ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ
ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ
(GURU NANAK DEV JI’s LIFE AND HIS TEACHINGS)
Objective Type Questions
ਪ੍ਰਸ਼ਨ 1. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
ਉੱਤਰ– ਗੁਰੂ ਨਾਨਕ ਦੇਵ ਜੀ।
ਪ੍ਰਸ਼ਨ 2. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ— 1469 ਈ. ।
ਪ੍ਰਸ਼ਨ 3. ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ — ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ)।
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਅੱਜ-ਕਲ੍ਹ ਕੀ ਕਿਹਾ ਜਾਂਦਾ ਹੈ?
ਉੱਤਰ – ਨਨਕਾਣਾ ਸਾਹਿਬ ।
ਪ੍ਰਸ਼ਨ 5. ‘‘ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗੁ ਚਾਨਣੁ ਹੋਆ।” ਇਹ ਸ਼ਬਦ ਕਿਸ ਨੇ ਕਹੇ ਸਨ?
ਉੱਤਰ—ਭਾਈ ਗੁਰਦਾਸ ਜੀ ਨੇ ।
ਪ੍ਰਸ਼ਨ 6. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ – ਮਹਿਤਾ ਕਾਲੂ ਜੀ।
ਪ੍ਰਸ਼ਨ 7. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ?
ਉੱਤਰ – ਬੇਦੀ ।
ਪ੍ਰਸ਼ਨ 8. ਮਹਿਤਾ ਕਾਲੂ ਕੌਣ ਸਨ?
ਉੱਤਰ — ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ।
ਪ੍ਰਸ਼ਨ 9. ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ – ਤ੍ਰਿਪਤਾ ਜੀ ।
ਪ੍ਰਸ਼ਨ 10. ਤ੍ਰਿਪਤਾ ਜੀ ਕੌਣ ਸੀ ?
ਉੱਤਰ – ਗੁਰੂ ਨਾਨਕ ਦੇਵ ਜੀ ਮਾਤਾ ਜੀ ।
ਪ੍ਰਸ਼ਨ 11. ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਂ ਸੀ ?
ਉੱਤਰ – ਬੇਬੇ ਨਾਨਕੀ।
ਪ੍ਰਸ਼ਨ 12. ਗੁਰੂ ਨਾਨਕ ਦੇਵ ਜੀ ਦਾ ਨਾਂ ਨਾਨਕ ਕਿਉਂ ਰੱਖਿਆ ਗਿਆ ?
ਉੱਤਰ – ਕਿਉਂਕਿ ਉਨ੍ਹਾਂ ਦਾ ਜਨਮ ਨਾਨਕੇ ਘਰ ਵਿੱਚ ਹੋਇਆ ਸੀ।
ਪ੍ਰਸ਼ਨ 13. ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਦੇਣ ਵਾਲਾ ਪਹਿਲਾ ਅਧਿਆਪਕ ਕੌਣ ਸੀ?
ਉੱਤਰ – ਪੰਡਤ ਗੋਪਾਲ ।
ਪ੍ਰਸ਼ਨ 14. ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਕਿਉਂ ਇਨਕਾਰ ਕੀਤਾ ਸੀ?
ਉੱਤਰ – ਕਿਉਂਕਿ ਉਹ ਸਿਰਫ਼ ਦਇਆ, ਸੰਤੋਖ, ਜਤ ਅਤੇ ਸਤ ਦਾ ਬਣਿਆ ਜਨੇਊ ਹੀ ਪਾਉਣਾ ਚਾਹੁੰਦੇ ਸਨ।
ਪ੍ਰਸ਼ਨ 15. ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਂ ਸੀ ?
ਜਾਂ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ?
ਉੱਤਰ – ਬੀਬੀ ਸੁਲੱਖਣੀ ਜੀ ਨਾਲ ।
ਪ੍ਰਸ਼ਨ 16. ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿੰਨੇ ਰੁਪਇਆਂ ਨਾਲ ਕੀਤਾ?
ਉੱਤਰ – 20 ਰੁਪਇਆਂ ਨਾਲ ।
ਪ੍ਰਸ਼ਨ 17. ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਕਿਉਂ ਭੇਜਿਆ ਗਿਆ ਸੀ?
ਉੱਤਰ – ਨੌਕਰੀ ਕਰਨ ਲਈ ।
ਪ੍ਰਸ਼ਨ 18. ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ?
ਉੱਤਰ -1499 ਈ. ਵਿੱਚ ।
ਪ੍ਰਸ਼ਨ 19. ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਕਹੇ?
ਜਾਂ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਨੇ ਕਿਸ ਥਾਂ ਤੋਂ ਕਿਨ੍ਹਾਂ ਸ਼ਬਦਾਂ ਨਾਲ ਸਭ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ?
ਉੱਤਰ – ”ਨਾ ਕੋ ਹਿੰਦੂ ਨਾ ਕੋ ਮੁਸਲਮਾਨ”।
ਪ੍ਰਸ਼ਨ 20. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ—ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਦੀਆਂ ਯਾਤਰਾਵਾਂ ਤੋਂ ਹੈ।
ਪ੍ਰਸ਼ਨ 21. ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ – ਲੋਕਾਂ ਵਿੱਚ ਫੈਲੀ ਅਗਿਆਨਤਾ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ।
ਪ੍ਰਸ਼ਨ 22. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ ?
ਉੱਤਰ -1499 ਈ. ਵਿੱਚ।
ਪ੍ਰਸ਼ਨ 23. ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਕਿੱਥੋਂ ਸ਼ੁਰੂ ਕੀਤੀ?
ਉੱਤਰ – ਸੈਦਪੁਰ ।
ਪ੍ਰਸ਼ਨ 24. ਗੁਰੂ ਨਾਨਕ ਦੇਵ ਜੀ ਦੁਆਰਾ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਜਿਹੜੀਆਂ ਥਾਵਾਂ ‘ਤੇ ਚਰਨ ਪਾਏ ਉਨ੍ਹਾਂ ਵਿੱਚੋਂ ਕਿਸੇ ਇੱਕ ਮਹੱਤਵਪੂਰਨ ਸਥਾਨ ਦਾ ਨਾਂ ਦੱਸੋ।
ਉੱਤਰ – ਕੁਰੂਕਸ਼ੇਤਰ ।
ਪ੍ਰਸ਼ਨ 25. ਉਦਾਸੀਆਂ ਸਮੇਂ ਗੁਰੂ ਨਾਨਕ ਦੇਵ ਜੀ ਨਾਲ ਕਿਹੜਾ ਸਾਥੀ ਸੀ?
ਉੱਤਰ – ਭਾਈ ਮਰਦਾਨਾ।
ਪ੍ਰਸ਼ਨ 26. ਭਾਈ ਮਰਦਾਨਾ ਕੀਰਤਨ ਕਰਨ ਸਮੇਂ ਕਿਹੜਾ ਸਾਜ਼ ਵਜਾਉਂਦਾ ਸੀ ?
ਉੱਤਰ – ਰਬਾਬ ।
ਪ੍ਰਸ਼ਨ 27. ਗੁਰੂ ਨਾਨਕ ਦੇਵ ਜੀ ਦਾ ਪਹਿਲਾ ਚੇਲਾ ਕੌਣ ਸੀ ?
ਜਾਂ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਸੈਦਪੁਰ ਵਿਖੇ ਕਿਸ ਦੇ ਘਰ ਠਹਿਰੇ ਸਨ?
ਉੱਤਰ – ਭਾਈ ਲਾਲੋ।
ਪ੍ਰਸ਼ਨ 28. ਗੁਰੂ ਨਾਨਕ ਦੇਵ ਜੀ ਨੇ ਸੈਦਪੁਰ (ਐਮਨਾਬਾਦ) ਵਿੱਚ ਮਲਿਕ ਭਾਗੋ ਦਾ ਭੋਜਨ ਖਾਣ ਤੋਂ ਕਿਉਂ ਇਨਕਾਰ ਕਰ ਦਿੱਤਾ ਸੀ?
ਉੱਤਰ – ਕਿਉਂਕਿ ਉਸ ਦੀ ਕਮਾਈ ਈਮਾਨਦਾਰੀ ਦੀ ਨਹੀਂ ਸੀ।
ਪ੍ਰਸ਼ਨ 29. ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ?
ਜਾਂ
ਪ੍ਰਸ਼ਨ. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਜਣ ਨਾਲ ਮੁਲਾਕਾਤ ਕਿੱਥੇ ਹੋਈ ਸੀ?
ਉੱਤਰ – ਤਾਲੁੰਬਾ ਵਿਖੇ ।
ਪ੍ਰਸ਼ਨ 30. ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ—ਉਹ ਧਰਮ ਦੇ ਮਾਰਗ ਤੇ ਚੱਲੇ ।
ਪ੍ਰਸ਼ਨ 31. ਗੁਰੂ ਨਾਨਕ ਦੇਵ ਜੀ ਪਾਨੀਪਤ ਵਿਖੇ ਕਿਸ ਸੂਫ਼ੀ ਨੂੰ ਮਿਲੇ ?
ਉੱਤਰ—ਗੁਰੂ ਨਾਨਕ ਦੇਵ ਜੀ ਪਾਨੀਪਤ ਵਿਖੇ ਸੂਫ਼ੀ ਸ਼ੇਖ਼ ਤਾਹਿਰ ਨੂੰ ਮਿਲੇ ।
ਪ੍ਰਸ਼ਨ 32. ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਪੱਛਮ ਦਿਸ਼ਾ ਵੱਲ ਆਪਣੇ ਖੇਤਾਂ ਨੂੰ ਪਾਣੀ ਦਿੱਤਾ?
ਉੱਤਰ – ਹਰਿਦੁਆਰ।
ਪ੍ਰਸ਼ਨ 33. ਗੁਰੂ ਨਾਨਕ ਦੇਵ ਜੀ ਦੀ ਉਦਾਸੀ ਤੋਂ ਬਾਅਦ ਗੋਰਖਮਤਾ ਦਾ ਕੀ ਨਾਂ ਪਿਆ?
ਉੱਤਰ – ਨਾਨਕਮਤਾ।
ਪ੍ਰਸ਼ਨ 34. ਬਨਾਰਸ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਮੁਲਾਕਾਤ ਕਿਸ ਨਾਲ ਹੋਈ?
ਉੱਤਰ – ਪੰਡਤ ਚਤੁਰ ਦਾਸ।
ਪ੍ਰਸ਼ਨ 35. ਧੁਬਰੀ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਮੁਲਾਕਾਤ ਕਿਸ ਨਾਲ ਹੋਈ?
ਉੱਤਰ – ਸ਼ੰਕਰ ਦੇਵ।
ਪ੍ਰਸ਼ਨ 36. ਸ਼ੇਖ ਬ੍ਰਹਮ ਦੀ ਗੁਰੂ ਨਾਨਕ ਦੇਵ ਜੀ ਮੁਲਾਕਾਤ ਕਿੱਥੇ ਹੋਈ ਸੀ?
ਉੱਤਰ – ਪਾਕਪਟਨ ਵਿਖੇ ।
ਪ੍ਰਸ਼ਨ 37. ਨੂਰਸ਼ਾਹੀ ਕੌਣ ਸੀ?
ਉੱਤਰ – ਕਾਮਰੂਪ ਦੀ ਪ੍ਰਸਿੱਧ ਜਾਦੂਗਰਨੀ।
ਪ੍ਰਸ਼ਨ 38. ਉੜੀਸਾ ਦੇ ਕਿਹੜੇ ਮੰਦਰ ਵਿੱਚ ਗੁਰੂ ਸਾਹਿਬ ਨੇ ਲੋਕਾਂ ਨੂੰ ਆਰਤੀ ਦਾ ਸਹੀ ਅਰਥ ਦੱਸਿਆ?
ਉੱਤਰ – ਜਗਨਨਾਥ ਪੁਰੀ।
ਪ੍ਰਸ਼ਨ 39. ਗੁਰੂ ਨਾਨਕ ਸਾਹਿਬ ਨੇ ਕੈਲਾਸ਼ ਪਰਬਤ ਦੇ ਸਿੱਧਾਂ ਨੂੰ ਕੀ ਉਪਦੇਸ਼ ਦਿੱਤਾ?
ਉੱਤਰ – ਉਹ ਮਨੁੱਖਤਾ ਦੀ ਸੇਵਾ ਕਰਨ।
ਪ੍ਰਸ਼ਨ 40. ਗੁਰੂ ਨਾਨਕ ਸਾਹਿਬ ਲੰਕਾ ਦੇ ਕਿਹੜੇ ਸ਼ਾਸਕ ਨੂੰ ਮਿਲੇ ਸਨ?
ਉੱਤਰ – ਸ਼ਿਵਨਾਥ।
ਪ੍ਰਸ਼ਨ 41. ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਕਿਸ ਸਥਾਨ ‘ਤੇ ਕਾਅਬੇ ਨੂੰ ਘੁਮਾਇਆ?
ਉੱਤਰ – ਮੱਕਾ ਵਿਖੇ।
ਪ੍ਰਸ਼ਨ 42. ਮੱਕਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਕਿਹੜੇ ਕਾਜ਼ੀ ਨਾਲ ਵਾਦ-ਵਿਵਾਦ ਹੋਇਆ?
ਜਾਂ
ਪ੍ਰਸ਼ਨ. ਮੱਕਾ ਵਿਖੇ ਕਿਹੜੇ ਕਾਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਤਰਕ ਨਾਲ ਸਮਝਾਇਆ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ?
ਉੱਤਰ – ਰੁਕਨਉੱਦੀਨ।
ਪ੍ਰਸ਼ਨ 43. ਹਸਨ ਅਬਦਾਲ ਨੂੰ ਹੁਣ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?
ਉੱਤਰ – ਪੰਜਾ ਸਾਹਿਬ।
ਪ੍ਰਸ਼ਨ 44. ਗੁਰੂ ਨਾਨਕ ਦੇਵ ਜੀ ਦੀ ਵਲੀ ਕੰਧਾਰੀ ਨਾਲ ਮੁਲਾਕਾਤ ਕਿੱਥੇ ਹੋਈ ਸੀ?
ਉੱਤਰ – ਹਸਨ ਅਬਦਾਲ।
ਪ੍ਰਸ਼ਨ 45. ਗੁਰੂ ਨਾਨਕ ਦੇਵ ਜੀ ਮੁਸਲਿਮ ਸੰਤ ਹਮਜ਼ਾ ਗੌਸ ਨੂੰ ਕਿੱਥੇ ਮਿਲੇ ਸਨ?
ਉੱਤਰ – ਸਿਆਲਕੋਟ ਵਿਖੇ।
ਪ੍ਰਸ਼ਨ 46. ਸ੍ਰੀ ਗੁਰੂ ਨਾਨਕ ਦੇਵ ਜੀ ਬਗ਼ਦਾਦ ਵਿਖੇ ਕਿਸ ਸ਼ੇਖਨੂੰ ਮਿਲੇ?
ਉੱਤਰ – ਸ਼ੇਖ਼ ਬਹਿਲੋਲ ਨੂੰ।
ਪ੍ਰਸ਼ਨ 47. ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਕਦੋਂ ਗ੍ਰਿਫ਼ਤਾਰ ਕੀਤਾ ਸੀ?
ਉੱਤਰ -1520 ਈ.
ਪ੍ਰਸ਼ਨ 48. ਗੁਰੂ ਨਾਨਕ ਦੇਵ ਜੀ ਦਾ ਸਮਕਾਲੀਨ ਬਾਦਸ਼ਾਹ ਕੌਣ ਸੀ?
ਉੱਤਰ – ਬਾਬਰ।
ਪ੍ਰਸ਼ਨ 49. ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਹਮਲੇ ਦੀ ਤੁਲਨਾ ਕਿਸ ਨਾਲ ਕੀਤੀ ਹੈ?
ਉੱਤਰ – ਪਾਪ ਦੀ ਜੰਞ ਨਾਲ।
ਪ੍ਰਸ਼ਨ 50. ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਮੁੱਖ ਸਿੱਖਿਆ ਦੱਸੋ।
ਉੱਤਰ – ਪਰਮਾਤਮਾ ਇੱਕ ਹੈ।
ਪ੍ਰਸ਼ਨ 51. ਗੁਰੂ ਨਾਨਕ ਦੇਵ ਜੀ ਦਾ ‘ਮਾਇਆ ਦਾ ਸੰਕਲਪ’ ਕੀ ਸੀ?
ਉੱਤਰ – ਸੰਸਾਰ ਇੱਕ ਮਾਇਆ ਹੈ ।
ਪ੍ਰਸ਼ਨ 52. ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਦੇ ਕਿੰਨੇ ਵੈਰੀ ਹਨ ?
ਉੱਤਰ – ਪੰਜ ।
ਪ੍ਰਸ਼ਨ 53. ਗੁਰੂ ਨਾਨਕ ਦੇਵ ਜੀ ਅਨੁਸਾਰ ਗੁਰੂ ਦਾ ਕੀ ਮਹੱਤਵ ਹੈ ?
ਜਾਂ
ਪ੍ਰਸ਼ਨ. ਸਿੱਖ ਧਰਮ ਵਿੱਚ ਗੁਰੂ ਨੂੰ ਕੀ ਮਹੱਤਤਾ ਦਿੱਤੀ ਗਈ ਹੈ ?
ਉੱਤਰ — ਗੁਰੂ ਮੁਕਤੀ ਤਕ ਲੈ ਜਾਣ ਵਾਲੀ ਅਸਲੀ ਪੌੜੀ ਹੈ।
ਪ੍ਰਸ਼ਨ 54. ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਜਪਣ ਦਾ ਕੀ ਮਹੱਤਵ ਹੈ?
ਉੱਤਰ – ਨਾਮ ਤੋਂ ਬਿਨਾਂ ਮਨੁੱਖ ਦਾ ਇਸ ਸੰਸਾਰ ਵਿੱਚ ਆਉਣਾ ਫ਼ਜ਼ੂਲ ਹੈ।
ਪ੍ਰਸ਼ਨ 55. ਮਨਮੁੱਖ ਵਿਅਕਤੀ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ।
ਉੱਤਰ – ਮਨਮੁੱਖ ਵਿਅਕਤੀ ਇੰਦਰਿਆਵੀ ਭੁੱਖਾਂ ਨਾਲ ਘਿਰਿਆ ਰਹਿੰਦਾ ਹੈ।
ਪ੍ਰਸ਼ਨ 56. ਆਤਮ-ਸਮਰਪਣ ਤੋਂ ਕੀ ਭਾਵ ਹੈ ?
ਉੱਤਰ – ਹਉਮੈ ਦਾ ਤਿਆਗ।
ਪ੍ਰਸ਼ਨ 57. ਨਦਰਿ ਤੋਂ ਕੀ ਭਾਵ ਹੈ
ਉੱਤਰ – ਪਰਮਾਤਮਾ ਦੀ ਮਿਹਰ ।
ਪ੍ਰਸ਼ਨ 58. ਹੁਕਮ ਸ਼ਬਦ ਤੋਂ ਕੀ ਭਾਵ ਹੈ?
ਉੱਤਰ – ਪਰਮਾਤਮਾ ਦਾ ਭਾਣਾ।
ਪ੍ਰਸ਼ਨ 59. ਕਿਰਤ ਤੋਂ ਕੀ ਭਾਵ ਹੈ?
ਉੱਤਰ – ਮਿਹਨਤ ਅਤੇ ਈਮਾਨਦਾਰੀ ਦੀ ਕਮਾਈ।
ਪ੍ਰਸ਼ਨ 60. ‘ਅੰਜਨ ਮਾਹਿ ਨਿਰੰਜਨ’ ਤੋਂ ਕੀ ਭਾਵ ਹੈ?
ਉੱਤਰ – ਸੰਸਾਰ ਦੀਆਂ ਬੁਰਾਈਆਂ ਵਿੱਚ ਰਹਿੰਦੇ ਹੋਏ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ।
ਪ੍ਰਸ਼ਨ 61. ਗੁਰੂ ਨਾਨਕ ਦੇਵ ਜੀ ਆਪਣੇ ਪੈਰੋਕਾਰਾਂ ਨੂੰ ਕਿਹੜੀਆਂ ਤਿੰਨ ਗੱਲਾਂ ‘ਤੇ ਚੱਲਣ ਲਈ ਕਿਹਾ?
ਜਾਂ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਨਿਚੋੜ ਤਿੰਨ ਸ਼ਬਦਾਂ ਵਿੱਚ ਬਿਆਨ ਕਰੋ।
ਉੱਤਰ – ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।
ਪ੍ਰਸ਼ਨ 62. ਗੁਰੂ ਨਾਨਕ ਦੇਵ ਜੀ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ?
ਉੱਤਰ – 976.
ਪ੍ਰਸ਼ਨ 63. ਗੁਰੂ ਨਾਨਕ ਦੇਵ ਜੀ ਦੀ ਕਿਸੇ ਇੱਕ ਬਾਣੀ ਦਾ ਨਾਂ ਲਿਖੋ।
ਉੱਤਰ – ਜਪੁਜੀ ਸਾਹਿਬ।
ਪ੍ਰਸ਼ਨ 64. ਜਪੁਜੀ ਸਾਹਿਬ ਦਾ ਪਾਠ ਕਦੋਂ ਕੀਤਾ ਜਾਂਦਾ ਹੈ?
ਉੱਤਰ – ਸਵੇਰ ਵੇਲੇ।
ਪ੍ਰਸ਼ਨ 65. ‘ਬਾਬਰ ਬਾਣੀ’ ਦੀ ਰਚਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ ?
ਉੱਤਰ—ਗੁਰੂ ਨਾਨਕ ਦੇਵ ਜੀ ਨੇ ।
ਪ੍ਰਸ਼ਨ 66. ਕੀਰਤਨ ਦੀ ਪ੍ਰਥਾ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ਸੀ?
ਉੱਤਰ – ਗੁਰੂ ਨਾਨਕ ਦੇਵ ਜੀ ਨੇ।
ਪ੍ਰਸ਼ਨ 67. ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਿਹੜੇ ਨਗਰ ਦੀ ਸਥਾਪਨਾ ਕੀਤੀ ?
ਉੱਤਰ – ਕਰਤਾਰਪੁਰ ।
ਪ੍ਰਸ਼ਨ 68. ਕਰਤਾਰਪੁਰ ਤੋਂ ਕੀ ਭਾਵ ਹੈ ?
ਉੱਤਰ – ਪਰਮਾਤਮਾ ਦਾ ਸ਼ਹਿਰ ।
ਪ੍ਰਸ਼ਨ 69. ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹੜੀਆਂ ਦੋ ਸੰਸਥਾਵਾਂ ਕਾਇਮ ਕੀਤੀਆਂ?
ਉੱਤਰ – ਸੰਗਤ ਅਤੇ ਪੰਗਤ ।
ਪ੍ਰਸ਼ਨ 70. ਸੰਗਤ ਤੋਂ ਕੀ ਭਾਵ ਹੈ ?
ਉੱਤਰ – ਸੰਗਤ ਤੋਂ ਭਾਵ ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ।
ਪ੍ਰਸ਼ਨ 71. ਪੰਗਤ ਤੋਂ ਕੀ ਭਾਵ ਹੈ?
ਉੱਤਰ – ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣਾ।
ਪ੍ਰਸ਼ਨ 72. ਲੰਗਰ ਪ੍ਰਥਾ ਦਾ ਆਰੰਭ ਕਿਸ ਗੁਰੂ ਸਾਹਿਬ ਨੇ ਕੀਤਾ?
ਉੱਤਰ— ਗੁਰੂ ਨਾਨਕ ਦੇਵ ਜੀ ਨੇ।
ਪ੍ਰਸ਼ਨ 73. ਗੁਰੂ ਨਾਨਕ ਦੇਵ ਜੀ ਅਤੇ ਭਗਤਾਂ ਦੀਆਂ ਸਿੱਖਿਆਵਾਂ ਵਿੱਚ ਕੋਈ ਇੱਕ ਅੰਤਰ ਦੱਸੋ ।
ਉੱਤਰ— ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਦੇ ਵਿਰੁੱਧ ਸਨ ਜਦਕਿ ਭਗਤ ਨਹੀਂ ।
ਪ੍ਰਸ਼ਨ 74. ਗੁਰੂ ਨਾਨਕ ਦੇਵ ਜੀ ਕਿੱਥੇ ਜੋਤੀ-ਜੋਤ ਸਮਾਏ ਸਨ?
ਉੱਤਰ— ਕਰਤਾਰਪੁਰ (ਪਾਕਿਸਤਾਨ) ।
ਪ੍ਰਸ਼ਨ 75. ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ – 1539 ਈ. ਵਿੱਚ।
ਪ੍ਰਸ਼ਨ 76. ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖ਼ਰੀ ਸਮਾਂ ਕਿੱਥੇ ਬਤੀਤ ਕੀਤਾ ?
ਜਾਂ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਸਾਲ ਕਿੱਥੇ ਬਤੀਤ ਕੀਤੇ ?
ਉੱਤਰ – ਕਰਤਾਰਪੁਰ (ਪਾਕਿਸਤਾਨ) ।
ਪ੍ਰਸ਼ਨ 77. ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ?
ਉੱਤਰ – ਗੁਰੂ ਅੰਗਦ ਦੇਵ ਜੀ ਨੂੰ।
ਪ੍ਰਸ਼ਨ 78. ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਅੰਗਦ ਦੇਵ ਦਾ ਨਾਂ ਕਿਉਂ ਦਿੱਤਾ?
ਉੱਤਰ—ਕਿਉਂਕਿ ਉਹ ਭਾਈ ਲਹਿਣਾ ਜੀ ਨੂੰ ਆਪਣੇ ਸਰੀਰ ਦਾ ਅੰਗ ਸਮਝਦੇ ਸਨ ।