥੱਲੀ ਕਾਰਨ
(ੲ) ਪ੍ਰੇਸ਼ਾਨੀ ਕਾਰਨ
(ਸ) ਤਬੀਅਤ ਠੀਕ ਨਾ ਹੋਣ ਕਾਰਨ
ਪ੍ਰਸ਼ਨ 26. “ਕੀ ਮੈਨੂੰ ਵੀ ਪਰਮੇਸ਼ਰ ਬਖ਼ਸ਼ੇਗਾ, ਕੀ ਮੇਰੇ ਪਾਪ ਵੀ ਖਿਮਾ ਹੋ ਸਕਦੇ ਹਨ?” ਇਹ ਸ਼ਬਦ ਕਿਸ ਨੇ ਕਹੇ?
(ੳ) ਲੇਖਕ ਨੇ
(ਅ) ਰਾਹੀ ਨੇ
(ੲ) ਮਜ਼ਦੂਰ ਨੇ
(ਸ) ਧਾੜਵੀ/ਕੈਦੀ ਨੇ
ਪ੍ਰਸ਼ਨ 27. “ਹੇ ਅਕਾਲ ਪੁਰਖ ! ਮੈਂ ਆਪਣੀ ਜੁਆਨੀ ਦੇ ਦਿਨਾਂ ਵਿੱਚ ਕਈ ਆਦਮੀ ਬੇਦੋਸ਼ ਮਾਰੇ ਤੇ ਸੈਂਕੜੇ ਇਸਤਰੀਆਂ ਵਿਧਵ ਅਣਗਿਣਤ ਬਾਲ ਅਨਾਥ ਕੀਤੇ।” ਇਹ ਸ਼ਬਦ ਕਿਸ ਨੇ ਕਹੇ?
(ੳ) ਧਾੜਵੀ/ਕੈਦੀ ਨੇ
(ਅ) ਲੇਖਕ ਨੇ
(ੲ) ਦੁਕਾਨਦਾਰ ਨੇ
(ਸ) ਨੌਕਰ ਨੇ
ਪ੍ਰਸ਼ਨ 28. ਹੇਠ ਦਿੱਤੀਆਂ ਸਤਰਾਂ ਕਿਸ ਦੀਆਂ ਹਨ?
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀਆਂ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ
(ਸ) ਭਾਈ ਗੁਰਦਾਸ ਜੀ ਦੀਆਂ
ਪ੍ਰਸ਼ਨ 29. ਕੈਦੀ ਕਿਸ ਨੂੰ ਸਦਵਾ ਕੇ ਕਈ ਸ਼ਬਦਾਂ ਦੇ ਅਰਥ ਸਮਝਦਾ ਸੀ?
(ੳ) ਗ੍ਰੰਥੀ ਨੂੰ
(ੲ) ਅਧਿਆਪਕ ਨੂੰ
(ਅ) ਗਿਆਨੀ ਨੂੰ
(ਸ) ਪੰਡਤ ਜੀ ਨੂੰ
ਪ੍ਰਸ਼ਨ 30. ਮਹਾਰਾਜਾ ਰਣਜੀਤ ਸਿੰਘ ਨੂੰ ਕਦੋਂ ਤੱਕ ਨੀਂਦ ਨਾ ਆਈ?
(ੳ) ਸਵੇਰ ਤੱਕ
(ਅ) ਅੱਧੀ ਰਾਤ ਤੱਕ
(ੲ) ਸਾਰੀ ਰਾਤ
(ਸ) ਦੋ ਵਜੇ ਤੱਕ
ਪ੍ਰਸ਼ਨ 31. ਨੀਂਦ ਲਈ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ?
(ੳ) ਦਵਾਈ ਲਈ
(ਅ) ਨੀਂਦ ਲਈ ਅਕਾਲ ਪੁਰਖ ਅੱਗੇ ਬੇਨਤੀ ਕੀਤੀ
(ੲ) ਸੌਣ ਦਾ ਯਤਨ ਕੀਤਾ
(ਸ) ਪ੍ਰਭੂ ਦੀ ਭਗਤੀ ਸ਼ੁਰੂ ਕੀਤੀ
ਪ੍ਰਸ਼ਨ 32. ਵਾਹਿਗੁਰੂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਬਖ਼ਸ਼ਿਆ?
