ਚਿੱਠੀ – ਪੱਤਰ : ਬੀਮਾਰੀ ਦੀ ਛੁੱਟੀ ਲਈ ਅਰਜ਼ੀ।
ਸੇਵਾ ਵਿਖੇ
ਸ੍ਰੀਮਾਨ ਮੁੱਖ ਅਧਿਆਪਕ ਜੀ,
ਦਸ਼ਮੇਸ਼ ਮਾਡਲ ਸਕੂਲ,
ਫਗਵਾੜਾ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਮੈਨੂੰ ਕਲ੍ਹ ਸਕੂਲ ਤੋਂ ਘਰ ਜਾਂਦਿਆਂ ਹੀ ਬੁਖਾਰ ਹੋ ਗਿਆ ਸੀ। ਇਸ ਲਈ, ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ। ਕਿਰਪਾ ਕਰ ਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ।
ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ,
ਹਰਜੀਤ ਸਿੰਘ
ਰੋਲ ਨੰਬਰ 8
ਜਮਾਤ ਦੂਜੀ A
ਮਿਤੀ : 5 ਜੂਨ, 2022