CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਕੇਂਦਰੀ ਭਾਵ : ਤਾਜ ਮਹਲ


ਪ੍ਰਸ਼ਨ : ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਤਾਜ ਮਹਲ’ ਦਾ ਕੇਂਦਰੀ ਭਾਵ ਲਿਖੋ।

ਉੱਤਰ : ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਤਾਜ ਮਹਲ’ ਦਾ ਕੇਂਦਰੀ ਭਾਵ ਇਸ ਪ੍ਰਕਾਰ ਹੈ :

ਕਲਾ ਅਥਵਾ ਸੁੰਦਰਤਾ ਰੂਹ ਨੂੰ ਖ਼ੁਸ਼ੀ ਪ੍ਰਦਾਨ ਕਰਦੀ ਹੈ। ਪਰ ਉਸ ਸੁੰਦਰਤਾ ਜਾਂ ਹੁਸਨ ਨੂੰ ਹੁਸਨ ਨਹੀਂ ਕਿਹਾ ਜਾ ਸਕਦਾ ਜਿਹੜਾ ਲੱਖਾਂ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਹੰਝੂਆਂ ‘ਤੇ ਪਲਦਾ ਹੈ ਅਥਵਾ ਜਿਸ ਨੂੰ ਜਿਊਂਦਾ ਰੱਖਣ ਲਈ ਲੱਖਾਂ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਹੰਝੂ ਵਗਦੇ ਹਨ। ਸ਼ਾਹ ਜਹਾਨ ਵੱਲੋਂ ਮੁਮਤਾਜ਼ ਦੀ ਯਾਦ ਵਿੱਚ ਬਣਾਇਆ ਤਾਜ ਮਹਲ ਭਾਵੇਂ ਸੰਸਾਰ ਦੇ ਅਜੂਬਿਆਂ (Wonders) ਵਿੱਚੋਂ ਇੱਕ ਹੈ ਪਰ ਕਵੀ ਤੋਂ ਇਸ ਨੂੰ ਉਸਾਰਨ ਵਾਲੇ ਮਜ਼ਦੂਰ/ਮਜ਼ਦੂਰਨੀਆਂ ਦੀਆਂ ਚੀਕਾਂ ਤੇ ਫ਼ਰਿਆਦਾਂ ਨਹੀਂ ਸੁਣੀਆਂ ਜਾਂਦੀਆਂ ਜਿਨ੍ਹਾਂ ਤੋਂ ਇਸ ਯਾਦਗਾਰ ਨੂੰ ਬਣਾਉਣ ਲਈ ਵਗਾਰ ਕਰਵਾਈ ਗਈ।


ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ


(ੳ) ‘ਤਾਜ ਮਹਲ’ ਕਵਿਤਾ ਕਿਸ ਕਵੀ ਦੀ ਰਚਨਾ ਹੈ?

ਉੱਤਰ : ਪ੍ਰੋ. ਮੋਹਨ ਸਿੰਘ ਦੀ।

(ਅ) ਪਾਠ-ਕ੍ਰਮ ‘ਚ ਸ਼ਾਮਲ ਪ੍ਰੋ. ਮੋਹਨ ਸਿੰਘ ਦੀ ਕਵਿਤਾ ਦਾ ਨਾਂ ਲਿਖੋ।

ਉੱਤਰ : ਤਾਜ ਮਹਲ।

(ੲ) ਬਿਰਛਾਂ ਬੂਟਿਆਂ ਦੇ ਪਰਛਾਂਵੇਂ,

ਨਸ਼ਿਆਂ ਨਾਲ……….।

ਘਾਹ ਦੇ ਸੁਹਲ ਸੀਨਿਆਂ ਉੱਤੇ,

ਸਵਾਦ-ਸਵਾਦ ਹੋ……….।

ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਤਾਜ ਮਹਲ’ ਦੇ ਆਧਾਰ ‘ਤੇ ਖ਼ਾਲੀ ਥਾਵਾਂ ਦੀ ਪੂਰਤੀ ਕਰੋ।

ਉੱਤਰ : ਗੜੂੰਦੇ, ਊਂਂਘੇ।

(ਸ) ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਤਾਜ ਮਹਲ’ ਅਨੁਸਾਰ ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ-ਭਰੇ ਤੇ ਸਾਵੇ ਹਨ।

ਉੱਤਰ : ਠੀਕ।

(ਹ) ਸੁੱਤੇ ਪਾਣੀਆਂ ਵਿੱਚ ਤਾਜ ਮਹਲ ਦਾ ਪਰਛਾਵਾਂ ਨਹੀਂ ਸੁੱਤਾ। (ਹਾਂ/ਨਾਂਹ)

ਉੱਤਰ : ਨਾਂਹ।

(ਕ) ਕਵੀ ਤਾਜ ਮਹਲ ਵੇਖ ਕੇ ਕਿਹੜੇ ਮੁਗ਼ਲ ਸਮਰਾਟ ਦੀਆਂ ਸਿਫ਼ਤਾਂ ਕਰਦਾ ਹੈ?

ਉੱਤਰ : ਸ਼ਾਹ ਜਹਾਨ ਦੀਆਂ।

(ਖ) ਪ੍ਰੋ. ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ-ਪੈਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ?

ਉੱਤਰ : ਹੱਥਾਂ ‘ਤੇ ਛਾਲੇ ਹੀ ਛਾਲੇ ਹਨ ਅਤੇ ਪੈਰਾਂ ਦੀਆਂ ਬਿਆਈਆਂ ਪਾਟੀਆਂ ਹਨ।

(ਗ) ‘ਤਾਜ ਮਹਲ’ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ?

(i) ਸ਼ਾਸਕ ਧਿਰ, (ii) ਸ਼ੋਸ਼ਿਤ ਧਿਰ, (iii) ਸਮਾਜਿਕ ਧਿਰ, (iv) ਸੰਗਾਊ ਧਿਰ।

ਉੱਤਰ : ਸ਼ੋਸ਼ਿਤ ਧਿਰ।