ਘਰ ਦਾ ਪਿਆਰ – ਇੱਕ ਸ਼ਬਦ ਵਿੱਚ ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਘਰ ਦਾ ਪਿਆਰ – ਪ੍ਰਿੰ. ਤੇਜਾ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)


ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਇੱਕ – ਦੋ ਸ਼ਬਦਾਂ ਵਿੱਚ ਦਿਓ :-

ਪ੍ਰਸ਼ਨ 1. ਮਨੁੱਖ ਦੇ ਪਿਆਰ ਦੀਆਂ ਸੱਧਰਾਂ ਕਿੱਥੇ ਪਲਦੀਆਂ ਹਨ ?

ਉੱਤਰ – ਘਰ ਵਿੱਚ

ਪ੍ਰਸ਼ਨ 2 . ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਘਰਦਿਆਂ ਦੀ ਖ਼ਬਰ – ਸੂਰਤ ਲੈਣ ਲਈ ਕਿਸ ਨੂੰ ਭੇਜਿਆ ?

ਉੱਤਰ – ਮਰਦਾਨੇ ਨੂੰ

ਪ੍ਰਸ਼ਨ 3 . ਬੇਬੇ ਨਾਨਕੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੀ ਲੱਗਦੇ ਸਨ ?

ਉੱਤਰ – ਭੈਣ

ਪ੍ਰਸ਼ਨ 4 . ਮੁਹਮੰਦ ਸਾਹਿਬ ਦੀ ਔਖੇ ਤੋਂ ਔਖੇ ਵੇਲੇ ਕਿਸ ਨੇ ਮਦਦ ਕੀਤੀ ?

ਉੱਤਰ – ਪਤਨੀ ( ਖ਼ਦੀਜਾ ) ਨੇ

ਪ੍ਰਸ਼ਨ 5 . ਕਾਰਲਾਈਲ ਕਿਸ ਨੂੰ ਪਿਆਰ ਨਾ ਕਰਨ ਕਰਕੇ ਖਿਝੂ ਤੇ ਸੜੂ ਸੀ ?

ਉੱਤਰ – ਪਤਨੀ ਨੂੰ

ਪ੍ਰਸ਼ਨ 6 .ਕਿਸ ਦੀ ਕਲਮ ਅਹਿਮਕ ਨਾਈ ਦੀ ਕੈਂਚੀ ਵਾਂਗ ਲੁਤਰ – ਲੁਤਰ ਕਰਦੀ ਰਹਿੰਦੀ ਸੀ ?

ਉੱਤਰ – ਕਾਰਲਾਈਲ ਦੀ

ਪ੍ਰਸ਼ਨ 7 . ਕਾਰਲਾਈਲ ਦਾ ਆਪਣੀ ਪਤਨੀ ਪ੍ਰਤਿ ਵਤੀਰਾ ਕਿਹੋ ਜਿਹਾ ਸੀ ?

ਉੱਤਰ – ਬਦਸਲੂਕੀ ਵਾਲਾ

ਪ੍ਰਸ਼ਨ 8 . ਲੋਕ ਬਾਲ – ਬੱਚੇ ਅਤੇ ਪਤਨੀ ਨਾਲ ਜੀਵਨ ਬਿਤਾਉਣ ਦੀ ਥਾਂ ਕਿੱਥੋਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ ?

ਉੱਤਰ – ਕਲੱਬਾਂ, ਹੋਟਲਾਂ ਵਿੱਚ

ਪ੍ਰਸ਼ਨ 9 . ਧਰਮ ਘਰਾਂ ਵਿੱਚੋਂ ਨਿਕਲ ਕੇ ਕਿੱਥੇ ਆ ਗਿਆ ਹੈ?

ਉੱਤਰ – ਬਜ਼ਾਰਾਂ ਵਿੱਚ

ਪ੍ਰਸ਼ਨ 10 .ਅੱਜ – ਕੱਲ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਕਿਹੜੀ ਵਸੋਂ ਦਾ ਘਾਟਾ ਹੈ?

ਉੱਤਰ – ਘਰੋਗੀ ਵਸੋਂ

ਪ੍ਰਸ਼ਨ 11 . ਰਾਵਲਪਿੰਡੀ ਪੜ੍ਹਨ ਸਮੇਂ ਲੇਖਕ ਹਰ ਹਫ਼ਤੇ ਐਤਵਾਰ ਕੱਟਣ ਲਈ ਕਿੱਥੇ ਜਾਂਦਾ / ਆਉਂਦਾ ਹੁੰਦਾ ਸੀ ?

ਉੱਤਰ – ਆਪਣੇ ਪਿੰਡ

ਪ੍ਰਸ਼ਨ 12 . ਪ੍ਰਿੰ. ਤੇਜਾ ਸਿੰਘ ਦੇ ਲੇਖਾਂ / ਨਿਬੰਧਾਂ ਦੀ ਇੱਕ ਪੁਸਤਕ ਦਾ ਨਾਂ ਲਿਖੋ।

ਉੱਤਰ –  ਨਵੀਆਂ ਸੋਚਾਂ

ਪ੍ਰਸ਼ਨ 13 . ਪ੍ਰਿੰ. ਤੇਜਾ ਸਿੰਘ ਨੇ ਆਪਣੇ ਅਧਿਆਪਨ ਕਾਰਜ ਦਾ ਅਰੰਭ ਅੰਮ੍ਰਿਤਸਰ ਦੇ ਕਿਸ ਕਾਲਜ ਤੋਂ ਕੀਤਾ ?

ਉੱਤਰ – ਖ਼ਾਲਸਾ ਕਾਲਜ