CBSEEducationHistoryHistory of Punjabਅਨੁਵਾਦ (Translation)

ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਉਦਾਸੀਆਂ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਉਦਾਸੀਆਂ ਦਾ ਸੰਖੇਪ ਵਰਣਨ ਕਰੋ।

ਉੱਤਰ : 1. ਸੈਦਪੁਰ : ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਭ ਤੋਂ ਪਹਿਲਾਂ ਸੈਦਪੁਰ ਵਿਖੇ ਪਹੁੰਚੇ। ਇੱਥੇ ਪਹੁੰਚਣ ‘ਤੇ ਮਲਿਕ ਭਾਗੋ ਨੇ ਗੁਰੂ ਸਾਹਿਬ ਨੂੰ ਇੱਕ ਬ੍ਰਹਮ ਭੋਜ ‘ਤੇ ਸੱਦਾ ਦਿੱਤਾ, ਪਰ ਗੁਰੂ ਸਾਹਿਬ ਇੱਕ ਗ਼ਰੀਬ ਤਰਖਾਣ ਭਾਈ ਲਾਲੋ ਦੇ ਘਰ ਠਹਿਰੇ। ਜਦੋਂ ਇਸ ਸੰਬੰਧੀ ਮਲਿਕ ਭਾਗੋ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਅਤੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜ਼ੋਰ ਦੀ ਘੁੱਟਿਆ। ਮਲਿਕ ਭਾਗੋ ਦੇ ਭੋਜ ਵਿੱਚੋਂ ਲਹੂ ਅਤੇ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ। ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਰਨੀ ਚਾਹੀਦੀ ਹੈ।

2. ਤਾਲੂੰਬਾ : ਤਾਲੁੰਬਾ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸੱਜਣ ਠੱਗ ਨਾਲ ਹੋਈ। ਉਸ ਨੇ ਯਾਤਰੀਆਂ ਲਈ ਆਪਣੀ ਹਵੇਲੀ ਵਿੱਚ ਇੱਕ ਮੰਦਰ ਅਤੇ ਮਸਜਿਦ ਬਣਾਈ ਹੋਈ ਸੀ। ਉਹ ਦਿਨ ਵੇਲੇ ਤਾਂ ਇਨ੍ਹਾਂ ਯਾਤਰੀਆਂ ਦੀ ਖ਼ੂਬ ਸੇਵਾ ਕਰਦਾ ਪਰ ਰਾਤ ਵੇਲੇ ਉਨ੍ਹਾਂ ਨੂੰ ਲੁੱਟ ਕੇ ਖੂਹ ਵਿੱਚ ਸੁੱਟ ਦਿੰਦਾ। ਉਹ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਨਾਲ ਵੀ ਕੁਝ ਅਜਿਹਾ ਹੀ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ। ਪਰ ਰਾਤ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਪੜ੍ਹੀ ਤਾਂ ਸੱਜਣ ਠੱਗ ਗੁਰੂ ਸਾਹਿਬ ਦੇ ਚਰਨੀਂ ਪੈ ਗਿਆ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਮੁਆਫ਼ ਕਰ ਦਿੱਤਾ।

3. ਗੋਰਖਮਤਾ : ਹਰਿਦੁਆਰ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੋਰਖਮਤਾ ਪਹੁੰਚੇ। ਗੁਰੂ ਨਾਨਕ ਦੇਵ ਜੀ ਨੇ ਇੱਥੋਂ ਦੇ ਸਿੱਧ ਜੋਗੀਆਂ ਨੂੰ ਦੱਸਿਆ ਕਿ ਕੰਨਾਂ ਵਿੱਚ ਮੁੰਦਰਾਂ ਪਾਉਣ, ਸਰੀਰ ‘ਤੇ ਸੁਆਹ ਮਲਣ, ਸੰਖ ਵਜਾਉਣ ਨਾਲ ਜਾਂ ਸਿਰ ਮੁੰਡਵਾ ਦੇਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮੁਕਤੀ ਤਾਂ ਆਤਮਾ ਦੀ ਸ਼ੁੱਧੀ ਨਾਲ ਪ੍ਰਾਪਤ ਹੁੰਦੀ ਹੈ। ਇਹ ਜੋਗੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਏ। ਉਸ ਸਮੇਂ ਤੋਂ ਹੀ ਗੋਰਖਮਤਾ ਦਾ ਨਾਂ ਨਾਨਕਮਤਾ ਪੈ ਗਿਆ।

