ਪਾਤਰ ਚਿਤਰਨ : ਨਾਮ੍ਹੋਂ


ਇਕ ਹੋਰ ਨਵਾਂ ਸਾਲ : ਨਾਮ੍ਹੋਂ


ਪ੍ਰਸ਼ਨ 13. ਨਾਮ੍ਹੋਂ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।

ਉੱਤਰ : ਨਾਮ੍ਹੋਂ ‘ਇਕ ਹੋਰ ਨਵਾਂ ਸਾਲ’ ਨਾਵਲ ਦੀ ਇਕ ਗੌਣ ਪਾਤਰ ਹੈ। ਉਹ ਆਪਣੇ ਪਤੀ ਸਮੇਤ ਪੁੱਤਰ ਨੂੰ ਦਰਬਾਰ ਸਾਹਿਬ ਮੱਥਾ ਟਿਕਾਉਣ ਤੋਂ ਮਗਰੋਂ ਬੰਤੇ ਦੇ ਰਿਕਸ਼ੇ ਵਿਚ ਬਹਿੰਦੀ ਹੈ। ਉਹ ਆਪਣੇ ਪਤੀ ਨਾਲ ਸ਼ਾਇਦ ਮਾਸੀ ਦੇ ਘਰ ਰਾਮਾਨੰਦ ਦੇ ਬਾਗ਼ ਜਾ ਰਹੀ ਸੀ। ਉਸ ਦੇ ਪੰਜ ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ। ਉਹ ਆਪਣੇ ਪਤੀ ਵਾਂਗ ਹੀ ਚੰਗੀ ਸਿਹਤ ਦੀ ਮਾਲਕ ਸੀ ਤੇ ਉਸ ਨੇ ਕੱਪੜੇ ਵੀ ਚੰਗੇ ਪਾਏ ਹੋਏ ਸਨ।

ਵੱਡੇ ਜ਼ਿਮੀਂਦਾਰ ਘਰ ਨਾਲ ਸੰਬੰਧਿਤ : ਉਹ ਇਕ ਵੱਡੇ ਜ਼ਿਮੀਂਦਾਰ ਦੀ ਪਤਨੀ ਸੀ। ਉਸ ਦਾ ਪਤੀ ਬੰਤੇ ਨੂੰ ਦੱਸਦਾ ਹੈ, “ਐਨੀਆ ਜ਼ਮੀਨਾਂ ਨੇ ਆਪਣੇ ਕੋਲ ਕਿ ਪੰਜ ਪੁੱਤਰ ਹੁੰਦੇ, ਤਾਂ ਵੀ ਰੱਜ ਕੇ ਖਾਂਦੇ।”

ਗੁਰੂ-ਘਰ ਵਿਚ ਵਿਸ਼ਵਾਸ ਰੱਖਣ ਵਾਲੀ : ਉਹ ਆਪਣੇ ਪਤੀ ਵਾਂਗ ਗੁਰੂ-ਘਰ ਵਿਚ ਵਿਸ਼ਵਾਸ ਰੱਖਦੀ ਹੈ। ਉਸ ਨੇ ਦਰਬਾਰ ਸਾਹਿਬ ਸੁੱਖਣਾ ਸੁੱਖੀ ਹੋਈ ਸੀ, …….”ਜੇ ਕਾਕਾ ਹੋਇਆ, ਤਾਂ ਸਵਾ ਪੰਜਾ ਦਾ ਪ੍ਰਸ਼ਾਦ ਕਰੋਨੈਂ। ਨਾਲ ਉਹਦਾ ਨਾਂ ਵੀ ਦਰਬਾਰ ਸਾਹਿਬੋ ਰਖੰਨੈਂ।”

ਅੰਦਰੋਂ ਦੁਖੀ : ਉਹ ਅੰਦਰੋਂ ਦੁਖੀ ਸੀ, ਕਿਉਂਕਿ ਉਸ ਦਾ ਪਤੀ ਉਸ ਨੂੰ ਕਹਿੰਦਾ ਹੁੰਦਾ ਸੀ, “ਕੀ ਐ ਜ਼ਿੰਦਗੀ……. ਮੁੰਡੇ ਬਿਨਾਂ ਮੈਂ ਤਾਂ ਨਵਾਂ ਵਿਆਹ ਕਰਵਾ ਲੈਣੈ।” ਨਾਮ੍ਹੋਂ ਰਿਕਸ਼ੇ ਵਿਚ ਬੈਠੀ ਕੁੜੀਆਂ ਦਾ ਹੇਜ ਜਗਾ ਰਹੇ ਆਪਣੇ ਪਤੀ ਨੂੰ ਕਹਿੰਦੀ ਹੈ। ਉਸ ਨੂੰ ਇਹ ਅਹਿਸਾਸ ਵੀ ਦੁਖੀ ਕਰਦਾ ਹੈ ਕਿ ਉਸ ਦੇ ਘਰ ਮੁੰਡਾ ਹੋ ਜਾਣ ‘ਤੇ ਸ਼ਰੀਕ ਤਾਂ ਸੜ ਕੇ ਸਵਾਹ ਹੋ ਗਏ ਐ……”

ਪਰਿਵਾਰਕ ਤੌਰ ‘ਤੇ ਜ਼ਿੰਮੇਵਾਰ : ਉਹ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਵਿਚ ਦਿਲਚਸਪੀ ਲੈਂਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਧੀ ਸਵਰਨੀ ਲਈ ਪਿੱਪਲੀ ਦੇ ਕਾਲਜ ਵਿਚ ਪੜ੍ਹਦੇ ਜਿਸ ਮੁੰਡੇ ਦੀ ਦੱਸ ਪਈ ਹੈ, ਉਸ ਦਾ ਸਾਕ ਹੱਥੋਂ ਨਾ ਜਾਣ ਦਿੱਤਾ ਜਾਵੇ, ਭਾਵੇਂ ਉਸ ਦਾ ਪਤੀ ਉਸ ਦੀ ਇਸ ਗੱਲ ਲਈ ਹਾਮੀ ਨਹੀਂ ਭਰਦਾ ਤੇ ਕੁੜੀ ਨੂੰ ਹੋਰ ਪੜ੍ਹਾਉਣਾ ਚਾਹੁੰਦਾ ਹੈ।

ਅਨਪੜ੍ਹ : ਨਾਮੋਂ ਬਿਲਕੁਲ ਅਨਪੜ੍ਹ ਸੀ। ਉਹ ਕਹਿੰਦੀ ਹੈ, “ਮੈਨੂੰ ਤਾਂ ਇੱਲ ਦਾ ਨਾਂ ਕੋਕੋ ਨਹੀਂ ਆਉਂਦਾ ਕੀ ਕਰਨਾ ਕਿਤਾਬਾਂ-ਕਾਪੀਆ ਨੂੰ।” ਪਰੰਤੂ ਉਸ ਦਾ ਪਤੀ ਚਾਹੁੰਦਾ ਹੈ ਕਿ ਉਹ ਜਿੰਨਾ ਚਾਹੇ ਪੜ੍ਹੇ।