CBSEClass 12 PunjabiEducationHistoryHistory of PunjabPunjab School Education Board(PSEB)

ਪ੍ਰਸ਼ਨ. ਦੌਲਤ ਖਾਂ ਲੋਧੀ ਕੌਣ ਸੀ?

ਪ੍ਰਸ਼ਨ. ਦੌਲਤ ਖਾਂ ਲੋਧੀ ਕੌਣ ਸੀ? ਦੌਲਤ ਖਾਂ ਲੋਧੀ ਅਤੇ ਇਬਰਾਹੀਮ ਲੋਧੀ ਵਿੱਚਾਲੇ ਸੰਘਰਸ਼ ਦੇ ਕੀ ਕਾਰਨ ਸਨ?

(Who was Daulat Khan Lodhi? What were the causes of struggle between Daulat Khan Lodhi and Ibrahim Lodhi ?)

ਜਾਂ

ਪ੍ਰਸ਼ਨ. ਦੌਲਤ ਖਾਂ ਲੋਧੀ ‘ਤੇ ਇੱਕ ਸੰਖੇਪ ਨੋਟ ਲਿਖੋ।

(Write a short note on Daulat Khan Lodhi.)

ਉੱਤਰ — ਦੌਲਤ ਖ਼ਾਂ ਲੋਧੀ ਪੰਜਾਬ ਦਾ ਸੂਬੇਦਾਰ (ਗਵਰਨਰ) ਸੀ। ਉਹ ਇਸ ਅਹੁਦੇ ‘ਤੇ 1500 ਈ. ਵਿੱਚ ਨਿਯੁਕਤ ਹੋਇਆ ਸੀ। ਦੌਲਤ ਖ਼ਾਂ ਲੋਧੀ ਅਤੇ ਸੁਲਤਾਨ ਇਬਰਾਹੀਮ ਲੋਧੀ ਵਿਚਾਲੇ ਸੰਘਰਸ਼ ਦਾ ਮੁੱਖ ਕਾਰਨ ਇਹ ਸੀ ਕਿ ਦੌਲਤ ਖ਼ਾਂ ਪੰਜਾਬ ਵਿੱਚ ਸੁਤੰਤਰ ਸ਼ਾਸਨ ਸਥਾਪਿਤ ਕਰਨ ਦੇ ਯਤਨ ਕਰ ਰਿਹਾ ਸੀ। ਇਸ ਸੰਬੰਧੀ ਉਸ ਨੇ ਆਲਮ ਖ਼ਾਂ ਲੋਧੀ ਜੋ ਕਿ ਇਬਰਾਹੀਮ ਲੋਧੀ ਦਾ ਮਤਰੇਆ ਭਰਾ ਸੀ ਅਤੇ ਜੋ ਦਿੱਲੀ ਦਾ ਤਖ਼ਤ ਹਾਸਲ ਕਰਨਾ ਚਾਹੁੰਦਾ ਸੀ, ਦੇ ਨਾਲ ਮਿਲ ਕੇ ਸਾਜ਼ਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।

ਜਦੋਂ ਇਨ੍ਹਾਂ ਸਾਜ਼ਸ਼ਾਂ ਸੰਬੰਧੀ ਇਬਰਾਹੀਮ ਲੋਧੀ ਨੂੰ ਪਤਾ ਚੱਲਿਆ ਤਾਂ ਉਸ ਨੇ ਦੌਲਤ ਖ਼ਾਂ ਲੋਧੀ ਨੂੰ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਭੇਜਿਆ। ਦੌਲਤ ਖ਼ਾਂ ਨੇ ਸੁਲਤਾਨ ਦੇ ਗੁੱਸੇ ਤੋਂ ਬਚਣ ਲਈ ਆਪਣੇ ਛੋਟੇ ਪੁੱਤਰ ਦਿਲਾਵਰ ਖ਼ਾਂ ਨੂੰ ਦਿੱਲੀ ਭੇਜ ਦਿੱਤਾ। ਜਦੋਂ ਦਿਲਾਵਰ ਖ਼ਾਂ ਦਿੱਲੀ ਪਹੁੰਚਿਆ ਤਾਂ ਸੁਲਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜੇਲ੍ਹ ਵਿੱਚ ਉਸ ਨਾਲ ਮਾੜਾ ਵਿਹਾਰ ਕੀਤਾ ਗਿਆ। ਛੇਤੀ ਹੀ ਉਹ ਕਿਸੇ ਤਰ੍ਹਾਂ ਜੇਲ੍ਹ ਵਿੱਚੋਂ ਭੱਜਣ ਅਤੇ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ।

ਇੱਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖ਼ਾਂ ਨੂੰ ਦਿੱਲੀ ਵਿੱਚ ਉਸ ਨਾਲ ਕੀਤੇ ਗਏ ਮਾੜੇ ਸਲੂਕ ਬਾਰੇ ਦੱਸਿਆ। ਦੌਲਤ ਖ਼ਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ।ਬਾਅਦ ਵਿੱਚ ਦੌਲਤ ਖ਼ਾਂ ਲੋਧੀ ਬਾਬਰ ਦੇ ਵਿਰੁੱਧ ਹੋ ਗਿਆ ਸੀ। ਬਾਬਰ ਨੇ ਉਸ ਨੂੰ 1525 ਈ. ਵਿੱਚ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ ।


हिंदी संकलन

प्रश्न. दौलत खान लोधी कौन थे? दौलत खान लोधी और इब्राहिम लोदी के बीच संघर्ष के क्या कारण थे?

अथवा

प्रश्न. दौलत खान लोधी पर एक संक्षिप्त टिप्पणी लिखिए।

उत्तर – दौलत खान लोधी पंजाब के राज्यपाल थे। उन्हें इस पद पर 1500 ई. में नियुक्त किया गया। दौलत खान लोधी और सुल्तान इब्राहिम लोधी के बीच संघर्ष का मुख्य कारण यह था कि दौलत खान पंजाब में स्वतंत्र शासन स्थापित करने की कोशिश कर रहा था। इस संबंध में उन्होंने आलम खान लोधी के साथ षड्यंत्र करना शुरू कर दिया जो इब्राहिम लोदी के सौतेले भाई थे और दिल्ली के सिंहासन को जब्त करना चाहते थे।

जब इब्राहिम लोधी को इन षड्यंत्रों के बारे में पता चला, तो उसने दौलत खान लोधी को शाही दरबार में पेश होने का आदेश भेजा। दौलत खान ने अपने सबसे छोटे बेटे दिलावर खान को सुल्तान के क्रोध से बचने के लिए दिल्ली भेजा। दिलावर खान जब दिल्ली पहुंचा तो सुल्तान ने उसे गिरफ्तार कर लिया। जेल में उसके साथ दुर्व्यवहार किया गया। वह जल्द ही किसी तरह जेल से भाग कर पंजाब वापस आने में सफल रहा।

यहां पहुंचकर उसने अपने पिता दौलत खान को दिल्ली में अपने साथ हुए दुर्व्यवहार के बारे में बताया। दौलत खान लोधी ने इस अपमान का बदला लेने के लिए बाबर को भारत पर आक्रमण करने का निमंत्रण भेजा। बाद में दौलत खान लोधी बाबर के खिलाफ हो गया। 1525 ई. में बाबर ने उसे हरा कर पंजाब पर कब्जा कर लिया।


English Version

Q. Who was Daulat Khan Lodhi? What were the causes of the struggle between Daulat Khan Lodhi and Ibrahim Lodhi?

Or

Q. Write a short note on Daulat Khan Lodhi.

Answer – Daulat Khan Lodhi was the governor of Punjab. He was appointed to this post in 1500 AD. The main reason for the conflict between Daulat Khan Lodhi and Sultan Ibrahim Lodhi was that Daulat Khan was trying to establish independent rule in Punjab. In this regard, he started conspiring with Alam Khan Lodhi who was the half-brother of Ibrahim Lodi and wanted to seize the throne of Delhi.

When Ibrahim Lodhi came to know about these conspiracies, he sent an order to Daulat Khan Lodhi to appear in the royal court. Daulat Khan sent his youngest son Dilawar Khan to Delhi to escape the wrath of the Sultan. When Dilawar Khan reached Delhi, the Sultan arrested him. He was abused in prison. Soon he somehow managed to escape from the jail and come back to Punjab.

On reaching here, he told his father Daulat Khan about the misbehavior he had met in Delhi. To avenge this insult, Daulat Khan Lodhi sent an invitation to Babur to attack India. Later Daulat Khan Lodhi turned against Babur. In 1525 AD, Babur defeated him and captured Punjab.