CBSEEducationHistoryHistory of Punjabਅਨੁਵਾਦ (Translation)

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਨਾਲੋਂ ਕਿਵੇਂ ਵੱਖਰੀਆਂ ਸਨ?

ਉੱਤਰ : ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਭਗਤੀ ਸੁਧਾਰਕਾਂ ਤੋਂ ਕਈ ਪੱਖਾਂ ਵਿੱਚ ਵੱਖਰੀਆਂ ਸਨ।

ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਨਿਰੰਕਾਰ ਹੈ। ਉਹ ਕਦੇ ਵੀ ਮਨੁੱਖੀ ਰੂਪ ਧਾਰਨ ਨਹੀਂ ਕਰ ਸਕਦਾ।

ਭਗਤੀ ਸੁਧਾਰਕਾਂ ਨੇ ਕ੍ਰਿਸ਼ਨ ਅਤੇ ਰਾਮ ਨੂੰ ਪਰਮਾਤਮਾ ਦਾ ਅਵਤਾਰ ਦੱਸਿਆ।

ਗੁਰੂ ਨਾਨਕ ਸਾਹਿਬ ਮੂਰਤੀ ਪੂਜਾ ਦੇ ਸਖ਼ਤ ਖਿਲਾਫ਼ ਸਨ ਜਦਕਿ ਭਗਤੀ ਸੁਧਾਰਕਾਂ ਦਾ ਇਸ ਵਿੱਚ ਪੂਰਨ ਵਿਸ਼ਵਾਸ ਸੀ।

ਗੁਰੂ ਨਾਨਕ ਸਾਹਿਬ ਨੇ ਸਿੱਖ ਮਤ ਦਾ ਪ੍ਰਚਾਰ ਕਰਨ ਲਈ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਗੁਰਗੱਦੀ ਨੂੰ ਕਾਇਮ ਰੱਖਿਆ।

ਦੂਜੇ ਪਾਸੇ ਬਹੁਤ ਘੱਟ ਭਗਤੀ ਸੁਧਾਰਕਾਂ ਨੇ ਗੁਰਗੱਦੀ ਦਾ ਸਿਲਸਿਲਾ ਕਾਇਮ ਰੱਖਿਆ। ਸਿੱਟੇ ਵਜੋਂ ਹੌਲੀ-ਹੌਲੀ ਉਨ੍ਹਾਂ ਦੀ ਹੋਂਦ ਖ਼ਤਮ ਹੋ ਗਈ।

ਗੁਰੂ ਨਾਨਕ ਸਾਹਿਬ ਗ੍ਰਹਿਸਥ ਜੀਵਨ ਵਿੱਚ ਵਿਸ਼ਵਾਸ ਰੱਖਦੇ ਸਨ।

ਭਗਤੀ ਸੁਧਾਰਕ ਗ੍ਰਹਿਸਥ ਜੀਵਨ ਨੂੰ ਮੁਕਤੀ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਦੱਸਦੇ ਸਨ।

ਗੁਰੂ ਨਾਨਕ ਸਾਹਿਬ ਨੇ ਸੰਗਤ ਅਤੇ ਪੰਗਤ ਨਾਂ ਦੀਆਂ ਸੰਸਥਾਵਾਂ ਸਥਾਪਿਤ ਕੀਤੀਆਂ। ਇਨ੍ਹਾਂ ਵਿੱਚ ਬਿਨਾਂ ਕਿਸੇ ਜਾਤਪਾਤ ਦੇ ਵਿਤਕਰੇ ਦੇ ਹਰ ਕੋਈ ਪੁਰਸ਼, ਇਸਤਰੀ ਜਾਂ ਬੱਚੇ ਸ਼ਾਮਲ ਹੋ ਸਕਦੇ ਸਨ।

