ਗੁਰੂ – ਉਪਦੇਸ਼
ਗੁਰੂ – ਉਪਦੇਸ਼
ਲੇਖਕ – ਪਵਨ ਹਰਚੰਦਪੁਰੀ
ਪ੍ਰਸ਼ਨ 1. ਖਾਲਸੇ ਦਾ ਰੂਪ ਕਿਸ ਤਰ੍ਹਾਂ ਦਾ ਸ਼ਿੰਗਾਰਿਆ ਗਿਆ ਹੈ?
ਉੱਤਰ . ਖਾਲਸੇ ਦਾ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜਾਬੀਆਂ ਦੀ ਕਿਰਪਾ ਨਾਲ ਤਿਆਰ ਖੰਡੇ – ਬਾਟੇ ਦੀ ਦਾਤ ਨਾਲ ਸ਼ਿੰਗਾਰਿਆ ਹੈ ਤੇ ਨਾਲ ਹੀ ਪੰਜ ਕਕਾਰ, ਦਿਲੀ ਪਿਆਰ ਤੇ ਨੈਤਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਦਾ ਸਬਕ ਸਿਖਾ ਕੇ ਖਾਲਸੇ ਦਾ ਰੂਪ ਸ਼ਿੰਗਾਰਿਆ ਗਿਆ ਹੈ।
ਪ੍ਰਸ਼ਨ 2. ‘ਮੀਰੀ-ਪੀਰੀ’ ਤੋਂ ਕੀ ਭਾਵ ਹੈ ?
ਉੱਤਰ . ‘ਮੀਰੀ’ ਅਤੇ ‘ਪੀਰੀ’ ਤੋਂ ਭਾਵ ਹੈ – ਰਾਜਨੀਤੀ ਅਤੇ ਧਰਮ ਦਾ ਸੁਮੇਲ। ਇਹ ਦੋ ਤਲਵਾਰਾਂ ਦੇ ਨਾਂ ਹਨ, ਉਹਨਾਂ ਦੀ ਵਰਤੋਂ ਅਤੇ ਰੁਤਬੇ ਅਨੁਸਾਰ ਦਿੱਤੇ ਗਏ ਹਨ।
‘ਮੀਰੀ’ ਰਾਜਨੀਤਕ ਅਤੇ ਸੰਸਾਰਕ ਰਹਿਨੁਮਾਈ ਦਾ ਪ੍ਰਤੀਕ ਸੀ ਅਤੇ ‘ਪੀਰੀ’ ਧਾਰਮਿਕ ਅਤੇ ਅਧਿਆਤਮਕ ਰਹਿਨੁਮਾਈ ਦਾ।
ਪ੍ਰਸ਼ਨ 3 . ਸਿੱਖੀ ਦੀ ਜੋਤ ਕਿਹੋ ਜਿਹੀ ਹੈ ?
ਉੱਤਰ . ਸਿੱਖੀ ਦੀ ਜੋਤ ਗਿਆਨ ਦਾ ਅਜਿਹਾ ਚਾਨਣ ਹੈ ਜਿਸ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਹ ਜੋਤ ਸਦਾ ਅਮਰ ਹੈ, ਜੋ ਹਮੇਸ਼ਾ ਸਾਰੇ ਸੰਸਾਰ ਤੇ ਮਨੁੱਖੀ ਸੋਚ ਨੂੰ ਰੋਸ਼ਨ ਕਰਦੀ ਰਹੇਗੀ।
ਪ੍ਰਸ਼ਨ 4 . ਦਸਵੰਧ ਬਾਰੇ ਜਾਣਕਾਰੀ ਦਿਓ।
ਉੱਤਰ . ਦਸਵੰਧ ਤੋਂ ਭਾਵ ਹੈ ‘ਕਮਾਈ ਦਾ ਦਸਵਾਂ ਹਿੱਸਾ’ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਆਪਣੀ ਨੇਕ ਕਿਰਤ ਕਮਾਈ ਵਿਚੋਂ ਦਸਵਾਂ ਹਿੱਸਾ ਕੱਢਣ ਲਈ ਕਿਹਾ ਹੈ, ਤਾਂ ਜੋ ਇਸਨੂੰ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਜਾ ਸਕੇ।
ਦਸਵੰਧ ਗੁਰੂ ਦੀ ਅਮਾਨਤ ਹੁੰਦੀ ਹੈ। ਇਸ ਨੂੰ ਗੁਰੂ ਦੀ ਗੋਲਕ ਵਿੱਚ ਪਹੁੰਚਾਉਣਾ ਸਾਡਾ ਫਰਜ਼ ਹੈ।
ਪ੍ਰਸ਼ਨ 5 . ‘ਗਊ, ਗਰੀਬ ਤੇ ਔਰਤ ਦੀ ਕਰੋ ਰਾਖੀ’ ਵਾਲੇ ਬੰਦ ਵਿੱਚ ਗੁਰੂ ਜੀ ਵੱਲੋਂ ਕਿਹੜੀਆਂ ਕਦਰਾਂ – ਕੀਮਤਾਂ ਧਾਰਨ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ?
ਉੱਤਰ . ਇਸ ਬੰਦ ਵਿੱਚ ਗੁਰੂ ਜੀ ਨੇ ਆਪਣੇ ਖਾਲਸੇ ਨੂੰ ਨੇਕ ਤੇ ਸਦਾਚਾਰਕ ਕਦਰਾਂ – ਕੀਮਤਾਂ ਧਾਰਨ ਕਰਨ ਦੀ ਸਿੱਖਿਆ ਦਿੱਤੀ ਹੈ।
ਗੁਰੂ ਜੀ ਫਰਮਾਉਂਦੇ ਹਨ ਕਿ ਇਸ ਸੰਸਾਰ ਤੋਂ ਤਿੰਨ ਜਣਿਆਂ – ਗਊ, ਗਰੀਬ ਤੇ ਔਰਤ ਦੀ ਰੱਖਿਆ ਕਰਨਾ ਜਰੂਰੀ ਹੈ। ਆਪਣਾ ਆਚਰਣ ਵੀ ਨੇਕ ਰੱਖਣਾ ਹੈ ਤੇ ਕਦੇ ਜ਼ੁਲਮ ਦੀ ਰਾਹ ਵੀ ਨਹੀਂ ਪੈਣਾ।
ਪ੍ਰਸ਼ਨ 6 . ਧਰਮ ਦੀ ਸਾਂਝ ਕਿਸ ਨਾਲ ਹੈ ?
ਉੱਤਰ . ਧਰਮ ਦੀ ਸਾਂਝ ਰਹਿਮ ਤੇ ਕਰਮ ਨਾਲ ਹੈ। ਇਹਨਾਂ ਤਿੰਨਾਂ ਦੀ ਪੱਕੀ ਸਾਂਝ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਜੇ ਇਹ ਸਾਂਝ ਟੁੱਟ ਜਾਵੇ ਤਾਂ ਨਫ਼ਰਤ ਦੀ ਅੱਗ ਲੱਗ ਜਾਂਦੀ ਹੈ ਤੇ ਇਹ ਆਪਣਾ ਘਰ ਵੀ ਸਾੜ ਸੁੱਟਦੀ ਹੈ। ਇਸ ਲਈ ਧਰਮ ਦੀ ਆੜ ਲੈ ਕੇ ਕਿਸੇ ਨੂੰ ਭੜਕਾਉਣਾ ਨਹੀਂ ਚਾਹੀਦਾ।
ਪ੍ਰਸ਼ਨ 7. ਸੋਚ ਉੱਤੇ ਕੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ?
ਉੱਤਰ . ਗੁੱਸਾ ਜਾਂ ਜੋਸ਼, ਸੋਚ ਉੱਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਗੁੱਸੇ ਵਿੱਚ ਮਨੁੱਖ ਆਪਣੀ ਅਕਲ ਸੋਚ ਗੁਆ ਬੈਠਦਾ ਹੈ। ਜੇਕਰ ਕਦੇ ਮਨ ਵਿੱਚ ਬਦਲੇ ਦੀ ਭਾਵਨਾ ਵਾਲੇ ਵਿਚਾਰ ਆ ਵੀ ਜਾਣ ਤਾਂ ਅਜਿਹੀ ਗਰਮੀ ਜਾਂ ਗੁੱਸੇ ਨੂੰ ਕਾਬੂ ਵਿੱਚ ਕਰ ਲੈਣਾ ਚਾਹੀਦਾ ਹੈ ਤਾਂ ਹੀ ਸੋਚ ਵੀ ਹੋਸ਼ ਵਿੱਚ ਰਹੇਗੀ।
ਪ੍ਰਸ਼ਨ 8 . ਆਪਣੀ ਕਿਰਤ ਵਿਚੋਂ ਕੀ ਕੱਢਣਾ ਚਾਹੀਦਾ ਹੈ?
ਉੱਤਰ . ਆਪਣੀ ਨੇਕ ਕਿਰਤ ਕਮਾਈ ਵਿਚੋਂ ਦਸਵੰਧ ਕੱਢਣਾ ਚਾਹੀਦਾ ਹੈ ਤਾਂ ਜੋ ਇਸਨੂੰ ਲੋੜਵੰਦਾਂ ਦੀ ਸਹਾਇਤਾ ਲਈ ਵਰਤਿਆ ਜਾ ਸਕੇ। ਜੇ ਕੋਈ ਭੁੱਖਾ ਵਿਅਕਤੀ ਦਰ ‘ਤੇ ਆ ਜਾਵੇ ਤਾਂ ਉਸ ਨੂੰ ਭੋਜਨ ਛਕਾ ਦੇਣਾ ਚਾਹੀਦਾ ਹੈ। ਇਹੀ ਸਾਡਾ ਮੁੱਢਲਾ ਧਰਮ ਹੈ।
ਪ੍ਰਸ਼ਨ 9 . ਸ਼ਕਤੀ ਕਿਸ ਵਿੱਚੋਂ ਮਿਲ ਸਕਦੀ ਹੈ ?
