ਗੁਰਮਤਾ
ਪ੍ਰਸ਼ਨ. ਗੁਰਮਤਾ ਤੋਂ ਕੀ ਭਾਵ ਹੈ? ਗੁਰਮਤਾ ਦੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿਓ।
ਜਾਂ
ਪ੍ਰਸ਼ਨ. ਗੁਰਮਤਾ ਉੱਤੇ ਇੱਕ ਸੰਖੇਪ ਨੋਟ ਲਿਖੇ।
ਜਾਂ
ਪ੍ਰਸ਼ਨ. ਗੁਰਮਤਾ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ – ਗੁਰਮਤਾ ਇੱਕ ਮਹੱਤਵਪੂਰਨ ਸੰਸਥਾ ਸੀ। ਇਸ ਦੁਆਰਾ ਅਨੇਕਾਂ ਰਾਜਨੀਤਿਕ, ਸੈਨਿਕ, ਧਾਰਮਿਕ ਅਤੇ ਨਿਆਂ ਸੰਬੰਧੀ ਕੰਮ ਕੀਤੇ ਜਾਂਦੇ ਸਨ।
(i) ਇਸ ਦਾ ਸਭ ਤੋਂ ਮਹੱਤਵਪੂਰਨ ਕੰਮ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਦੀ ਨਿਯੁਕਤੀ ਕਰਨਾ ਸੀ।
(ii) ਇਸ ਦੇ ਦੁਆਰਾ ਸਿੱਖਾਂ ਦੀ ਵਿਦੇਸ਼ ਨੀਤੀ ਨੂੰ ਤਿਆਰ ਕੀਤਾ ਜਾਂਦਾ ਸੀ।
(iii) ਇਸ ਦੇ ਦੁਆਰਾ ਸਿੱਖਾਂ ਦੇ ਸਾਂਝੇ ਦੁਸ਼ਮਣਾਂ ਦੇ ਵਿਰੁੱਧ ਸੈਨਿਕ ਕਾਰਵਾਈ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਸੀ।
(iv) ਇਹ ਸਿੱਖ ਮਿਸਲਾਂ ਦੇ ਆਪਸੀ ਝਗੜਿਆਂ ਦਾ ਫੈਸਲਾ ਕਰਦਾ ਸੀ।
(v) ਇਸ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਧਰਮ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਨਾਲ ਸੰਬੰਧਿਤ ਵਿਚਾਰ ਕੀਤਾ ਜਾਂਦਾ ਸੀ ਅਤੇ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਸੀ।
(vi) ਇਸ ਦੁਆਰਾ ਵੱਖ-ਵੱਖ ਮਿਸਲ ਸਰਦਾਰਾਂ ਦੇ ਜਾਂ ਸਿੱਖਾਂ ਦੇ ਨਿੱਜੀ ਝਗੜਿਆਂ ਨੂੰ ਨਬੇੜਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਦੁਆਰਾ ਸਿੱਖ ਮਿਸਲਾਂ ਦੇ ਉੱਤਰਾਧਿਕਾਰ ਅਤੇ ਹੱਦ ਸੰਬੰਧੀ ਝਗੜਿਆਂ ਦਾ ਫੈਸਲਾ ਵੀ ਕੀਤਾ ਜਾਂਦਾ ਸੀ।
ਸਿੱਖ ਪੰਥ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਵਿਚਾਰ ਕਰਨ ਲਈ ਸਾਲ ਵਿੱਚ ਦੋ ਵਾਰ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ਉੱਤੇ ਅਕਾਲ ਤਖ਼ਤ ਸਾਹਿਬ ਵਿਖੇ ਸਰਬਤ ਖ਼ਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ। ਉਹ ਅਕਾਲ ਤਖ਼ਤ ਦੇ ਵਿਹੜੇ ਵਿੱਚ ਰੱਖੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਬੈਠ ਜਾਂਦੇ ਸਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪੈਰੋਕਾਰ ਅਤੇ ਹੋਰ ਸਿੱਖ ਸੰਗਤ ਹੁੰਦੀ ਸੀ। ਸਮਾਗਮ ਦਾ ਆਰੰਭ ਕੀਰਤਨ ਨਾਲ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਗ੍ਰੰਥੀ ਖੜ੍ਹਾ ਹੋ ਕੇ ਸੰਬੰਧਿਤ ਸਮੱਸਿਆ ਬਾਰੇ ਸਰਬਤ ਖ਼ਾਲਸਾ ਨੂੰ ਜਾਣਕਾਰੀ ਦਿੰਦਾ ਸੀ। ਇਸ ਸਮੱਸਿਆ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਰਬਤ ਖ਼ਾਲਸਾ ਦੇ ਸਾਰੇ ਮੈਂਬਰਾਂ ਨੂੰ ਪੂਰੀ ਸੁਤੰਤਰਤਾ ਹੁੰਦੀ ਸੀ।
प्रश्न. गुरमता का क्या अर्थ है? गुरमता के कार्यों का संक्षेप में वर्णन कीजिए।
या
प्रश्न. गुरमता पर एक संक्षिप्त टिप्पणी लिखिए।
या
प्रश्न. गुरमता के बारे में आप क्या जानते हैं?