(ੳ) ਮਾਣ
(ਅ) ਸਿਹਤ
(ੲ) ਅਰਾਮ
(ਸ) ਪ੍ਰਸਿੱਧੀ
ਪ੍ਰਸ਼ਨ 33. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਦੇ ਕਹਿਣ ‘ਤੇ ਧਾੜਵੀ ਕੈਦੀ ਨੂੰ ਕੈਦ ਤੋਂ ਛੁਟਕਾਰਾ ਦਿੱਤਾ?
(ੳ) ਵਜ਼ੀਰ ਧਿਆਨ ਸਿੰਘ ਦੇ
(ਅ) ਜਵਾਹਰ ਸਿੰਘ ਦੇ
(ੲ) ਲਾਲ ਸਿੰਘ ਦੇ
(ਸ) ਸ਼ਾਮ ਸਿੰਘ ਦੇ
ਪ੍ਰਸ਼ਨ 34. ਪਰਮਾਤਮਾ ਦੇ ਧੰਨਵਾਦ ਲਈ ਮਹਾਰਾਜਾ ਕਿਸ ਨੂੰ ਕੈਦ ਤੋਂ ਛੁਟਕਾਰਾ ਦੇਣਾ ਚਾਹੁੰਦਾ ਸੀ?
(ੳ) ਇੱਕ ਭਾਰੇ ਕੈਦੀ ਨੂੰ
(ਅ) ਗੁਲਾਮ ਨੂੰ
(ੲ) ਦੇਸ-ਭਗਤ ਨੂੰ
(ਸ) ਫ਼ੌਜੀ ਨੂੰ
ਪ੍ਰਸ਼ਨ 35. ਧਾੜਵੀ ਕੈਦੀ ਕਿਸ ਦੀ ਕਿਰਪਾ ਨਾਲ ਧਾੜਵੀ ਤੋਂ ਸਰਦਾਰ ਬਣਿਆ?
(ੳ) ਵਜ਼ੀਰ ਧਿਆਨ ਸਿੰਘ ਦੀ
(ਅ)ਮਹਾਰਾਜਾ ਰਣਜੀਤ ਸਿੰਘ ਦੀ
(ੲ) ਪਰਮੇਸ਼ਰ ਦੀ
(ਸ) ਵਾਹਿਗੁਰੂ ਦੀ
ਪ੍ਰਸ਼ਨ 36. ਮਹਾਰਾਜਾ ਨੇ ਕਿਸ ਨੂੰ ਮੁੜ ਸਰਦਾਰੀ ਦੇਣੀ ਚਾਹੀ?
(ੳ) ਵਜ਼ੀਰ ਧਿਆਨ ਸਿੰਘ ਨੂੰ
(ਅ) ਕੈਦੀ ਨੂੰ
(ੲ) ਸਰਕਾਰੀ ਨੌਕਰ ਨੂੰ
(ਸ) ਜਗਤ ਸਿੰਘ ਨੂੰ
ਪ੍ਰਸ਼ਨ 37. ਕਿਸ ਨੇ ਸਰਦਾਰੀ ਲੈਣੀ ਪ੍ਰਵਾਨ ਨਾ ਕੀਤੀ?
(ੳ) ਕੈਦੀ ਨੇ
(ਅ) ਗੁਲਾਮ ਨੇ
(ੲ) ਦਰਬਾਰੀ ਨੇ
(ਸ) ਨੌਕਰ ਨੇ
ਪ੍ਰਸ਼ਨ 38. ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਕਥਨ ਕਿਸ ਗੁਰੂ ਸਹਿਬ ਦਾ ਹੈ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦਾ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਦਾ
(ੲ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ
(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
ਪ੍ਰਸ਼ਨ 39. ਜੂਨਾਂ ਦੀ ਗਿਣਤੀ ਕਿੰਨੀ ਦੱਸੀ ਗਈ ਹੈ?
(ੳ) ਪੰਜਾਹ ਲੱਖ
(ਅ) ਸੱਤਰ ਲੱਖ
(ੲ) ਅੱਸੀ ਲੱਖ
(ਸ) ਚੁਰਾਸੀ ਲੱਖ
ਪ੍ਰਸ਼ਨ 40. ਅੰਤ ਮਨੁੱਖ ਨੇ ਕਿੱਥੇ ਪੇਸ਼ ਹੋਣਾ ਹੈ?
(ੳ) ਅਦਾਲਤ ਵਿੱਚ
(ਅ) ਕਚਹਿਰੀ ਵਿੱਚ
(ੲ) ਰੱਬ ਦੀ ਦਰਗਾਹ ਵਿੱਚ
(ਸ) ਗੁਰੂ ਅੱਗੇ