ਪ੍ਰਹਿਲਾਦ ਭਗਤ – ਪ੍ਰਸ਼ਨ ਉੱਤਰ
ਪ੍ਰਸ਼ਨ . ਪ੍ਰਹਿਲਾਦ ਭਗਤ ਨੂੰ ਕਿਹੜੀਆਂ – ਕਿਹੜੀਆਂ ਮੁਸੀਬਤਾਂ ਵਿੱਚੋਂ ਲੰਘਣਾ ਪਿਆ ਤੇ ਕਿਉਂ?
ਜਾਂ
ਪ੍ਰਸ਼ਨ . ਹਰਨਾਖਸ਼ ਆਪਣੇ ਪੁੱਤਰ ਪ੍ਰਹਿਲਾਦ ਉੱਤੇ ਕਿਉਂ ਖ਼ਫ਼ਾ ਹੁੰਦਾ ਸੀ? ਉਹ ਉਸਨੂੰ ਮਾਰਨ ਲਈ ਕੀ – ਕੀ ਪ੍ਰਬੰਧ ਕਰਦਾ ਹੈ?
ਉੱਤਰ – ਪ੍ਰਹਿਲਾਦ ਭਗਤ ਨੇ ਜਦੋਂ ਆਪਣੇ ਪਿਤਾ ਹਰਨਾਖਸ਼ ਦੇ ਹੁਕਮ ਅਨੁਸਾਰ ਪਰਮਾਤਮਾ ਦੇ ਨਾਂ ਦੀ ਥਾਂ ਉਸ ਦਾ (ਹਰਨਾਖਸ਼) ਨਾਂ ਜਪਣ ਤੋਂ ਇਨਕਾਰ ਕੀਤਾ, ਤਾਂ ਇਸ ਤੋਂ ਉਸ ਨੂੰ ਹੋਰਨਾਂ ਲੋਕਾਂ ਦੇ ਬਾਗ਼ੀ ਹੋਣ ਦਾ ਖ਼ਤਰਾ ਪੈਦਾ ਹੋ ਗਿਆ।
ਉਹ ਪ੍ਰਹਿਲਾਦ ਦੇ ਇਨਕਾਰ ਕਰਕੇ ਉਸ ਤੋਂ ਖ਼ਫਾ ਹੋ ਗਿਆ, ਇਸ ਕਰਕੇ ਉਸ ਨੇ ਪ੍ਰਹਿਲਾਦ ਨੂੰ ਖ਼ਤਮ ਕਰਨ ਦੇ ਲਈ ਕਈ ਪ੍ਰਬੰਧ ਕੀਤੇ, ਫਲਸਰੂਪ ਹਰਨਾਖਸ਼ ਨੇ ਆਪਣੇ ਜੱਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਨੂੰ ਸਮੁੰਦਰ ਵਿੱਚ ਸੁੱਟ ਕੇ ਮਾਰ ਦੇਣ, ਪਰ ਜਦੋਂ ਜਲਾਦਾਂ ਨੇ ਉਸ ਨੂੰ ਸਮੁੰਦਰ ਵਿੱਚ ਸੁੱਟਿਆ ਤਾਂ ਇੱਕ ਲਹਿਰ ਨੇ ਉਸ ਨੂੰ ਚੁੱਕ ਕੇ ਕੰਢੇ ਉੱਪਰ ਸੁੱਟ ਦਿੱਤਾ।
ਜਲਾਦਾਂ ਦੇ ਦੂਜੀ ਵਾਰ ਸਮੁੰਦਰ ਵਿੱਚ ਸੁੱਟਣ ‘ਤੇ ਵੀ ਲਹਿਰ ਨੇ ਉਸ ਨੂੰ ਸਮੁੰਦਰੋਂ ਬਾਹਰ ਸੁੱਟ ਦਿੱਤਾ। ਫਿਰ ਹਰਨਾਖਸ਼ ਨੇ ਜਲਾਦਾਂ ਨੂੰ ਕਿਹਾ ਕਿ ਉਹ ਉਸ ਨੂੰ ਉੱਚੇ ਪਰਬਤ ਤੋਂ ਸੁੱਟ ਕੇ ਮਾਰ ਦੇਣ। ਜਦੋਂ ਜਲਾਦਾਂ ਨੇ ਉਸ ਨੂੰ ਪਰਬਤ ਤੋਂ ਸੁੱਟਿਆ, ਤਾਂ ਉਹ ਇੱਕ ਸੰਘਣੇ ਦਰੱਖ਼ਤ ਉੱਤੇ ਡਿੱਗ ਪਿਆ ਤੇ ਬਚ ਗਿਆ।
ਫਿਰ ਹਰਨਾਖਸ਼ ਨੇ ਉਸ ਨੂੰ ਪਾਗ਼ਲ ਹਾਥੀ ਅੱਗੇ ਸੁਟਵਾਇਆ, ਪਰ ਹਾਥੀ ਨੇ ਉਸ ਨੂੰ ਕੁੱਝ ਨਾ ਕਿਹਾ।
ਮਗਰੋਂ ਪ੍ਰਹਿਲਾਦ ਦੀ ਭੂਆ, ਜਿਸ ਨੂੰ ਅੱਗ ਵਿੱਚ ਨਾ ਸੜਨ ਦਾ ਵਰਦਾਨ ਪ੍ਰਾਪਤ ਸੀ, ਉਸ ਨੂੰ ਸਾੜ ਕੇ ਮਾਰਨ ਲਈ ਅੱਗ ਵਿੱਚ ਲੈ ਕੇ ਬੈਠ ਗਈ, ਪਰ ਪ੍ਰਹਿਲਾਦ ਨੂੰ ਕੁੱਝ ਨਾ ਹੋਇਆ ਜਦ ਕਿ ਹੋਲਿਕਾ ਸੜ ਕੇ ਮਰ ਗਈ।
ਇਸ ਪਿੱਛੋਂ ਹਰਨਾਖਸ਼ ਨੇ ਉਸ ਨੂੰ ਤਪਦੇ ਥੰਮ ਨੂੰ ਜੱਫੀ ਪਾਉਣ ਲਈ ਕਿਹਾ। ਜਦੋਂ ਉਸ ਨੇ ਇਹ ਵੀ ਪਾ ਲਈ, ਤਾਂ ਉਸ ਨੇ ਉਸ ਨੂੰ ਤਲਵਾਰ ਨਾਲ ਮਾਰਨ ਦਾ ਯਤਨ ਕੀਤਾ।