ਪਰਦਾ ਡਿੱਗਣ ਵਾਲਾ ਹੈ।


  • ਜਦੋਂ ਔਕੜਾਂ ਤੁਹਾਡੇ ਵਿਰੁੱਧ ਹੋਣ, ਤਾਂ ਯਾਦ ਰੱਖੋ ਕਿ ਹਵਾਈ ਜਹਾਜ਼ ਹਵਾ ਦੇ ਵਿਰੁੱਧ ਉੱਡਦੇ ਹਨ, ਇਸਦੇ ਨਾਲ ਨਹੀਂ।
  • ਪਰਿਵਰਤਨ ਹੀ ਇੱਕ ਅਜਿਹਾ ਕਾਰਨ ਹੈ ਜੋ ਤੁਹਾਡੇ ਜੀਵਨ ਵਿੱਚ ਨਵੇਂ ਮੌਕੇ ਲਿਆ ਸਕਦਾ ਹੈ।
  • ਅਜਿਹਾ ਕਿਉਂ ਹੈ, ਅਜਿਹਾ ਕਿਵੇਂ ਹੈ, ਸੋਚਣ ਦਾ ਕੋਈ ਫਾਇਦਾ ਨਹੀਂ। ਹਰ ਸਮੇਂ ਕੁੜ੍ਹਦੇ ਰਹਿਣਾ ਜ਼ਿੰਦਗੀ ਦਾ ਨਿਯਮ ਨਹੀਂ ਹੈ। ਜੋ ਵੀ ਹੈ, ਉਹੋ ਜਿਹਾ ਹੀ ਰਹੇਗਾ। ਸਟੇਜ ‘ਤੇ ਆਉਣ ਵਾਲਾ ਆਪਣੇ ਸੰਵਾਦ ਹੀ ਬੋਲੇਗਾ। ਜ਼ਰਾ ਸੋਚੋ, ਇਹ ਸਭ ਡਰਾਮਾ ਹੈ। ਇਸ ਨੂੰ ਗੰਭੀਰਤਾ ਨਾਲ ਲੈਣਾ ਖ਼ਤਰਨਾਕ ਹੈ। ਆਖਰਕਾਰ ਪਰਦਾ ਡਿੱਗਣ ਵਾਲਾ ਹੈ।
  • ਸਮਾਂ ਇਨਸਾਨ ਨੂੰ ਕਾਮਯਾਬ ਨਹੀਂ ਬਣਾਉਂਦਾ, ਸਮੇਂ ਦੀ ਸਹੀ ਵਰਤੋਂ ਇਨਸਾਨ ਨੂੰ ਕਾਮਯਾਬ ਬਣਾ ਦਿੰਦੀ ਹੈ।
  • ਅਤੀਤ ਵਿੱਚ ਰਹਿ ਕੇ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ। ਇਤਿਹਾਸ ਨਵੇਂ ਸਿਰੇ ਤੋਂ ਲਿਖਿਆ ਜਾ ਸਕਦਾ ਹੈ।
  • ਸਾਰੇ ਹਾਲਾਤ ਉਸ ਵਿਅਕਤੀ ਲਈ ਚੰਗੇ ਹਨ ਜੋ ਆਪਣੇ ਅੰਦਰ ਦੀ ਖੁਸ਼ੀ ਦੀ ਕਦਰ ਕਰਦਾ ਹੈ।
  • ਜਿੱਤਣਾ ਉਦੋਂ ਆਦਤ ਬਣ ਜਾਂਦਾ ਹੈ ਜਦੋਂ ਤੁਸੀਂ ਹਾਰ ਦੇ ਸਾਰੇ ਬਹਾਨੇ ਮਿਟਾ ਦਿੰਦੇ ਹੋ।