ਨੀਲ ਕੰਵਲ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਨੀਲ – ਕੰਵਲ’ ਕਹਾਣੀ ਦੇ ਦੋ ਮੁੱਖ ਪਾਤਰਾਂ ਦੇ ਨਾਂ ਲਿਖੋ।

ਉੱਤਰ – ਸੁਦਾਗਰ ਤੇ ਉਸ ਦੀ ਪਤਨੀ

ਪ੍ਰਸ਼ਨ 2 . ਸੁਦਾਗਰ ਨੇ ਆਪਣੀ ਪਤਨੀ ਨੂੰ ਕੀ ਦਿੱਤਾ?

ਉੱਤਰ – ਇਕ ਚਮਕਦੀ ਛੁਰੀ

ਪ੍ਰਸ਼ਨ 3 . ਪਤਨੀ ਨੇ ਸੁਦਾਗਰ ਨੂੰ ਕੀ ਦਿੱਤਾ?

ਉੱਤਰ – ਨੀਲ ਕੰਵਲ

ਪ੍ਰਸ਼ਨ 4 . ਸੁਦਾਗਰ ਨੇ ਰਾਜੇ ਕੋਲ ਕੀ ਵੇਚਿਆ?

ਉੱਤਰ – ਹੀਰੇ – ਮੋਤੀ

ਪ੍ਰਸ਼ਨ 5 . ਰਾਜੇ ਨੂੰ ਨੀਲ ਕੰਵਲ ਬਾਰੇ ਸੁਣ ਕੇ ਸੁਦਾਗਰ ਦੀ ਪਤਨੀ ਕਿਹੋ ਜਿਹੀ ਪ੍ਰਤੀਤ ਹੋਈ?

ਉੱਤਰ – ਸੁੰਦਰ ਤੇ ਗੁਣਵਾਨ

ਪ੍ਰਸ਼ਨ 6 . ਰਾਜੇ ਨੇ ਸੁਦਾਗਰ ਦੀ ਪਤਨੀ ਨੂੰ ਮਿਲਣ ਦੀ ਇੱਛਾ ਕਿਸ ਨੂੰ ਦੱਸੀ?

ਉੱਤਰ – ਆਪਣੇ ਵਜ਼ੀਰ ਨੂੰ

ਪ੍ਰਸ਼ਨ 7 . ਕੌਣ ਗੇਰੂਏਂ ਕੱਪੜੇ ਪਾ ਕੇ ਸੁਦਾਗਰ ਦੇ ਸ਼ਹਿਰ ਵਲ ਤੁਰ ਪਈਆਂ?

ਉੱਤਰ – ਦੋ ਫੱਫੇਕੁੱਟਣੀਆਂ

ਪ੍ਰਸ਼ਨ 8 . ਸੁਦਾਗਰ ਦੀ ਪਤਨੀ ਦੀ ਠੋਡੀ ਉੱਤੇ ਕੀ ਸੀ?

ਉੱਤਰ – ਸੁਰਮੇ ਨਾਲ ਬਣਾਇਆ ਤਿਲ

ਪ੍ਰਸ਼ਨ 9 . ਸੁਦਾਗਰ ਦੀ ਪਤਨੀ ਨੇ ਫੱਫੇਕੁੱਟਣੀਆਂ ਨੂੰ ਕਾਹਦੇ ਪਕੌੜੇ ਖੁਆਉਣੇ ਸ਼ੁਰੂ ਕਰ ਦਿੱਤੇ?

ਉੱਤਰ – ਭੰਗ ਦੇ

ਪ੍ਰਸ਼ਨ 10 . ਸੁਦਾਗਰ ਦੀ ਪਤਨੀ ਵਲ ਦੋ ਠੱਗਾਂ ਨੂੰ ਕਿਸ ਨੇ ਭੇਜਿਆ?

ਉੱਤਰ – ਰਾਜੇ ਨੇ

ਪ੍ਰਸ਼ਨ 11 . ਸੁਦਾਗਰ ਦੀ ਪਤਨੀ ਨੇ ਦੋਹਾਂ ਠੱਗਾਂ ਨੂੰ ਕੀ ਖੁਆਇਆ?