ਭਗਤੀ ਸੁਧਾਰਕਾਂ ਨੇ ਅਜਿਹੀ ਕਿਸੇ ਸੰਸਥਾ ਦੀ ਸਥਾਪਨਾ ਨਹੀਂ ਕੀਤੀ।

ਗੁਰੂ ਨਾਨਕ ਸਾਹਿਬ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਨਹੀਂ ਸਮਝਦੇ ਸਨ। ਉਨ੍ਹਾਂ ਨੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਲੋਕਾਂ ਦੀ ਆਮ ਭਾਸ਼ਾ ਪੰਜਾਬੀ ਵਿੱਚ ਕੀਤਾ।

ਬਹੁਤੇ ਭਗਤੀ ਸੁਧਾਰਕ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਦਾ ਦਰਜਾ ਦਿੰਦੇ ਸਨ।


प्रश्न. गुरु नानक की शिक्षाएँ भक्ति सुधारकों से किस प्रकार भिन्न थीं?

उत्तर: गुरु नानक देव जी की शिक्षाएँ कई मायनों में भक्ति सुधारकों से भिन्न थीं।

गुरु नानक देव जी के अनुसार ईश्वर निरंकार है। वह कभी मनुष्य रूप धारण नहीं कर सकता।

भक्ति सुधारकों ने कृष्ण और राम को भगवान का अवतार बताया।

गुरु नानक साहब मूर्ति पूजा के सख्त खिलाफ थे जबकि भक्ति सुधारकों को इस पर पूरा विश्वास था।

गुरु नानक साहिब ने सिख धर्म का प्रचार करने के लिए गुरु अंगद देव जी को अपना उत्तराधिकारी नियुक्त किया और गुरुगद्दी की प्रथा को कायम किया।

दूसरी ओर, बहुत कम भक्ति सुधारकों ने गुरुगद्दी वंश को कायम रखा। परिणामस्वरूप धीरे-धीरे इनका अस्तित्व समाप्त हो गया।

गुरु नानक साहब गृहस्थ जीवन में विश्वास रखते थे।

भक्ति सुधारक गृहस्थ जीवन को मोक्ष के मार्ग में एक बड़ी बाधा मानते थे।

गुरु नानक साहिब ने संगत और पंगत नामक संस्थाओं की स्थापना की। इनमें बिना किसी जातिगत भेदभाव के कोई भी पुरुष, महिला या बच्चा शामिल हो सकता है।

भक्ति सुधारकों ने ऐसी कोई संस्था स्थापित नहीं की।

गुरु नानक साहब संस्कृत को पवित्र भाषा नहीं मानते थे। उन्होंने लोगों की आम भाषा पंजाबी में अपना उपदेश दिया।

अधिकांश भक्ति सुधारक संस्कृत को एक पवित्र भाषा मानते थे।


Question. How were the teachings of Guru Nanak different from those of the Bhakti reformers?

Answer: The teachings of Guru Nanak Dev Ji were different from those of the Bhakti reformers in many ways.

According to Guru Nanak Dev Ji, God is Nirankar. He can never assume human form.

Bhakti reformers described Krishna and Rama as incarnations of God.

Guru Nanak Saheb was strongly against idol worship whereas the Bhakti reformers had full faith in it.

Guru Nanak Sahib appointed Guru Angad Dev Ji as his successor to propagate Sikhism and established the tradition of Gurugaddi.

On the other hand, very few Bhakti reformers maintained the Gurugaddi lineage. As a result, they gradually ceased to exist.

Guru Nanak Saheb believed in family life.

Bhakti reformers considered household life as a major obstacle in the path of salvation.

Guru Nanak Sahib founded institutions called Sangat and Pangat. Any man, woman, or child can participate in these without any caste discrimination.

The Bhakti reformers did not establish any such institution.

Guru Nanak Saheb did not consider Sanskrit as a sacred language. He delivered his sermon in Punjabi, the common language of the people.

Most of the Bhakti reformers considered Sanskrit as a sacred language.