ਕੱਲੋ : ਔਖੇ ਸ਼ਬਦਾਂ ਦੇ ਅਰਥ
ਔਖੇ ਸ਼ਬਦਾਂ ਦੇ ਅਰਥ
ਗੋਤਿਆਂ ਵਿਚ : ਫ਼ਿਕਰਾਂ ਵਿਚ ਡੁੱਬ ਗਿਆ ।
ਇਜਾਜ਼ਤ : ਆਗਿਆ ।
ਸਵਾ ਲੱਖ : ਭਾਵ ਇਕੱਲਾ ।
ਦਿੱਕਤ : ਔਕੜ।
ਆਢ੍ਹਾ : ਝਗੜਾ ।
ਸੜੀ-ਲੂਸੀ : ਗੁੱਸੇ ਵਿਚ ।
ਬਧੋਗਿਰੀ : ਮਜਬੂਰੀ, ਬੰਨ੍ਹਣ ।
ਕਚਰਾ : ਕੂੜਾ ।
ਫੈਂਕ ਕਰ : ਸੁੱਟ ਕੇ ।
ਗਡ: ਟੋਆ ।
ਨੌਲਿਆ : ਬੁਰਾ-ਭਲਾ ਕਿਹਾ ।
ਔਂਤਰੀ : ਬੇ-ਔਲਾਦ ।
ਬੂਥਾ ਸਾੜਨਾ : ਮਜਬੂਰੀ ਵਿਚ ਦੇਣਾ ।
ਟੰਗਾਰ : ਨਖਰਾ ।
ਨੱਕ ਪਾਟਣਾ : ਬਦਬੋ ਆਉਣੀ ।
ਛਿੱਥੀ ਪੈਣੀ : ਸ਼ਰਮਿੰਦੀ ਹੁੰਦੀ ।
ਕਲ੍ਹਾ-ਕਲੇਸ਼ : ਲੜਾਈ, ਝਗੜਾ ।
ਮਨਹੂਸ : ਨਹਿਸ਼।
ਸੁਵੱਖਤੇ : ਸਵੇਰੇ, ਸਹੀ ਵਕਤ ‘ਤੇ ।
ਚੰਦਰੀ : ਨਹਿਸ਼।
ਅਵਾਜ਼ਾਰ : ਦੁਖੀ ।
ਬੇਤਹਾਸ਼ਾ : ਬੇਕਾਬੂ ।
ਝੁਟੀ ਲਗਣੀ : ਟਿਕ ਕੇ ਕੰਮ ਕਰ ਲੈਣਾ ।
ਕੁਰੱਖਤ : ਰੁੱਖਾ ।
ਦਰੋਗਾ : ਨਿਗਰਾਨ ।
ਹੱਥਾਂ-ਪੈਰਾਂ ਦੀ ਪੈਣੀ : ਆਪਣਾ ਫ਼ਿਕਰ ਪੈ ਜਾਣਾ ।
ਬਾਬ ਕਰਨੀ : ਸ਼ਰਮਿੰਦਾ ਕਰਨਾ ।
ਸਲਵਾਤ : ਗਾਲ੍ਹਾਂ ।
ਦੁਰਗਤ : ਬੇਇੱਜ਼ਤੀ ।
ਇਤਮੀਨਾਨ : ਚੈਨ ।
ਗਲਾਜਤ : ਗੰਦਗੀ ।
ਭੀਤਰ : ਅੰਦਰ ।
ਤੈਸ਼ : ਗੁੱਸਾ ।
ਲੋਭ : ਲਾਲਚ ।
ਹੋਠਾਂ : ਬੁੱਲ੍ਹਾਂ ।
ਤਬੱਸਮ : ਮੁਸਕ੍ਰਾਹਟ ।
ਸ਼ੁਆਵਾਂ : ਲਪਟਾਂ ।
ਰੁਖ਼ : ਮੂੰਹ।
ਦਾਈਏ ਭਰਿਆ ਰਉਂ : ਹੱਕ ਦਰਸਾਉਂਣ ਵਾਲਾ ।
ਹਰਜ਼ : ਨੁਕਸਾਨ ।
ਤੂਫ਼ਾਨ-ਮੇਲ : ਛੇਤੀ ਭੜਕ ਪੈਣ ਵਾਲੀ ।
ਅਲਫ਼ੋਂ ਬੇ ਨਾ ਕਹਿਣੀ : ਕੁੱਝ ਨਾ ਕਹਿਣਾ ।
ਨਾਦਾਨ : ਬੇਸਮਝ ।