ਉੱਤਰ – ਭੰਗ ਦੇ ਪਕੌੜੇ

ਪ੍ਰਸ਼ਨ 12 . ਸੁਦਾਗਰ ਦੀ ਪਤਨੀ ਨੇ ਰਾਜੇ ਤੇ ਵਜ਼ੀਰ ਨੂੰ ਆਪਣੇ ਬਾਰੇ ਕੀ ਦੱਸਿਆ?

ਉੱਤਰ – ਸੁਦਾਗਰ ਦੀ ਪਤਨੀ ਦੀ ਦਾਸੀ

ਪ੍ਰਸ਼ਨ 13 . ਰਾਜਾ ਸੁਦਾਗਰ ਦੀ ਪਤਨੀ ਨੂੰ ਕਿੱਥੇ ਲਿਜਾਣਾ ਚਾਹੁੰਦਾ ਸੀ?

ਉੱਤਰ – ਆਪਣੇ ਮਹਿਲਾਂ ਵਿੱਚ

ਪ੍ਰਸ਼ਨ 14 . ਸੁਦਾਗਰ ਦੀ ਪਤਨੀ ਨੇ ਡੌਲੇ ਵਿੱਚ ਕਿਨ੍ਹਾਂ ਨੂੰ ਸੁੱਟ ਦਿੱਤਾ?

ਉੱਤਰ – ਦੋਹਾਂ ਬੇਹੋਸ਼ ਠੱਗਾਂ ਤੇ ਫੱਫੇਕੁੱਟਣੀਆਂ ਨੂੰ

ਪ੍ਰਸ਼ਨ 15 .ਵਜ਼ੀਰ ਅਨੁਸਾਰ ਰਾਜਾ ਸੁਦਾਗਰ ਨੂੰ ਕੀ ਬਣਾਉਣਾ ਚਾਹੁੰਦਾ ਸੀ?

ਉੱਤਰ – ਮੰਤਰੀ

ਪ੍ਰਸ਼ਨ 16 . ਸੁਦਾਗਰ ਤੇ ਉਸ ਦੀ ਪਤਨੀ ਕਿੱਥੇ ਰਹਿਣ ਲੱਗੇ?

ਉੱਤਰ – ਮਹਿਲਾਂ ਨੇੜੇ ਹਵੇਲੀ ਵਿੱਚ

ਪ੍ਰਸ਼ਨ 17 . ਸੁਦਾਗਰ ਦੇ ਦੂਜੇ ਦੇਸ਼ ਜਾਣ ਮਗਰੋਂ ਰਾਜਾ ਕਿਸ ਕੋਲ ਪੁੱਜਾ?

ਉੱਤਰ – ਸੁਦਾਗਰ ਦੀ ਪਤਨੀ ਕੋਲ

ਪ੍ਰਸ਼ਨ 18 . ਸੁਦਾਗਰ ਦੀ ਪਤਨੀ ਨੇ ਆਪਣੀ ਸੂਝ – ਬੂਝ ਨਾਲ਼ ਕਿਹੜਾ ‘ਕੁੱਝ’ ਫੜਿਆ ਸੀ?

ਉੱਤਰ – ਰਾਜਾ

ਪ੍ਰਸ਼ਨ 19 . ਸੁਦਾਗਰ ਦੀ ਪਤਨੀ ਤੋਂ ਕਿਨ੍ਹਾਂ ਨੇ ਤੌਬਾ ਕੀਤੀ ?

ਉੱਤਰ – ਰਾਜੇ ਤੇ ਵਜ਼ੀਰ ਨੇ

ਪ੍ਰਸ਼ਨ 20 . ਸੁਦਾਗਰ ਨੇ ਕੁੱਝ ਕਿਸ ਨੂੰ ਸੌਂਪ ਦਿੱਤਾ ਸੀ?

ਉੱਤਰ – ਵਜ਼ੀਰ ਨੂੰ

ਪ੍ਰਸ਼ਨ 21 . ਰਾਜੇ ਨੇ ਕੀ ਵੇਖ ਲਿਆ ਸੀ?

ਉੱਤਰ – ਕੁੱਝ

ਪ੍ਰਸ਼ਨ 22 . ‘ਨੀਲ ਕਮਲ’ ਕਹਾਣੀ ਦੀ ਮੁੱਖ ਪਾਤਰ (ਨਾਇਕ) ਕੌਣ ਹੈ?

ਉੱਤਰ – ਸੁਦਾਗਰ ਦੀ ਪਤਨੀ