ਕਿਰਪਾ ਕਰਿ ਕੈ ਬਖਸਿ ਲੈਹੁ
ਜਮਾਤ ਦਸਵੀਂ
ਸਾਹਿਤ ਮਾਲਾ – ਪੰਜਾਬੀ ਕਵਿਤਾ ਤੇ ਵਾਰਤਕ
ਕਿਰਪਾ ਕਰੇ ਕੈ ਬਖਸਿ ਲੈਹੁ – ਸ੍ਰੀ ਗੁਰੂ ਅਮਰਦਾਸ ਜੀ
ਹੇਠ ਲਿਖੀ ਕਾਵਿ-ਟੁਕੜੀ ਦੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਸਹੀ ਵਿਕਲਪ ਚੁਣੋ :
ਅਸੀਂ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ॥
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰ॥
ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ॥
ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ ਜੈਕਾਰ ॥29॥
(‘ਸਲੋਕ ਵਾਰਾਂ ਤੋਂ ਵਧੀਕ’ ਮਹਲਾ 3 )
ਪ੍ਰਸ਼ਨ 1. ਗੁਰੂ ਜੀ ਇਹਨਾਂ ਕਾਵਿ-ਸਤਰਾਂ ਵਿੱਚ ਕਿਸ ਦੇ ਪਾਪ ਕਰਨ ