ਗੋਰਖ ਨਾਥੀ ਜੋਗੀ
ਪ੍ਰਸ਼ਨ. ਗੋਰਖ ਨਾਥੀ ਜੋਗੀਆਂ ਦੇ ਬੁਨਿਆਦੀ ਵਿਸ਼ਵਾਸ ਕੀ ਸਨ?
ਉੱਤਰ : ਬਾਰ੍ਹਵੀਂ ਸਦੀ ਵਿੱਚ ਸੰਨਿਆਸ ਵਿਵਹਾਰ ਅਤੇ ਲੋਕ ਦਰਸ਼ਨ ਦੇ ਆਧਾਰ ਤੇ ਇਕ ਹੋਰ ਧਾਰਮਿਕ ਲਹਿਰ ਪੈਦਾ ਹੋਈ, ਜਿਸ ਦੇ ਅਨੁਆਈਆਂ ਨੂੰ ‘ਜੋਗੀ’ ਆਖਿਆ ਜਾਂਦਾ ਸੀ। ਨਾਥ ਜੋਗੀਆਂ ਦਾ ਮੂਲ ਉਦੇਸ਼ ਸ਼ਿਵ ਵਾਲੀ ਅਵਸਥਾ ਦੀ ਪ੍ਰਾਪਤੀ ਸੀ। ਇਸ ਨੂੰ ਉਹ ਸਹਿਜ ਅਰਥਾਤ ਸਥਿਰ ਅਨੰਦ ਦੀ ਅਵਸਥਾ ਆਖਦੇ ਸਨ। ਇਹ ਅਵਸਥਾ ਗੋਰਖ ਨਾਥ ਜੋਗੀਆਂ ਦੀ ਜੀਵਨ ਮੁਕਤੀ ਅਵਸਥਾ ਹੁੰਦੀ ਸੀ। ਜੋਗੀਆਂ ਦਾ ਨੌਂ ਨਾਥਾਂ ਅਤੇ 84 ਸਿੱਧਾਂ ਵਿੱਚ ਵਿਸ਼ਵਾਸ ਸੀ। ਉਹਨਾਂ ਨੂੰ ਪਹਾੜਾਂ ਵਿੱਚ ਰਹਿਣ ਵਾਲੀਆਂ ਹਿਮਾਲਿਆਂ ਦੀਆਂ ਚੋਟੀਆਂ ਦੀਆਂ ਰੱਖਿਅਕ ਦੇਵ-ਆਤਮਾ ਮੰਨਿਆ ਜਾਂਦਾ ਸੀ। ਗੋਰਖ ਨਾਥੀਆਂ ਨੂੰ ਮੱਠ ਦੇ ਮੁੱਖੀ ਦੀ ਅਗਵਾਈ ਵਿੱਚ ਦੀਖਿਆ ਦਿੱਤੀ ਜਾਂਦੀ ਸੀ। ਇਸ ਦੇ ਅੰਤਮ ਪੜਾਅ ਵਿੱਚ ਜੋਗੀ ਦੇ ਕੰਨ ਦੀਆਂ ਪਿਪਲੀਆਂ ਵਿੱਚ ਭੈਰਵੀ ਚਾਕੂ ਨਾਲ ਮੋਰੀਆਂ ਕਰ ਕੇ ਮੁੰਦਰਾਂ ਪਾਈਆਂ ਜਾਂਦੀਆਂ ਸਨ। ਫਿਰ ਉਹ ਜੋਗੀ ਕਨਪਟਾ ਬਣ ਜਾਂਦਾ ਸੀ। ਜੋਗੀ ਆਪਣੇ ਪਾਸ ਸਿੰਗੀ ਵੀ ਰੱਖਦੇ ਸਨ। ਗੋਰਖਨਾਥੀਆਂ ਦੀ ਗੁਫਾ ਵਿੱਚ ਲਗਾਤਾਰ ਧੂਣੀ ਧੁਖਦੀ ਰਹਿੰਦੀ ਸੀ। ਉਹ ਈਸ਼ਵਰ ਨੂੰ ‘ਔਲਖ ਨਿਰੰਜਨ’ ਆਖ ਕੇ ਬੁਲਾਉਂਦੇ ਹਨ। ਉਹਨਾਂ ਅਨੁਸਾਰ ਈਸ਼ਵਰ ਪ੍ਰਾਪਤੀ ਲਈ ਗੁਰੂ ਦਾ ਬਹੁਤ ਮਹੱਤਵ ਸੀ। ਨਾਥ ਊਚ-ਨੀਚ ਨਹੀਂ ਮੰਨਦੇ ਸਨ। ਇੱਕਲਾ ਜੋਗੀ ਭਿਖਿਆ ਮੰਗ ਕੇ ਖਾ ਸਕਦਾ ਸੀ ਪਰ ਗੁਫ਼ਾ ਦੇ ਜੋਗੀ ਤੇ ਯਾਤਰੀ ਸਾਂਝੇ ਭੰਡਾਰੇ ਵਿੱਚ ਭੋਜਨ ਖਾਂਦੇ ਸਨ।
प्रश्न. गोरख नाथी जोगियों के बुनियादी विश्वास क्या थे?
उत्तर: बारहवीं शताब्दी में तपस्वी आचरण और लोक दर्शन पर आधारित एक और धार्मिक आंदोलन खड़ा हुआ, जिसके अनुयायियों को ‘जोगी’ कहा जाता था। नाथ जोगियों का मूल उद्देश्य शिव पद की प्राप्ति था। इसे उन्होंने सहज अर्थात् स्थिर आनंद की अवस्था कहा। यह अवस्था गोरख नाथ जोगियों की जीवन मुक्ति अवस्था हुआ करती थी। जोगी नौ नाथों और 84 सिद्धों को मानते थे। उन्हें हिमालय की चोटियों का संरक्षक देवता माना जाता था जो पहाड़ों में रहते थे। गोरख नाथों की दीक्षा मठ के प्रमुख के मार्गदर्शन में हुई