CBSEEducationKavita/ਕਵਿਤਾ/ कविताNCERT class 10thPunjab School Education Board(PSEB)

ਨਾ ਮੈਂ ਭੇਦ……….ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਬੁੱਲ੍ਹੇ ਸ਼ਾਹ : ਬੁੱਲ੍ਹਾ ਕੀ ਜਾਣਾ ਮੈਂ ਕੌਣ 


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਨਾ ਮੈਂ ਭੇਦ ਮਜ਼੍ਹਬ ਦਾ ਪਾਇਆ,

ਨਾ ਮੈਂ ਆਦਮ ਹੱਵਾ ਦਾ ਜਾਇਆ,

ਨਾ ਮੈਂ ਆਪਣਾ ਨਾਮ ਧਰਾਇਆ,

ਨਾ ਵਿਚ ਬੈਠਣ ਨਾ ਵਿਚ ਭੌਣ ।

ਬੁੱਲ੍ਹਾ ਕੀ ਜਾਣਾ ਮੈਂ ਕੌਣ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਆਪਣੀ ਆਤਮਾ ਦੀ ਅਸਲੀ ਅਤੇ ਅੰਦਰਲੀ ‘ਮੈਂ’ ਨੂੰ ਪਛਾਣਨ ਦੇ ਯਤਨ ਵਿੱਚ ਹੈ। ਉਹ ਅਨੁਭਵ ਕਰਦਾ ਹੈ ਕਿ ਉਸ ਦੀ ‘ਮੈਂ’ ਧਾਰਮਿਕ ਰਹੁ-ਰੀਤਾਂ, ਇਲਮ, ਸੰਸਾਰਿਕ ਰੰਗਾਂ-ਤਮਾਸ਼ਿਆਂ ਤੇ ਹੋਰ ਸੰਸਾਰਿਕ ਕਾਰਗੁਜ਼ਾਰੀਆਂ ਵਿੱਚ ਕਿਤੇ ਵੀ ਨਹੀਂ, ਸਗੋਂ ਉਹ ਉਸ ਦੇ ਮਨ ਦੀ ਅੰਦਰਲੀ ਡੂੰਘਾਈ ਵਿੱਚ ਸਥਿਤ ਹੈ, ਜੋ ਕਿ ਕੇਵਲ ਸ਼ਹੁ ਨੂੰ ਪਛਾਣਦੀ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਮੇਰੀ ‘ਮੈਂ’ ਧਰਮ ਦਾ ਭੇਤ ਪਾਉਣ ਵਿੱਚ ਨਹੀਂ, ਕਿਉਂਕਿ ਮੈਂ ਇਸ ਉੱਚੀ ਅਵਸਥਾ ‘ਤੇ ਨਹੀਂ ਪੁੱਜਿਆ। ਮੇਰੀ ‘ਮੈਂ’ ਬਾਬੇ ਆਦਮ ਤੇ ਮਾਈ ਹੱਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ। ਨਾ ਮੇਰੀ ਮੈਂ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਂ ਧਰਾਉਣ ਵਿੱਚ ਵੀ ਨਹੀਂ। ਮੇਰੀ ‘ਮੈਂ’ ਨਾ ਇਕ ਥਾਂ ਡੇਰਾ ਲਾਉਣ ਵਾਲੇ ਫ਼ਕੀਰਾਂ ਹੋਣ ਵਿੱਚ ਹੈ ਅਤੇ ਨਾ ਹੀ ਘੁੰਮਣ ਵਾਲਿਆਂ ਵਿੱਚੋਂ ਹੋਣ ਵਿੱਚ। ਮੈਂ ਨਹੀਂ ਜਾਣਦਾ ਕਿ ਮੇਰੀ ‘ਮੈਂ’ ਕੀ ਹੈ।