उत्तर: गुरमता एक महत्वपूर्ण संस्था थी। इसके द्वारा कई राजनीतिक, सैन्य, धार्मिक और न्यायिक गतिविधियों को अंजाम दिया गया।
(i) इसका सबसे महत्वपूर्ण कार्य दल खालसा के प्रधान सेनापति की नियुक्ति करना था।
(ii) इसी के द्वारा सिखों की विदेश नीति को तैयार किया जाता था।
(iii) इसी के द्वारा सिखों के सांझे दुश्मनों के खिलाफ सैन्य कार्रवाई को अंतिम रूप दिया जाता था।
(iv) यह सिख मिस्लों के बीच विवादों का निपटारा करता था।
(v) इसमें सिख धर्म के प्रचार और सिख धर्म से संबंधित अन्य मुद्दों पर विचार किया जाता था और आगे का कार्यक्रम तैयार किया जाता था।
(vi) इसके द्वारा अलग – अलग मिस्लों के सरदारों या सिखों के बीच व्यक्तिगत विवादों का निपटारा किया जाता था। इसके अलावा इसके द्वारा सिख मिस्लों के उत्तराधिकार और सीमाओं सम्बन्धी विवादों को भी सुलझाया जाता था।
साल में दो बार, बैसाखी और दीवाली के अवसर पर, सिख धर्म से संबंधित मुद्दों पर चर्चा करने के लिए अकाल तख्त में सरबत खालसा समारोह आयोजित किया जाता था। वे गुरु ग्रंथ साहिब को नमन करते हुए अकाल तख्त के प्रांगण में बैठ जाते थे। उनके पीछे उनके अनुयायी और अन्य सिख संगत होती थी।
समारोह की शुरुआत कीर्तन से होती थी। इसके बाद अरदास की जाती थी। इसके बाद ग्रंथी उठ खड़े होते और सरबत खालसा को समस्या के बारे में बताते। सरबत खालसा के सभी सदस्यों को इन मुद्दों पर चर्चा करने की पूरी आजादी थी।
Question. What is meant by Gurmata? Give a brief account of its functions.
Or
Question. Write a brief note on Gurmata.
Or
Question. What do you know about Gurmata?
Answer: Gurmata was an important institution. It carried out many political, military, religious, and judicial activities.
(i) Its most important task was to appoint the chief general of the Dal Khalsa.
(ii) Through this the foreign policy of the Sikhs was prepared.
(iii) It was through this that military action against common enemies of the Sikhs was finalized.
(iv) It settled disputes among the Sikh Misls.
(v) In this, the promotion of Sikhism and other issues related to Sikhism were considered and further programs were prepared.
(vi) It was used to settle disputes between the chieftains of different Misls or personal disputes between Sikhs.
Apart from this, disputes related to the succession and boundaries of the Sikh Misls were also settled by it. Twice a year, on the occasion of Baisakhi and Diwali, Sarbat Khalsa celebrations were held at the Akal Takht to discuss issues related to Sikhism.
They used to sit in the courtyard of Akal Takht while bowing down to Guru Granth Sahib. They were followed by their followers and other Sikh companions. The ceremony used to start with Kirtan. After this Ardas was done. After this, Granthi would stand up and tell Sarbat Khalsa about the problem. All the members of Sarbat Khalsa had complete freedom to discuss these issues.