ਪ੍ਰਸ਼ਨ. ੳ, ਅ, ੲ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ?

ਉੱਤਰ : ੳ, ਅ, ੲ (ਹਰੇਕ ਅੱਖਰ) ਨਾਲ ਸਾਰੀਆਂ ਲਗਾਂ ਨਹੀਂ ਲਗਦੀਆਂ। ਬਾਕੀ 32 ਅੱਖਰਾਂ (ਸ ਤੋਂ ੜ) ਨਾਲ ਸਾਰੀਆਂ ਲਗਾਂ ਲੱਗਦੀਆ ਹਨ।

1. ‘‘ ਨਾਲ ਔਂਕੜ (‌ੁ), ਦੁਲੈਂਕੜ ( ੂ) ਅਤੇ ਹੋੜਾ ( ੋ) ਲੱਗਦਾ ਹੈ, ਜਿਵੇਂ : ਉੱਚਾ, ਊਠ, ਓਟ।

2. ‘‘ ਨਾਲ ਮੁਕਤਾ, ਕੰਨਾ (ਾ ), ਦੁਲਾਵਾਂ (ੈ) ਅਤੇ ਕਨੌੜਾ ( ੌ) ਲਗਾਂ ਲੱਗਦੀਆਂ ਹਨ। ਜਿਵੇਂ : ਅੱਖ, ਆਇਆ, ਐਨਕ, ਔਰਤ ਆਦਿ।

3. ‘‘ ਨਾਲ ਸਿਹਾਰੀ ( ਿ), ਬਿਹਾਰੀ ( ੀ ) ਅਤੇ ਲਾਂ (ੇ) ਲਗਾਂ ਲੱਗਦੀਆਂ ਹਨ। ਜਿਵੇਂ : ਇਹ, ਈਰਖਾ, ਏਕਤਾ ਆਦਿ।