ਮੇਲਿਆਂ ਦਾ ਮਹੱਤਵ
ਪ੍ਰਸ਼ਨ. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
ਉੱਤਰ : ਹਰ ਜਾਤੀ ਵਿਸ਼ੇਸ਼ ਲਈ ਮੇਲਿਆਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਕਿਸੇ ਜਾਤੀ ਦੀ ਸੱਭਿਆਚਾਰਕ ਨੁਹਾਰ ਨੂੰ ਉਸ ਦੇ ਜਾਤੀ ਦੇ ਮੇਲਿਆਂ ਵਿੱਚੋਂ ਬਹੁਤ ਚੰਗੀ ਤਰ੍ਹਾਂ ਪਛਾਣਿਆ ਜਾ ਸਕਦਾ ਹੈ। ਹਰ ਜਾਤੀ ਆਪਣੇ ਮੇਲਿਆਂ ਵਿੱਚ ਖੁੱਲ੍ਹ ਕੇ ਸਾਹ ਲੈਂਦੀ ਹੈ। ਇਸ ਵਿੱਚ ਹੀ ਉਸ ਜਾਤੀ ਦੀ ਪ੍ਰਤਿਭਾ ਨਿੱਖਰਦੀ ਹੈ ਅਤੇ ਉਸ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਇਹ ਮੇਲ ਮਨ-ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ-ਨਾਲ ਉਸ ਦੇ ਕਲਾਤਮਕ ਤੇ ਧਾਰਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ। ਇਹਨਾਂ ਮੇਲਿਆਂ ‘ਚ ਉਸ ਜਾਤੀ ਦਾ ਮਨ ਤਾਲ-ਬੱਧ ਹੋ ਕੇ ਨੱਚਦਾ ਤੇ ਇੱਕ ਸੁਰ ਹੋ ਕੇ ਗੂੰਜਦਾ ਹੈ।ਇਸੇ ਸਦਕਾ ਹਰ ਜਾਤੀ ਲਈ ਮੇਲਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ।