CBSENCERT class 10thPunjab School Education Board(PSEB)

ਜ਼ਫ਼ਰਨਾਮਾ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਜ਼ਫ਼ਰਨਾਮਾ : ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ:


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਇਕਾਂਗੀ ‘ਜਫ਼ਰਨਾਮਾ’ ਦਾ ਲੇਖਕ ਕੌਣ ਹੈ?

ਉੱਤਰ : ਡਾ. ਹਰਚਰਨ ਸਿੰਘ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਡਾ. ਹਰਚਰਨ ਸਿੰਘ ਦਾ ਕਿਹੜਾ ਇਕਾਂਗੀ ਸ਼ਾਮਲ ਹੈ?

ਉੱਤਰ : ਜ਼ਫ਼ਰਨਾਮਾ।

ਪ੍ਰਸ਼ਨ 3. ਆਲਮਗੀਰ ਦਾ ਖਿਤਾਬ ਕਿਸ ਨੂੰ ਮਿਲਿਆ ਸੀ?

ਉੱਤਰ : ਔਰੰਗਜ਼ੇਬ ਨੂੰ।

ਪ੍ਰਸ਼ਨ 4. “ਹਰ ਗੱਲ ਮੇਰੀ ਮਰਜ਼ੀ ਦੇ ਖ਼ਿਲਾਫ਼ ਹੋ ਰਹੀ ਹੈ।” ‘ਜ਼ਫ਼ਰਨਾਮਾ’ ਇਕਾਂਗੀ ਵਿੱਚ ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਔਰੰਗਜ਼ੇਬ ਨੇ।

ਪ੍ਰਸ਼ਨ 5. “ਲੱਗਦਾ ਹੈ ਕਿ ਖ਼ੁਦਾ ਨੇ ਮੈਨੂੰ ਭੁਲਾ ਦਿੱਤਾ ਹੈ।” ‘ਜਫ਼ਰਨਾਮਾ’ ਇਕਾਂਗੀ ਵਿੱਚੋਂ ਇਹ ਸ਼ਬਦ ਕਿਸ ਦੇ ਕਹੇ ਹੋਏ ਹਨ?

ਉੱਤਰ : ਐਰੰਗਜ਼ੇਬ ਦੇ।

ਪ੍ਰਸ਼ਨ 6. ‘ਜ਼ਫਰਨਾਮਾ’ ਇਕਾਂਗੀ ਵਿੱਚ ਕੌਣ ਜ਼ਿੰਦਗੀ ਦੀ ਤੋਰ ਨੂੰ ਰੋਕਣ ਦੇ ਕਾਬਲ ਨਹੀਂ?

ਉੱਤਰ : ਔਰੰਗਜ਼ੇਬ।

ਪ੍ਰਸ਼ਨ 7. ਸ਼ਾਹੀ ਮਹੱਲ ਅਤੇ ਦਰਬਾਰ ਵਿੱਚ ਕਿਸ ਦੀ ਸਖ਼ਤ ਮਨਾਹੀ ਹੈ?

ਉੱਤਰ : ਰੰਗ-ਰਾਗ ਦੀ।

ਪ੍ਰਸ਼ਨ 8. “ਜ਼ਿੰਦਗੀ ਖ਼ੁਦ ਇੱਕ ਰੰਗ-ਤਮਾਸ਼ਾ ਹੈ, ਜਿਸ ਤੋਂ ਤੂੰ ਮਹਿਰੂਮ ਰਿਹਾ ਹੈ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਇੱਕ ਅਵਾਜ਼ ਨੇ ਔਰੰਗਜ਼ੇਬ ਨੂੰ ਕਹੇ ਸ਼ਬਦ ਹਨ।

ਪ੍ਰਸ਼ਨ 9. ਕੌਣ ਔਰੰਗਜ਼ੇਬ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਸਨ?

ਉੱਤਰ : ਔਰੰਗਜ਼ੇਬ ਦੇ ਕਰਮਚਾਰੀ/ਅਹੁਦੇਦਾਰ, ਫ਼ੌਜਦਾਰ, ਸੂਬੇਦਾਰ, ਅਮੀਰ ਅਤੇ ਵਿਦਵਾਨ ਉਸ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਸਨ।

ਪ੍ਰਸ਼ਨ 10. ਮੁਗ਼ਲ ਤਖ਼ਤੋ-ਤਾਜ ਲਈ ਕਿਸ ਦੇ ਬੇਟਿਆਂ ਵਿੱਚ ਖ਼ਾਨਾ-ਜੰਗੀ ਸ਼ੁਰੂ ਸੀ?

ਉੱਤਰ : ਔਰੰਗਜ਼ੇਬ ਦੇ।

ਪ੍ਰਸ਼ਨ 11. ਔਰੰਗਜ਼ੇਬ ਨੇ ਕਿਸ ਦੀ ਮੌਤ ਦੀ ਇੰਤਜ਼ਾਰ ਨਹੀਂ ਸੀ ਕੀਤੀ?

ਉੱਤਰ : ਆਪਣੇ ਬਾਪ ਸ਼ਾਹ ਜਹਾਨ ਦੀ।

ਪ੍ਰਸ਼ਨ 12. ਹਕੂਮਤ ਦੀ ਹਵਸ ਨੇ ਕਿਸ ਨੂੰ ਅੰਨ੍ਹਾ ਕੀਤਾ ਹੋਇਆ ਸੀ?

ਉੱਤਰ : ਔਰੰਗਜ਼ੇਬ ਨੂੰ।

ਪ੍ਰਸ਼ਨ 13. ‘ਤੇਰੇ ਬੇਟੇ ਤੇਰੀ ਗਲਤੀ ਦੁਹਰਾਉਣਗੇ। ਇੱਥੇ ਕਿਸ ਦੇ ਬੇਟਿਆਂ ਦਾ ਜ਼ਿਕਰ ਹੈ?

ਉੱਤਰ : ਔਰੰਗਜ਼ੇਬ ਦੇ।

ਪ੍ਰਸ਼ਨ 14. ਕੋਟ ਹਮੇਸ਼ਾਂ ਲਈ ਆਪਣੇ ਮਨ ਅਤੇ ਰੂਹ ਦਾ ਚੈਨ ਗੁਆ ਬੈਠਾ ਸੀ?

ਉੱਤਰ : ਔਰੰਗਜ਼ੇਬ।

ਪ੍ਰਸ਼ਨ 15. ਕਿਸ ਨੇ ਪੰਜਾਹ ਸਾਲ ਪਰਜਾ ਦੇ ਮਨ ਦਾ ਚੈਨ ਖੋਹਿਆ ਸੀ?

ਉੱਤਰ : ਔਰੰਗਜ਼ੇਬ ਨੇ।

ਪ੍ਰਸ਼ਨ 16. ਪੰਜਾਬ ਵਿੱਚ ਸਿੰਘ-ਸੂਰਮੇ ਕਿਸ ਦੇ ਝੰਡੇ ਹੇਠ ਇਕੱਠੇ ਹੋ ਗਏ ਸਨ?

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ।

ਪ੍ਰਸ਼ਨ 17. ਕੌਣ ਮੁਗ਼ਲਾਂ ਨੂੰ ਦੱਖਣ ਵਿੱਚੋਂ ਕੱਢਣ ਲਈ ਉੱਠ ਖੜ੍ਹਾ ਹੋਇਆ ਸੀ?

ਉੱਤਰ : ਮਹਾਂਰਾਸ਼ਟਰ ਦਾ ਬੱਚਾ-ਬੱਚਾ।

ਪ੍ਰਸ਼ਨ 18. ਔਰੰਗਜ਼ੇਬ ਦੇ ਕਹਿਣ ਅਨੁਸਾਰ ਉਸ ਨੇ ਮੁਗਲ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਕਿੰਨੇ ਸਾਲ ਦਿਨ-ਰਾਤ ਇੱਕ ਕੀਤਾ ਸੀ?

ਉੱਤਰ : ਪੂਰੇ ਅਠਤਾਲੀ ਸਾਲ।

ਪ੍ਰਸ਼ਨ 19. ਕਿਨ੍ਹਾਂ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ?

ਉੱਤਰ : ਅਸ਼ੋਕ ਤੇ ਅਕਬਰ ਵਾਂਗ।

ਪ੍ਰਸ਼ਨ 20. ਮੈਦਾਨੇ ਜੰਗ ਵਿੱਚ ਔਰੰਗਜ਼ੇਬ ਨੇ ਕਿਸ ਦਾ ਵਕਤ ਨਹੀਂ ਸੀ ਖੁੰਝਾਇਆ?

ਉੱਤਰ : ਨਮਾਜ਼ ਦਾ।

ਪ੍ਰਸ਼ਨ 21. ਔਰੰਗਜ਼ੇਬ ਕਿਸ ਨਾਲ ਨਮਾਜ਼ ਲਈ ਮਸਜਦ ਜਾਂਦਾ ਹੈ?

ਉੱਤਰ : ਜ਼ੀਨਤ ਨਾਲ।

ਪ੍ਰਸ਼ਨ 22. ਔਰੰਗਜ਼ੇਬ ਦੀ ਹਾਲਤ/ਸਿਹਤ ਦੇਖ ਕੇ ਸ਼ਾਹੀ ਹਕੀਮ ਨੂੰ ਕਿਸ ਨੇ ਬੁਲਾਇਆ ਸੀ?

ਉੱਤਰ : ਬੇਗਮ ਉਦੇਪੁਰੀ ਨੇ।

ਪ੍ਰਸ਼ਨ 23. ਔਰੰਗਜ਼ੇਬ ਅਨੁਸਾਰ ਜ਼ੀਨਤ ਪਿਛਲੇ ਕਿੰਨੇ ਸਾਲਾਂ ਤੋਂ ਉਸ ਦੀ ਸੇਵਾ ਕਰ ਰਹੀ ਹੈ?

ਉੱਤਰ : ਪਿਛਲੇ ਤੀਹ ਸਾਲਾਂ ਤੋਂ।

ਪ੍ਰਸ਼ਨ 24. ‘ਤੇਰੀਆਂ ਗੱਲਾਂ ਵਾਂਗ ਤੇਰੀ ਦਵਾ ਵੀ ਝੂਠੀ ਹੀ ਹੋਵੇਗੀ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਔਰੰਗਜ਼ੇਬ ਨੇ ਸ਼ਾਹੀ ਹਕੀਮ ਨੂੰ।

ਪ੍ਰਸ਼ਨ 25. ਔਰੰਗਜ਼ੇਬ ਥੋੜ੍ਹਾ ਜਿਹਾ ਗਰਮ ਪਾਣੀ ਮੰਗਵਾਉਣ ਲਈ ਕਿਸ ਨੂੰ ਕਹਿੰਦਾ ਹੈ?

ਉੱਤਰ : ਜ਼ੀਨਤ ਨੂੰ।

ਪ੍ਰਸ਼ਨ 26. “ਜਹਾਨ ਪਨਾਹ, ਜਲਦੀ ਆਪਣੇ ਦਿਮਾਗ਼ ਦਾ ਭਾਰ ਹੌਲਾ ਕਰੋ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਅਸਦ ਖ਼ਾਨ ਨੇ ਔਰੰਗਜ਼ੇਬ ਨੂੰ।

ਪ੍ਰਸ਼ਨ 27. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ (ਜ਼ਫ਼ਰਨਾਮਾ) ਲੈ ਕੇ ਔਰੰਗਜ਼ੇਬ ਨੂੰ ਕੋਣ ਮਿਲਿਆ ਸੀ?

ਉੱਤਰ : ਦਇਆ ਸਿੰਘ।

ਪ੍ਰਸ਼ਨ 28. ਦਇਆ ਸਿੰਘ ਨੂੰ ਔਰੰਗਜ਼ੇਬ ਨਾਲ ਮੁਲਾਕਾਤ ਲਈ ਕਈ ਮਹੀਨੇ ਇੰਤਜ਼ਾਰ ਕਿਉਂ ਕਰਨੀ ਪਈ?

ਉੱਤਰ : ਦਇਆ ਸਿੰਘ ਨੂੰ ਔਰੰਗਜ਼ੇਬ ਨਾਲ ਮੁਲਾਕਾਤ ਲਈ ਕਈ ਮਹੀਨੇ ਇਸ ਲਈ ਇੰਤਜ਼ਾਰ ਕਰਨੀ ਪਈ ਕਿਉਂਕਿ ਉਹ ਆਪਣੇ ਹੱਥੀਂ ਗੁਰੂ ਜੀ ਦਾ ਖ਼ਤ ਔਰੰਗਜ਼ੇਬ ਨੂੰ ਦੇਣਾ ਚਾਹੁੰਦਾ ਸੀ।

ਪ੍ਰਸ਼ਨ 29. ‘ਜ਼ਫ਼ਰਨਾਮੇ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਾਹਨਤਾਂ ਪਾਈਆਂ ਹਨ?

ਉੱਤਰ : ਔਰੰਗਜ਼ੇਬ ਨੂੰ।

ਪ੍ਰਸ਼ਨ 30. ‘ਜ਼ਫ਼ਰਨਾਮੇ’ ਨੇ ਕਿਸ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਸੀ?

ਉੱਤਰ : ਔਰੰਗਜ਼ੇਬ ਦੇ।

ਪ੍ਰਸ਼ਨ 31. ਔਰੰਗਜ਼ੇਬ ਦੇ ਨਾਂ ‘ਤੇ ਕਿਸ ਨੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ?

ਉੱਤਰ : ਵਜ਼ੀਰ ਖ਼ਾਂ ਨੇ।

ਪ੍ਰਸ਼ਨ 32. ਕਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ ਅਤੇ ਬਾਅਦ ਵਿੱਚ ਹਮਲਾ ਕਰ ਦਿੱਤਾ?

ਉੱਤਰ : ਵਜ਼ੀਰ ਖਾਂ ਨੇ।

ਪ੍ਰਸ਼ਨ 33. ਅਸਦ ਖ਼ਾਨ ਅਨੁਸਾਰ ਪੰਜਾਬ ਵਿੱਚ ਕਿਸ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਸੀ?

ਉੱਤਰ : ਵਜ਼ੀਰ ਖਾਂ ਨੇ।

ਪ੍ਰਸ਼ਨ 34. “ਮੇਰਾ ਖ਼ਿਆਲ ਹੈ ਕਿ ਗੁਰੂ ਨੂੰ ਬਾਇੱਜ਼ਤ ਇੱਥੇ ਬੁਲਾਇਆ ਜਾਵੇ, ਉਹਨਾਂ ਦੀ ਤਸੱਲੀ ਕਰ ਕੇ ਸੁਲਾਹ ਕਰ ਲਈ ਜਾਏ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ?

ਉੱਤਰ : ਅਸਦ ਖ਼ਾਨ ਨੇ ਔਰੰਗਜ਼ੇਬ ਨੂੰ।

ਪ੍ਰਸ਼ਨ 35. ਔਰੰਗਜ਼ੇਬ ਅਨੁਸਾਰ ਉਸ ਹੱਥੋਂ ਕਿਸ ਨਾਲ ਸਖ਼ਤ ਧੋਖਾ ਹੋਇਆ ਹੈ?

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ।

ਪ੍ਰਸ਼ਨ 36. ਬਾਬਰ ਨੇ ਕਿਸ ਅੱਗੇ ਸਿਰ ਝੁਕਾਇਆ ਸੀ?

ਉੱਤਰ : ਬਾਬਾ ਨਾਨਕ ਅੱਗੇ।

ਪ੍ਰਸ਼ਨ 37. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੇਟੇ ਕਿਸ ਨੇ ਨੀਂਹਾਂ ਵਿੱਚ ਚਿਣਵਾ ਕੇ ਮਰਵਾ ਦਿੱਤੇ ਸਨ?

ਉੱਤਰ : ਵਜ਼ੀਰ ਖ਼ਾਂ ਨੇ।

ਪ੍ਰਸ਼ਨ 38. ‘ਅੱਜ ਮਸੂਮ ਬੱਚਿਆਂ ਦੀ ਸ਼ਹੀਦੀ ‘ਤੇ ਤੁਸੀਂ ਚੁੱਪ ਖੜ੍ਹੇ ਹੋ।” ਇਹ ਸ਼ਬਦ ਔਰੰਗਜ਼ੇਬ ਨੂੰ ਕਿਸ ਨੇ ਕਹੇ?

ਉੱਤਰ : ਜ਼ੀਨਤ ਨੇ।

ਪ੍ਰਸ਼ਨ 39. “ਸੱਤ ਔਰ ਨੌਂ ਸਾਲਾਂ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦੇਂਦਾ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਔਰੰਗਜ਼ੇਬ ਨੇ ਜ਼ੀਨਤ ਨੂੰ।

ਪ੍ਰਸ਼ਨ 40. ਕਿਸ ਨੇ ਔਰੰਗਜ਼ੇਬ ਨੂੰ ਕਿਹਾ ਕਿ ਉਹ ਵਜ਼ੀਰ ਖ਼ਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਿੱਖਾਂ ਦਾ ਦਿਲ ਠੰਢਾ ਕਰ ਸਕਦਾ ਹੈ?

ਉੱਤਰ : ਜ਼ੀਨਤ ਨੇ।

ਪ੍ਰਸ਼ਨ 41. “ਮੈਂ ਇਸ ਵਕਤ ਉਸ ਨੂੰ ਸਜ਼ਾ ਨਹੀਂ ਦੇ ਸਕਦਾ। ਰੱਬ ਹੀ ਉਸ ਨੂੰ ਸਜ਼ਾ ਦੇਵੇਗਾ।” ਕੌਣ ਕਿਸ ਨੂੰ ਸਜ਼ਾ ਨਹੀਂ ਦੇ ਸਕਦਾ?

ਉੱਤਰ : ਔਰੰਗਜ਼ੇਬ ਵਜ਼ੀਰ ਖ਼ਾਂ ਨੂੰ।

ਪ੍ਰਸ਼ਨ 42. ਕੋਣ ਕਹਿੰਦਾ ਹੈ ਕਿ ਔਰੰਗਜ਼ੇਬ ਦੀ ਰੂਹ ਨੂੰ ਚੈਨ ਨਹੀਂ ਆਏਗਾ?

ਉੱਤਰ : ਜ਼ੀਨਤ।

ਪ੍ਰਸ਼ਨ 43. ਕੌਣ ਆਪਣੇ ਆਪ ਨੂੰ ਭਾਰੀ ਗੁਨਾਹਗਾਰ ਮੰਨਦਾ ਹੈ?

ਉੱਤਰ : ਔਰੰਗਜ਼ੇਬ।

ਪ੍ਰਸ਼ਨ 44. ਲੋਕ ਕਿਸ ਨੂੰ ਇਨਸਾਨ ਵੀ ਖ਼ਿਆਲ ਨਹੀਂ ਕਰਨਗੇ?

ਉੱਤਰ : ਔਰੰਗਜ਼ੇਬ ਨੂੰ।

ਪ੍ਰਸ਼ਨ 45. ਔਰੰਗਜ਼ੇਬ ਦੀ ਆਖ਼ਰੀ ਉਮਰ ਦਾ ਸਹਾਰਾ ਕੌਣ ਸੀ?

ਉੱਤਰ : ਜ਼ੀਨਤ।

ਪ੍ਰਸ਼ਨ 46. ਖ਼ਾਲੀ ਥਾਵਾਂ ਭਰੋ :

(ੳ) ਔਰੰਗਜ਼ੇਬ : ਜ਼ਿੰਦਗੀ ਖ਼ੁਦ ਇੱਕ …….. ਹੈ।

(ਅ) ਮੁਗ਼ਲ ਤਖ਼ਤੋ-ਤਾਜ ਲਈ ਤੇਰੇ ……….. ਵਿੱਚ ਖ਼ਾਨਾ-ਜੰਗੀ ਸ਼ੁਰੂ ਹੈ।

(ੲ) ਤੇਰੇ ਬੇਟੇ ਤੇਰੀ ………… ਦੁਹਰਾਉਣਗੇ।

(ਸ) ਮੈਦਾਨੇ ਜੰਗ ਵਿੱਚ ਵੀ ਤੁਸੀਂ ………. ਦਾ ਵਕਤ ਨਹੀਂ ਸੀ ਖੁੰਝਾਇਆ।

(ਹ) ਸਾਰੀ ਰਾਤ ਮੈਂ ………. ‘ਤੇ ਟੰਗਿਆ ਰਿਹਾ ਹਾਂ।

ਉੱਤਰ : (ੳ) ਰੰਗ-ਤਮਾਸ਼ਾ, (ਅ) ਬੇਟਿਆਂ, (ੲ) ਗ਼ਲਤੀ, (ਸ) ਨਮਾਜ਼, (ਹ) ਸੂਲੀ।

ਪ੍ਰਸ਼ਨ 47. ਹੇਠ ਦਿੱਤਿਆਂ ਵਿੱਚੋਂ ਕਿਹੜੇ ਕਥਨ ਸਹੀ ਹਨ ਤੇ ਕਿਹੜੇ ਗਲਤ?

(ੳ) ਔਰੰਗਜ਼ੇਬ ਨੇ ਸ਼ਾਹੀ ਹਕੀਮ ਨੂੰ ਬੁਲਾਇਆ ਸੀ।

(ਅ)ਹਕੂਮਤ ਦੀ ਹਵਸ ਨੇ ਔਰੰਗਜ਼ੇਬ ਨੂੰ ਅੰਨ੍ਹਾ ਕੀਤਾ ਹੋਇਆ ਸੀ।

(ੲ) ਜ਼ੀਨਤ ਨੂੰ ਔਰੰਗਜ਼ੇਬ ਦਾ ਕੋਈ ਫ਼ਿਕਰ ਨਹੀਂ ਸੀ।

(ਸ) ਅਸਦ ਖ਼ਾਨ ਔਰੰਗਜ਼ੇਬ ਦਾ ਆਹਲਾ ਅਹਿਲਕਾਰ ਹੀ ਨਹੀਂ, ਦਿਲੀ ਦੋਸਤ ਵੀ ਸੀ।

(ਹ) ‘ਜ਼ਫ਼ਰਨਾਮੇ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਾਹਨਤਾਂ ਪਾਈਆਂ ਹਨ

ਉੱਤਰ : (ੳ) ਗ਼ਲਤ, (ਅ) ਸਹੀ, (ੲ) ਗ਼ਲਤ, (ਸ) ਸਹੀ, (ਹ) ਸਹੀ।

ਪ੍ਰਸ਼ਨ 48. ਹੇਠ ਦਿੱਤੇ ਵਾਕ ਪੂਰੇ ਕਰੋ :

(ੳ) ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ …..

(ਅ) ਬੇਗਮ ਉਦੈਪੁਰੀ ਸਹਿਜ਼ਾਦਾ ਕਾਮ ਬਖ਼ਸ਼ ਦੀ ….

(ੲ) ਜ਼ੀਨਤ ਨੂੰ ਆਪਣੇ ਪਿਤਾ ਦਾ ਬਹੁਤ…….

(ਸ) ਵਜ਼ੀਰ ਖ਼ਾਂ ਨੇ ਔਰੰਗਜ਼ੇਬ ਦੇ ਨਾਂ ‘ਤੇ ਝੂਠੀਆਂ……

ਉੱਤਰ : (ੳ) ਨੀਹਾਂ ਪੱਕੀਆਂ ਹੁੰਦੀਆਂ ਹਨ। (ਅ) ਮਾਂ ਸੀ। (ੲ) ਫ਼ਿਕਰ ਸੀ। (ਸ) ਕਸਮਾਂ ਖਾਧੀਆਂ।