थी। इसके अंतिम चरण में जोगी के कानों में तेज चाकू से छेद कर बालियां डाली जाती थी। तब वह जोगी कनपटा बन जाता था। जोगी अपने साथ सिंगी भी रखते थे। गोरखनाथियों की गुफा में लगातार धूनी सुलगती रहती थी। वे ईश्वर को ‘औलख निरंजन’ कहते हैं। उनके अनुसार ईश्वर प्राप्ति के लिए गुरु का बहुत महत्व है। नाथ ऊँच-नीच में विश्वास नहीं करते थे। एक अकेला जोगी भिक्षा मांगकर भोजन कर सकता था, लेकिन गुफा वाले जोगी और यात्री एक ही भंडारगृह में भोजन करते थे।
Question. What were the basic beliefs of Gorakh Nathi Jogis?
Answer: In the twelfth century, another religious movement based on ascetic conduct and folk philosophy arose, whose followers were called ‘Jogi’. The basic objective of Nath Jogis was to attain the status of Shiva. They called this a state of spontaneous i.e. stable happiness. This state used to be the life liberation state of Gorakh Nath Jogis. Jogi believed in nine Naths and 84 Siddhas. They were considered the guardian deity of the Himalayan peaks who lived in the mountains. The initiation of Gorakh Naths took place under the guidance of the head of the monastery. In its last phase, earrings were inserted into the Jogi’s ears by piercing them with a sharp knife. Then he would become Jogi Kanpata. Jogi also kept Singi with him. Dhuni used to burn continuously in the cave of Gorakhnathis. They call God ‘Aulakh Niranjan’. According to him, Guru is very important for attaining God. Nath did not believe in high and low. A single yogi could get food by begging for alms, but cave yogis and travelers ate in the same storehouse.