4. ਹਸਨ ਅਬਦਾਲ : ਗੁਰੂ ਨਾਨਕ ਦੇਵ ਜੀ ਪੰਜਾਬ ਦੀ ਵਾਪਸੀ ਯਾਤਰਾ ਸਮੇਂ ਹਸਨ ਅਬਦਾਲ ਵਿਖੇ ਠਹਿਰੇ। ਇੱਥੇ ਇੱਕ ਹੰਕਾਰੀ ਫ਼ਕੀਰ ਵਲੀ ਕੰਧਾਰੀ ਨੇ ਗੁਰੂ ਨਾਨਕ ਦੇਵ ਨੂੰ ਕੁਚਲਣ ਦੇ ਉਦੇਸ਼ ਨਾਲ ਇੱਕ ਵੱਡਾ ਪੱਥਰ ਪਹਾੜੀ ਤੋਂ ਹੇਠਾਂ ਵੱਲ ਨੂੰ ਸੁੱਟਿਆ। ਗੁਰੂ ਸਾਹਿਬ ਨੇ ਇਸ ਨੂੰ ਆਪਣੇ ਪੰਜੇ ਨਾਲ ਰੋਕ ਦਿੱਤਾ। ਇਸ ਸਥਾਨ ਨੂੰ ਅੱਜ-ਕਲ੍ਹ ਪੰਜਾ ਸਾਹਿਬ ਕਿਹਾ ਜਾਂਦਾ ਹੈ।

5. ਮੱਕਾ : ਮੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ। ਸਿੱਖ ਪਰੰਪਰਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ। ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ। ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ।

6. ਜਗਨਨਾਥ ਪੁਰੀ : ਆਸਾਮ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੜੀਸਾ ਵਿੱਚ ਜਗਨਨਾਥ ਪੁਰੀ ਪਹੁੰਚੇ। ਪੰਡਤਾਂ ਨੇ ਗੁਰੂ ਸਾਹਿਬ ਨੂੰ ਜਗਨਨਾਥ ਦੇਵਤੇ ਦੀ ਆਰਤੀ ਕਰਨ ਲਈ ਕਿਹਾ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਰਮ ਪਿਤਾ ਅਕਾਲ ਪੁਰਖ ਦੀ ਆਰਤੀ ਕੁਦਰਤ ਹਰ ਸਮੇਂ ਕਰਦੀ ਰਹਿੰਦੀ ਹੈ।


प्रश्न. गुरू नानक देव जी की प्रमुख उदासियां (यात्राओं) का संक्षिप्त विवरण दीजिए।

उत्तर: 1. सैदपुर : गुरु नानक देव जी अपनी पहली उदासी के दौरान सबसे पहले सैदपुर पहुंचे। यहां पहुंचने पर, मलिक भागो ने गुरु साहिब को ब्रह्म भोज पर आमंत्रित किया, लेकिन गुरु साहिब एक गरीब बढ़ई भाई लालो के घर पर रुके। जब मलिक भागो ने गुरु नानक देव जी से इस बारे में पूछा तो उन्होंने एक हाथ में मलिक भागो का भोजन और दूसरे हाथ में भाई लालो की सूखी रोटी ली और जोर से अपने हाथों से पकड़ कर दबाई। मलिक भागो के खाने से खून और लालो की रोटी से दूध बहने लगा। इस प्रकार गुरु साहिब ने उन्हें दस नहुआं दी किरत के बारे में बताया।

2. तालुम्बा: तालुम्बा में गुरु नानक देव जी की मुलाकात सज्जन ठग से हुई। उसने अपनी हवेली में तीर्थयात्रियों के लिए एक मंदिर और एक मस्जिद बनवाई थी। दिन में तो वह इन यात्रियों की अच्छी सेवा करता, परन्तु रात में उन्हें लूट लेता और कुएँ में फेंक देता। वह गुरु नानक देव जी और मरदाना के साथ भी कुछ ऐसा ही करने की योजना बना रहा था। लेकिन रात को जब गुरु नानक देव जी ने बाणी का पाठ किया तो वह सज्जन ठग गुरु साहिब के चरणों में गिर पड़ा। गुरु नानक देव जी ने उसे माफ कर दिया।

3. गोरखमता : हरिद्वार के बाद गुरु नानक गोरखमता पहुंचे। गुरु नानक देव जी ने यहां सिद्ध जोगियों को बताया कि कानों में बालियां पहनने, शरीर पर राख मलने, शंख बजाने या सिर मुंडवाने से मोक्ष नहीं मिलता। आत्मा की शुद्धि से मोक्ष की प्राप्ति होती है। ये जोगी गुरु नानक देव जी की शिक्षाओं से बहुत प्रभावित हुए। तभी से गोरखमता का नाम बदल कर नानकमता हो गया।

4. हसन अब्दाल: गुरु नानक पंजाब की अपनी वापसी यात्रा के दौरान हसन अब्दाल में रुके थे। यहां एक अहंकारी फकीर वली कंधारी ने गुरु नानक देव को कुचलने के इरादे से एक बड़ा पत्थर पहाड़ी से नीचे फेंका। गुरु साहिब ने उसे अपने पंजे से रोक दिया। इस स्थान को आज पंजा साहिब कहा जाता है।

5. मक्का : मक्का हजरत मुहम्मद साहब का जन्मस्थान है। सिख परंपरा के अनुसार, जब गुरु नानक देव जी मक्का पहुंचे, तो वे काबा की ओर पैर करके सो गए। जब काजी रुकनुद्दीन ने यह देखा तो वह गुरु जी पर क्रोधित हो गये। गुरु साहिब ने उन्हें समझाया कि अल्लाह सर्वव्यापी है।

6.जगन्नाथ पुरी : असम की यात्रा के बाद गुरु नानक उड़ीसा के जगन्नाथ पुरी पहुंचे। पंडितों ने गुरु साहब से जगन्नाथ भगवान की आरती करने को कहा। गुरु नानक देव जी ने उन्हें बताया कि उस परमपिता अकाल पुरख की आरती प्रकृति हर समय करती रहती है।


Question. Give a brief description of the major Udasis (Travels) of Guru Nanak Dev Ji.

Answer: 1. Saidpur : Guru Nanak Dev Ji first reached Saidpur during his first Udaasi. On reaching here, Malik Bhago invited Guru Sahib to a Brahm feast, but Guru Sahib stayed at the house of Bhai Lalo, a poor carpenter. When Malik Bhago asked Guru Nanak Dev Ji about this, he took Malik Bhago’s food in one hand and Bhai Lalo’s dry bread in the other hand and pressed it firmly with his hands. Blood started flowing from Malik Bhago’s food and milk started flowing from Lalo’s bread. Thus Guru Sahib told him about Das Nahuan di Kirat.

2. Talumba: Guru Nanak Dev Ji met Sajjan Thug in Talumba. He built a temple and a mosque for pilgrims in his mansion. During the day he would serve these travelers well, but at night he would rob them and throw them into the well. He was planning to do something similar with Guru Nanak Dev Ji and Mardana. But at night when Guru Nanak Dev Ji recited the Bani, that gentleman thug fell at the feet of Guru Sahib. Guru Nanak Dev Ji forgave him.

3. Gorakhmata: After Haridwar, Guru Nanak reached Gorakhmata. Guru Nanak Dev Ji told the Siddha Yogis here that salvation is not achieved by wearing earrings, rubbing ashes on the body, blowing conch ,or shaving the head. Salvation is achieved by the purification of the soul. These yogis were greatly influenced by the teachings of Guru Nanak Dev Ji. Since then the name of Gorakhmata changed to Nanakmata.

4. Hasan Abdal : Guru Nanak stayed at Hasan Abdal during his return visit to Punjab. Here an arrogant fakir Wali Kandhari threw a big stone down the hill intending to crush Guru Nanak Dev. Guru Sahib stopped the stone with His paw. This place is today called Panja Sahib.

5. Mecca : Mecca is the birthplace of Hazrat Muhammad Sahib. According to Sikh tradition, when Guru Nanak Dev Ji reached Mecca, he slept with his feet facing the Kaaba. When Qazi Ruknuddin saw this, he became angry at Guru jJi Guru Sahib explained to him that Allah is omnipresent.

6. Jagannath Puri : After his visit to Assam, Guru Nanak reached Jagannath Puri in Orissa. The pandits asked Guru Sahib to perform the aarti of Lord Jagannath. Guru Nanak Dev Ji told him that nature keeps performing the aarti of that Supreme Father Akal Purakh all the time.