ਉੱਤਰ . ਕਵਿਤਾ ਅਨੁਸਾਰ ਪਰਮਾਤਮਾ ਦਾ ਨਾਮ ਲੈਣ ਨਾਲ ਨਵੀਂ ਸ਼ਕਤੀ ਮਿਲ ਸਕਦੀ ਹੈ। ਸਾਨੂੰ ਬਖਸ਼ਿਸ਼ ਵਿੱਚ ਮਿਲੀ ਹੋਈ ਕਿਰਪਾਨ ਵੀ ਸਾਡਾ ਹੌਂਸਲਾ ਵਧਾਏਗੀ। ਪ੍ਰਭੂ ਭਗਤੀ ਤੇ ਕਿਰਪਾਨ ਦੋਵੇਂ ਹੀ ਸ਼ਕਤੀਆਂ ਸਾਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਨਗੀਆਂ।
ਪ੍ਰਸ਼ਨ 10 . ‘ਗੁਰੂ-ਉਪਦੇਸ਼’ ਕਵਿਤਾ ਵਿੱਚ ਗੁਰੂ ਜੀ ਵੱਲੋਂ ਔਰਤ ਦੇ ਸਤਿਕਾਰ ਬਾਰੇ ਕੀ ਉਪਦੇਸ਼ ਦਿੱਤਾ ਗਿਆ ਹੈ?
ਉੱਤਰ . ‘ਗੁਰੂ – ਉਪਦੇਸ਼’ ਕਵਿਤਾ ਵਿੱਚ ਖਾਲਸੇ ਨੂੰ ਇਹ ਉਪਦੇਸ਼ ਦਿੱਤੇ ਗਏ ਹਨ ਕਿ ਰਹਿਮ, ਕਰਮ ਤੇ ਧਰਮ ਦੀ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ, ਲੋਭ ‘ਤੇ ਜੋਸ਼ ਨਹੀਂ ਭਾਰੂ ਹੋਣ ਦੇਣਾ ਤੇ ਆਪਣੀ ਕਮਾਈ ਵਿੱਚੋਂ ਵ ਦਸਵੰਧ ਜਰੂਰ ਕੱਢਣਾ ਤੇ ਗਊ, ਗਰੀਬ ਤੇ ਔਰਤ ਦੀ ਰੱਖਿਆ ਕਰਨੀ ਚਾਹੀਦੀ ਹੈ।
ਪ੍ਰਸ਼ਨ 11 . ਗੁਰੂ – ਉਪਦੇਸ਼ ਕਵਿਤਾ ਵਿੱਚ ਗੁਰੂ ਜੀ ਵੱਲੋਂ ਔਰਤ ਦੇ ਸਤਿਕਾਰ ਬਾਰੇ ਕੀ ਉਪਦੇਸ਼ ਦਿੱਤਾ ਗਿਆ ਹੈ ?
ਉੱਤਰ . ਗੁਰੂ – ਉਪਦੇਸ਼ ਕਵਿਤਾ ਵਿੱਚ ਗੁਰੂ ਜੀ ਵੱਲੋਂ ਔਰਤ ਦੇ ਸਤਿਕਾਰ ਬਾਰੇ ਇਹ ਉਪਦੇਸ਼ ਦਿੱਤਾ ਗਿਆ ਹੈ ਕਿ ਗਊ – ਗਰੀਬ ਦੇ ਨਾਲ ਨਾਲ ਔਰਤ ਦੀ ਰੱਖਿਆ ਕਰਨੀ ਜਰੂਰੀ ਹੈ ਤੇ ਲਾਲਚ ਵਿੱਚ ਆ ਕੇ ਧੀਆਂ ਨੂੰ ਵੇਚਣਾ ਨਹੀਂ ਤੇ ਨਾ ਹੀ ਕਿਸੇ ਦੀ ਧੀ ਤੋਂ ਮੂੰਹ ਮੰਗ ਕੇ ਦਾਜ ਲੈਣਾ ਹੈ।
ਪ੍ਰਸ਼ਨ 12 . ‘ਗੁਰੂ ਉਪਦੇਸ਼’ ਕਵਿਤਾ ਵਿੱਚ ‘ਕਿਰਤ’ ਬਾਰੇ ਕੀ ਦੱਸਿਆ ਗਿਆ ਹੈ?
ਉੱਤਰ . ‘ਗੁਰੂ ਉਪਦੇਸ਼’ ਕਵਿਤਾ ਵਿੱਚ ‘ਕਿਰਤ’ ਬਾਰੇ ਇਹ ਦੱਸਿਆ ਗਿਆ ਹੈ ਕਿ ਕਿਰਤ ਹੀ ਪਰਮਾਤਮਾ ਦਾ ਰੂਪ ਬਣਦੀ ਹੈ ਤੇ ਇਸ ਵਿੱਚ ਹੀ ਸਾਰੀ ਸ੍ਰਿਸ਼ਟੀ ਦਾ ਪਿਆਰ ਅਤੇ ਖੁਸ਼ੀਆਂ ਵਸਦੀਆਂ ਹਨ।