ਪ੍ਰਸ਼ਨ. ਅਖਾਣ ਕੀ ਹੁੰਦੇ ਹਨ?
ਅਖਾਣ (Proverbs)
ਅਖਾਣ ਤੋਂ ਭਾਵ ਹੈ – ਅਖੌਤ। ਕਿਸੇ ਖ਼ਾਸ ਮੌਕੇ ਅਨੁਸਾਰ ਜਦੋਂ ਕੋਈ ਮੂੰਹ ਚੜ੍ਹੀ ਹੋਈ ਗੱਲ ਆਖੀ ਜਾਂਦੀ ਹੈ ਤਾਂ ਉਸ ਨੂੰ ਅਖਾਣ ਆਖਿਆ ਜਾਂਦਾ ਹੈ। ਇਹ ਸਥਿਤੀ ਦੇ ਅਨੁਸਾਰ ਬਹੁਤ ਹੀ ਢੁੱਕਵੀਂ ਅਤੇ ਫੱਬਵੀਂ ਹੁੰਦੀ ਹੈ। ਅਖਾਣਾਂ ਨੇ ਪੰਜਾਬੀ ਵਿਰਸਾ ਬੜਾ ਅਮੀਰ ਬਣਾਇਆ ਹੈ।
ਪੰਜਾਬੀ ਵਿੱਚ ਅਣਗਿਣਤ ਅਖਾਣਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਇਨ੍ਹਾਂ ਦੀ ਸ਼ਬਦਾਵਲੀ ਬੜੀ ਫੱਬਵੀਂ ਅਤੇ ਹੈਰਾਨੀਜਨਕ ਹੁੰਦੀ ਹੈ। ਕਿਸੇ ਮੌਕੇ ਤੇ ਬੋਲਿਆ ਜਾਂਦਾ ਅਖਾਣ ਵੇਖਣ-ਸੁਣਨ ਵਾਲੇ ਨੂੰ ਬਹੁਤ ਪ੍ਰਭਾਵਤ ਕਰਦਾ ਹੈ। ਇਨ੍ਹਾਂ ਨੂੰ ਸਿਆਣੇ ਲੋਕਾਂ ਨੇ ਆਪਣੇ ਜੀਵਨ ਦੇ ਤਜ਼ਰਬੇ ਤੋਂ ਬਣਾਇਆ ਹੁੰਦਾ ਹੈ ਤੇ ਇਹ ਕਿਸੇ ਲੇਖਕ ਦੀ ਰਚਨਾ ਨਹੀਂ ਹੁੰਦੇ।
ਇਨ੍ਹਾਂ ਵਿੱਚ ਜੀਵਨ ਵਿੱਚ ਕੰਮ ਆਉਣ ਵਾਲਾ ਕੋਈ ਸਿਧਾਂਤ ਪੇਸ਼ ਕੀਤਾ ਹੁੰਦਾ ਹੈ ਜੋ ਅਗਲੇ ਨੂੰ ਟੁੰਬ ਕੇ ਰੱਖ ਦਿੰਦਾ ਹੈ।