‘ਖ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਖਾਣ ਨੂੰ ਪੈਣਾ – ਗੁੱਸੇ ਵਿੱਚ ਆਉਣਾ – ਰਮਨ ਨਾਲ ਜਦੋਂ ਵੀ ਗੱਲ ਕਰੋ, ਉਹ ਤਾਂ ਖਾਣ ਨੂੰ ਪੈਂਦਾ ਹੈ।
2. ਖਿੱਲੀ ਉਡਾਉਣੀ – ਮਜ਼ਾਕ ਕਰਨਾ – ਕਿਸੇ ਗ਼ਰੀਬ ਬੰਦੇ ਦੀ ਕਦੇ ਖਿੱਲੀ ਨਾ ਉਡਾਓ।
3. ਖੱਟੇ ਪੈਣਾ – ਸ਼ਰਮਿੰਦਾ ਹੋਣਾ – ਰਮੇਸ਼ ਦੀ ਚੋਰੀ ਫੜੇ ਜਾਣ ਤੇ ਉਹ ਸਭ ਦੇ ਸਾਹਮਣੇ ਖੱਟਾ ਪੈ ਗਿਆ।
4. ਖੁੰਬ ਠੱਪਣਾ – ਬਹੁਤ ਕੁੱਟਣਾ – ਅਧਿਆਪਕ ਜੀ ਨੇ ਸ਼ਰਾਰਤੀ ਵਿਦਿਆਰਥੀਆਂ ਦੀ ਚੰਗੀ ਖੁੰਬ ਠੱਪੀ।
5. ਖਾਰ ਖਾਣਾ – ਵੈਰ ਕਰਨਾ – ਮੋਹਨ ਕਦੇ ਵੀ ਆਪਣੇ ਵੱਡੇ ਭਰਾ ਦੇ ਹਕ ਵਿੱਚ ਨਹੀਂ ਬੋਲੇਗਾ ਕਿਉਂਕਿ ਉਹ ਉਸ ਤੋਂ ਖਾਰ ਖਾਂਦਾ ਹੈ।
6. ਖੂਨ ਸਫ਼ੈਦ ਹੋਣਾ – ਖੁਦਗਰਜ਼ ਹੋਣਾ – ਅੱਜ ਕਲ ਦੇ ਜ਼ਮਾਨੇ ਵਿੱਚ ਲੋਕਾਂ ਦਾ ਖ਼ੂਨ ਸਫ਼ੇਦ ਹੋ ਗਿਆ ਹੈ, ਭਰਾ-ਭਰਾ ਦਾ ਦੁਸ਼ਮਨ ਬਣਿਆ ਫ਼ਿਰਦਾ ਹੈ।
7. ਖੇਰੂੰ – ਖੇਰੂੰ ਹੋ ਜਾਣਾ – ਬਿਖਰ ਜਾਣਾ – 1947 ਦੀ ਵੰਡ ਵੇਲੇ ਬਹੁਤ ਸਾਰੇ ਪਰਿਵਾਰ ਖੇਰੂੰ – ਖੇਰੂੰ ਹੋ ਗਏ।
8. ਖਾਨਿਓ ਜਾਣੀ – ਘਬਰਾ ਜਾਣਾ – ਅਚਾਨਕ ਸੱਪ ਨੂੰ ਆਪਣੇ ਅੱਗੇ ਦੇਖ ਕੇ ਸ਼ੀਲਾ ਖਾਨਿਓਂ ਗਈ।