ਦਲ ਖਾਲਸਾ ਦੀ ਸੈਨਿਕ ਪ੍ਰਣਾਲੀ


ਪ੍ਰਸ਼ਨ. ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਦੇ ਮੁੱਖ ਵਿਸ਼ੇਸ਼ਤਾਵਾਂ ਦੱਸੋ।

ਉੱਤਰ -1.ਘੋੜਸਵਾਰ ਸੈਨਾ – ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ।ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾਂ ਜਿੱਤ ਪ੍ਰਾਪਤ ਕਰਨਾ ਅਸੰਭਵ ਸੀ। ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਸਨ। ਇਹ ਇੱਕ ਦਿਨ ਵਿੱਚ ਪੰਜਾਹ ਮੀਲ ਤੋਂ ਲੈ ਕੇ ਸੌ ਮੀਲ ਤਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਸਨ।

2. ਪਿਆਦਾ ਸੈਨਾ – ਦਲ ਖ਼ਾਲਸਾ ਵਿੱਚ ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ। ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ।

3. ਸ਼ਸਤਰ — ਲੜਾਈ ਸਮੇਂ ਸਿੱਖ ਤਲਵਾਰਾਂ, ਬਰਛਿਆਂ, ਖੰਡਿਆਂ, ਨੇਜ਼ਿਆਂ, ਤੀਰ ਕਮਾਨਾਂ ਅਤੇ ਬੰਦੂਕਾਂ ਦੀ ਵਰਤੋਂ ਕਰਦੇ ਸਨ। ਬਾਰੂਦ ਦੀ ਥੁੜ੍ਹ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ।

4. ਸੈਨਾ ਵਿੱਚ ਭਰਤੀ—ਦਲ ਖ਼ਾਲਸਾ ਵਿੱਚ ਭਰਤੀ ਹੋਣ ਲਈ ਕਿਸੇ ਵੀ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ। ਹਰੇਕ ਸਿੱਖ ਆਪਣੀ ਮਰਜ਼ੀ ਅਨੁਸਾਰ ਦਲ ਖ਼ਾਲਸਾ ਦੇ ਕਿਸੇ ਵੀ ਜੱਥੇ ਵਿੱਚ ਸ਼ਾਮਲ ਸਕਦਾ ਸੀ। ਉਹ ਜਦ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਸਰੇ ਜੱਥੇ ਵਿੱਚ ਜਾ ਸਕਦਾ ਸੀ। ਸੈਨਿਕਾਂ ਦੇ ਨਾਵਾਂ, ਤਨਖ਼ਾਹ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ।

5. ਤਨਖ਼ਾਹ—ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਾਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕਬਜ਼ੇ ਹੇਠ ਕੀਤੀ ਗਈ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ।

6. ਯੁੱਧ ਦਾ ਢੰਗ— ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾ-ਮਾਰ ਯੁੱਧ ਪ੍ਰਣਾਲੀ ਸੀ। ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ। ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ। ਸਿੱਖਾਂ ਨੇ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।


प्रश्न. दल खालसा की सैन्य व्यवस्था की प्रमुख विशेषताओं का वर्णन कीजिए।

उत्तर: 1. घुड़सवार सेना – दल खालसा सेना का सबसे महत्वपूर्ण अंग घुड़सवार सेना थी। सिक्खों के घोड़े बहुत कुशल थे। वे एक दिन में पचास मील से सौ मील की यात्रा करने में सक्षम थे।

2. पैदल सेना – दल खालसा में पैदल सेना का कार्य केवल पहरा देना था। सिख इस सेना में भर्ती होना अपना अपमान समझते थे।

3. हथियार – सिख युद्ध के दौरान तलवार, भाले, खंजर, भाले, धनुष और तीर और बंदूकों का इस्तेमाल करते थे। गोला-बारूद की कमी के कारण, बंदूकों का उपयोग कम कर दिया जाता था।

4. सेना में भर्ती – किसी भी सिख को दल खालसा में शामिल होने के लिए बाध्य नहीं जाता था। प्रत्येक सिख दल खालसा के किसी भी जत्थे में अपनी इच्छानुसार शामिल हो सकता था। वह किसी भी समय एक जत्थे को छोड़कर दूसरे जत्थे में जा सकता था। सैनिकों के नाम, वेतन आदि का कोई लिखित विवरण नहीं रखा जाता था।

5. तनख्वाह – दल खालसा के सैनिकों को कोई नियमित वेतन नहीं दिया जाता था। उन्हें केवल लूट में से हिस्सा दिया जाता था। बाद में उन्हें कब्जे वाली जमीन का भी कुछ हिस्सा दिया जाने लगा।

6. युद्ध का तरीका – दल खालसा की सबसे महत्वपूर्ण विशेषता इसकी गुरिल्ला या छापामार युद्ध प्रणाली थी। सिख शक्ति के उदय के लिए गुरिल्ला युद्ध प्रणाली बहुत उपयोगी साबित हुई। इस प्रणाली के माध्यम से, सिख अपने दुश्मनों पर अचानक हमला करके उनका भारी नुकसान कर देते थे जितने समय में दुश्मन संभलते सिख वापिस सुरक्षित जंगलों और पहाड़ों की ओर भाग जाते थे। अपनी इस युद्ध प्रणाली के कारण ही सिक्खों ने मुगलों और अफगानों की रातों की नींद हराम कर दी थी।


Question. Write the six features of military administration of Dal Khalsa.

Answer: 1. Cavalry – The most important part of the Dal Khalsa army was the cavalry. The Sikh horses were very skilled. They were able to travel fifty miles to a hundred miles in a day.

2. Infantry – The task of the infantry in the Dal Khalsa was only to guard. The Sikhs considered joining this army an insult.

3. Weapons – The Sikhs used swords, spears, daggers, spears, bows and arrows, and guns during the war. Due to the shortage of ammunition, the use of guns was reduced.

4. Recruitment in the army – No Sikh was compelled to join the Dal Khalsa. Each Sikh could join any group of the Khalsa as they wished. He could leave one batch(Jatha) and go to another at any time. No written details of soldiers’ names, salaries, etc. were kept.

5. Salary – The soldiers of Dal Khalsa were not given any regular salary. They were only given a share of the loot. Later they were also given some part of the occupied land.

6. Method of War – The most important feature of the Dal Khalsa was its Guerrilla or Guerilla warfare system. The Guerrilla warfare system proved very useful for the rise of Sikh power. Through this system, the Sikhs used to attack their enemies and inflict heavy damage on them, at which time the Sikhs managed to flee back to the safe forests and mountains. Due to this system of warfare, the Sikhs had given sleepless nights to the Mughals and the Afghans.