ਪ੍ਰਸ਼ਨ. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਮੁੱਖ ਅਕੜਾਂ ਪੇਸ਼ ਆਉਂਦੀਆਂ ਹਨ?


ਪ੍ਰਸ਼ਨ 1. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਮੁੱਖ ਅਕੜਾਂ ਪੇਸ਼ ਆਉਂਦੀਆਂ ਹਨ?

(What difficulties do we face regarding the sources of Punjab?)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

(What problems are faced by the students in composing the History of the Punjab?)

ਜਾਂ

ਪ੍ਰਸ਼ਨ. ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਤਿੰਨ ਮਹੱਤਵਪੂਰਨ ਔਕੜਾਂ ਦਾ ਵਰਣਨ ਕਰੋ ।

(Describe any three important problems being faced by the students in composing the History of the Punjab.)

ਉੱਤਰ—(i) ਗੁਰੂ ਸਾਹਿਬਾਨ ਦੇ ਕਾਲ ਨਾਲ ਸੰਬੰਧਿਤ ਪ੍ਰਾਪਤ ਇਤਿਹਾਸਿਕ ਸੋਮੇ ਕਾਫ਼ੀ ਅਧੂਰੇ ਹਨ। ਇਨ੍ਹਾਂ ਵਿੱਚ ਵੀ ਇਤਿਹਾਸਿਕ ਤੱਥਾਂ ਦੇ ਨਾਲ-ਨਾਲ ਮਿਥਿਹਾਸ ਦੀ ਮਿਲਾਵਟ ਕੀਤੀ ਗਈ ਹੈ।

(ii) ਮੁਸਲਮਾਨ ਲਿਖਾਰੀਆਂ ਨੇ ਜਾਣ ਬੁਝ ਕੇ ਸਿੱਖ ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਨਹੀਂ ਕੀਤਾ।

(iii) ਉਸ ਸਮੇਂ ਪੰਜਾਬ ਵਿੱਚ ਯੁੱਧਾਂ ਕਾਰਨ ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਸੀ। ਇਸ ਮਾਹੌਲ ਵਿੱਚ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ।

(iv) 1947 ਈ. ਵਿੱਚ ਪੰਜਾਬ ਦੀ ਵੰਡ ਸਮੇਂ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ।



ਪੰਜਾਬ ਦੇ ਇਤਿਹਾਸਕ ਸੋਮੇ (SOURCES OF THE HISTORY OF THE PUNJAB)