CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਟੁਕੜੀ ਜੱਗ ਤੋਂ ਨਯਾਰੀ : ਵਸਤੁਨਿਸ਼ਠ ਪ੍ਰਸ਼ਨ-ਉੱਤਰ


ਵਸਤੁਨਿਸ਼ਠ ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਦੇ ਕਵੀ ਦਾ ਨਾਂ ਦੱਸੋ।

ਉੱਤਰ : ਭਾਈ ਵੀਰ ਸਿੰਘ।

ਪ੍ਰਸ਼ਨ 2. ਆਪਣੀ ਪਾਠ-ਪੁਸਤਕ ਵਿੱਚ ਸ਼ਾਮਲ ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਂ ਲਿਖੋ।

ਉੱਤਰ : ‘ਟੁਕੜੀ ਜੱਗ ਤੋਂ ਨਯਾਰੀ’।

ਪ੍ਰਸ਼ਨ 3. ਇਸ ਕਵਿਤਾ ਵਿੱਚ ਖ਼ੁਸ਼ੀਆਂ ਨੇ ਕਿੱਥੇ ਛਹਿਬਰ ਲਾਈ ਹੈ? (ਧਰਤੀ/ਕਸ਼ਮੀਰ)

ਉੱਤਰ : ਕਸ਼ਮੀਰ।

ਪ੍ਰਸ਼ਨ 4. ਇਸ ਕਵਿਤਾ ਵਿੱਚ ਚਸ਼ਮੇ, ਨਾਲੇ, ਨਦੀਆਂ ਅਤੇ ਸੁਮੰਦਰ ਕਿਸ ਤਰ੍ਹਾਂ ਜਾਪ ਰਹੇ ਸਨ?

ਉੱਤਰ : ਨਿੱਕੇ ਸਮੁੰਦਰਾਂ ਵਾਂਗ।

ਪ੍ਰਸ਼ਨ 5. ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ?

ਉੱਤਰ : ਸਾਰੇ ਅਰਸ਼ੀ ਨਜ਼ਾਰੇ।

ਪ੍ਰਸ਼ਨ 6. ਓਸ ਥਾਂਉਂ ‘ਕਸ਼ਮੀਰ’ ਬਣ ਗਿਆ……… ਜੱਗ ਤੋਂ ਨਯਾਰੀ। ਇਸ ਸਤਰ ਨੂੰ ਪੂਰਾ ਕਰੋ।

ਉੱਤਰ : ਓਸ ਥਾਂਉਂ ‘ਕਸ਼ਮੀਰ’ ਬਣ ਗਿਆ, ਟੁਕੜੀ ਜੱਗ ਤੋਂ ਨਯਾਰੀ।