ਕੋਠੇ ‘ਤੇ ਕਾਂ…ਬਾਗ਼ ਲਵਾ ਮਾਹੀਆ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਕੋਠੇ ‘ਤੇ ਕਾਂ ਬੋਲੇ।
ਚਿੱਠੀ ਮੇਰੇ ਮਾਹੀਏ ਦੀ,
ਵਿੱਚ ਮੇਰਾ ਨਾਂ ਬੋਲੇ।
ਤੰਦੂਰੀ ਤਾਈ ਹੋਈ ਆ,
ਖ਼ਸਮਾਂ ਨੂੰ ਖਾਣ ਰੋਟੀਆਂ,
ਚਿੱਠੀ ਮਾਹੀਏ ਦੀ ਆਈ ਹੋਈ ਆ।
ਕੋਠੇ ਤੋਂ ਆ ਮਾਹੀਆ।
ਫੁੱਲਾਂ ਦਿਆ ਬਹੂੰ ਸ਼ੌਕੀ,
ਵਿਹੜੇ ਬਾਗ਼ ਲਵਾ ਮਾਹੀਆ।
ਪ੍ਰਸ਼ਨ 1. ਕੋਠੇ ‘ਤੇ ਕਿਹੜਾ ਪੰਛੀ ਬੋਲਦਾ ਹੈ?
(ੳ) ਕਬੂਤਰ
(ਅ) ਤੋਤਾ
(ੲ) ਕਾਂ
(ਸ) ਚਿੜੀ
ਪ੍ਰਸ਼ਨ 2. ਚਿੱਠੀ ਕਿਸ ਦੀ ਆਈ ਹੈ?
(ੳ) ਸਹੇਲੀ ਦੀ
(ਅ) ਮਾਹੀਏ ਦੀ
(ੲ) ਭੈਣ ਦੀ
(ਸ) ਮਾਂ ਦੀ
ਪ੍ਰਸ਼ਨ 3. ਚਿੱਠੀ ਵਿੱਚ ਕਿਸ ਦਾ ਨਾਂ ਬੋਲਦਾ ਹੈ?
(ੳ) ਮਾਹੀਏ ਦਾ
(ਅ) ਪ੍ਰੇਮਿਕਾ ਦਾ
(ੲ) ਸਹੇਲੀ ਦਾ
(ਸ) ਗੁਆਂਢਣ ਦਾ
ਪ੍ਰਸ਼ਨ 4. ਕੀ ਤਾਈ ਹੋਈ ਹੈ?
(ੳ) ਅੰਗੀਠੀ
(ਅ) ਭੱਠੀ
(ੲ) ਤੰਦੂਰੀ
(ਸ) ਤੰਦੂਰ
ਪ੍ਰਸ਼ਨ 5. ਪ੍ਰੇਮਿਕਾ ਆਪਣੇ ਪ੍ਰੀਤਮ ਨੂੰ ਕਿੱਥੋਂ ਆਉਣ ਲਈ ਕਹਿੰਦੀ ਹੈ?
(ੳ) ਕੋਠੇ ਤੋਂ
(ਅ) ਗਲੀ ਵਿੱਚੋਂ
(ੲ) ਕਮਰੇ ਵਿੱਚੋਂ
(ਸ) ਸ਼ਹਿਰੋਂ
ਪ੍ਰਸ਼ਨ 6. ਪ੍ਰੇਮਿਕਾ ਵਿਹੜੇ ਵਿੱਚ ਕੀ ਲਵਾਉਣ ਲਈ ਕਹਿੰਦੀ ਹੈ?
(ੳ) ਰੁੱਖ
(ਅ) ਬਾਗ਼
(ੲ) ਫੁੱਲ
(ਸ) ਤੰਦੂਰੀ