ਪੈਰ੍ਹਾ ਰਚਨਾ (Paragraph Writing)
ਪੈਰ੍ਹਾ ਰਚਨਾ (Paragraph Writing)
ਪੈਰ੍ਹਾ ਕਿਸੇ ਵੀ ਵਿਸ਼ੇ ਜਾਂ ਸਿਰਲੇਖ ਹੇਠ ਲਿਖਿਆ ਜਾਂਦਾ ਹੈ। ਉਹ ਸਿਰਲੇਖ ਹੀ ਪੈਰ੍ਹੇ ਦਾ ਕੇਂਦਰ ਹੁੰਦਾ ਹੈ ਅਤੇ ਇਸੇ ਅਧੀਨ ਸਾਰਾ ਪੈਰ੍ਹਾ ਲਿਖਿਆ ਜਾਂਦਾ ਹੈ। ਇੱਕ ਪੈਰ੍ਹੇ ਵਿੱਚ ਕੇਵਲ ਇੱਕੋ ਵਿਚਾਰ ਹੀ ਬਿਆਨ ਕੀਤਾ ਜਾਂਦਾ ਹੈ ਜੋ ਸੀਮਤ ਅਕਾਰ ਦਾ ਹੁੰਦਾ ਹੈ। ਪੈਰ੍ਹੇ ਨੂੰ ਅੱਗੋਂ ਹੋਰ ਪੈਰ੍ਹਿਆਂ ਵਿੱਚ ਨਹੀਂ ਵੰਡਿਆ ਜਾਂਦਾ ਸਗੋਂ ਕੇਵਲ ਇੱਕੋ ਪੈਰ੍ਹਾ ਹੀ ਲਿਖਿਆ ਜਾਂਦਾ ਹੈ। ਪੈਰ੍ਹੇ ਵਿੱਚ ਕਾਵਿ ਤੁਕਾਂ ਨੂੰ ਵਿੱਚੇ ਹੀ ਲਿਖਿਆ ਜਾਂਦਾ ਹੈ, ਵੱਖਰੇ ਰੂਪ ਵਿੱਚ ਨਹੀਂ। ਪੈਰ੍ਹੇ ਦੀ ਲੰਬਾਈ ਬਾਰੇ ਕੋਈ ਸਖ਼ਤ ਨਿਯਮ ਨਹੀਂ ਹੁੰਦਾ, ਪਰ ਆਮਤੌਰ ਤੇ ਪੈਰ੍ਹਾ 100-150 ਸ਼ਬਦਾਂ ਤੱਕ ਲਿਖਿਆ ਜਾਂਦਾ ਹੈ। ਪੈਰ੍ਹੇ ਵਿੱਚ ਫਾਲਤੂ ਉਦਾਹਰਨਾਂ, ਅਸੰਗਤ ਗੱਲਾਂ ਨੂੰ ਨਹੀਂ ਲਿਖਿਆ ਜਾਂਦਾ। ਪੈਰ੍ਹੇ ਦੀ ਸਮਝ ਧਿਆਨ ਵਿੱਚ ਇਕਾਗਰਤਾ ਦੀ ਮੰਗ ਕਰਦੀ ਹੈ।