ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਦੀ ਸਥਾਪਨਾ
ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਦੀ ਸਥਾਪਨਾ
(GURU NANAK DEV JI AND FOUNDATION OF SIKHISM)
ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਵਿੱਚ ਕਿਸ ਦਾ ਰਾਜ ਸੀ?
ਉੱਤਰ : ਮੁਸਲਮਾਨਾਂ ਦਾ
ਪ੍ਰਸ਼ਨ 2. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ?
ਉੱਤਰ : ਗੁਰੂ ਨਾਨਕ ਦੇਵ ਜੀ
ਪ੍ਰਸ਼ਨ 3. ਮੁਸਲਮਾਨਾਂ ਦੇ ਕਿੰਨੇ ਸੰਪ੍ਰਦਾਇ ਸਨ? ਉਹਨਾਂ ਦੇ ਨਾਂ ਲਿਖੋ।
ਉੱਤਰ : ਸੁੰਨੀ ਮੁਸਲਮਾਨਾਂ ਦੇ ਤਿੰਨ ਸੰਪ੍ਰਦਾਇ ਸਨ : ਸੁੰਨੀ, ਸ਼ੀਆ ਅਤੇ ਸੂਫੀ।
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
ਉੱਤਰ : 1469 ਈ ਵਿੱਚ
ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?
ਉੱਤਰ : 15 ਸਤੰਬਰ, 1539 ਈ. ਨੂੰ
ਪ੍ਰਸ਼ਨ 6. ਜਹਾਂਗੀਰ ਧਾਰਮਿਕ ਰੂਪ ਵਿੱਚ ਕਿਹੋ ਜਿਹਾ ਬਾਦਸ਼ਾਹ ਸੀ?
ਉੱਤਰ : ਕੱਟੜ ਅਤੇ ਅਸਹਿਣਸ਼ੀਲ
ਪ੍ਰਸ਼ਨ 7. ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਕੀ ਕਰ ਦਿੱਤਾ?
ਉੱਤਰ : ਅੱਡ
ਪ੍ਰਸ਼ਨ 8. ਜਹਾਂਗੀਰ ਪਾਸੋਂ ਗੁਰੂ ਅਰਜਨ ਦੇਵ ਜੀ ਦੀ ਕੀ ਸਹਾਰੀ ਨਾ ਗਈ?
ਉੱਤਰ : ਲੋਕਪ੍ਰਿਯਤਾ
ਪ੍ਰਸ਼ਨ 9. ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਉੱਤੇ ਕਿੰਨਾ ਜੁਰਮਾਨਾ ਕੀਤਾ?
ਉੱਤਰ : ਦੋ ਲੱਖ ਰੁਪਏ
ਪ੍ਰਸ਼ਨ 10. ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਿਉਂ ਕੀਤਾ ਗਿਆ?
ਉੱਤਰ : ਉਹਨਾਂ ਦੀ ਨਵੀਂ ਨੀਤੀ ਕਾਰਨ