ਪੁਰਾਤਨ ਸਮੇਂ ਵਿੱਚ ਪਹਿਲਵਾਨਾਂ ਦਾ ਸਨਮਾਨ


ਪ੍ਰਸ਼ਨ. ਪੁਰਾਤਨ ਸਮੇਂ ਵਿੱਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਸਨਮਾਨਤ ਕਰਦੇ ਸਨ?

ਉੱਤਰ : ਸੁਖਦੇਵ ਮਾਦਪੁਰੀ ਨੇ ਆਪਣੇ ਲੇਖ ‘ਪੰਜਾਬ ਦੀਆਂ ਲੋਕ-ਖੇਡਾਂ’ ਵਿੱਚ ਦੱਸਿਆ ਹੈ ਕਿ ਪੁਰਾਤਨ ਸਮੇਂ ਵਿੱਚ ਭਾਈਚਾਰਕ ਸਾਂਝ ਏਨੀ ਸੀ ਕਿ ਸਾਰਾ ਪਿੰਡ ਰਲ ਕੇ ਖਿਡਾਰੀਆਂ ਤੇ ਪਹਿਲਵਾਨਾਂ ਦੀ ਖ਼ੁਰਾਕ ਦਾ ਪ੍ਰਬੰਧ ਕਰਦਾ ਸੀ। ਪਿੰਡ ਵਾਸੀ ਇਹਨਾਂ ਖਿਡਾਰੀਆਂ ਨੂੰ ਖਾਣ ਲਈ ਦੇਸੀ ਘਿਓ ਦੇ ਪੀਪੇ ਦੇਂਦੇ ਸਨ। ਖਿਡਾਰੀ ਵੀ ਸਾਰੇ ਪਿੰਡ ਦਾ ਮਾਣ ਹੋਇਆ ਕਰਦੇ ਸਨ। ਖਿਡਾਰੀ ਮੇਲਿਆਂ-ਮੁਸਾਹਵਿਆਂ ਵਿੱਚ ਆਪਣੀਆਂ ਖੇਡਾਂ; ਜਿਵੇਂ : ਪਹਿਲਵਾਨੀ, ਬੋਰੀ ਚੁੱਕਣਾ, ਮੂੰਗਲੀਆਂ ਫੇਰਨੀਆਂ, ਰੱਸਾ-ਕਸ਼ੀ ਅਤੇ ਕਬੱਡੀ ਆਦਿ ਰਾਹੀਂ ਆਪੋ-ਆਪਣੇ ਪਿੰਡ ਦਾ ਨਾਂ ਚਮਕਾ ਕੇ ਮਾਣ ਮਹਿਸੂਸ ਕਰਦੇ ਸਨ। ਪਿੰਡ ਦੇ ਲੋਕ ਬਾਹਰੋਂ ਆਏ ਪਹਿਲਵਾਨਾਂ ਨੂੰ ਵੀ ਰਸਦ ਦੇ ਕੇ ਉਹਨਾਂ ਦਾ ਸਨਮਾਨ ਕਰਦੇ ਸਨ।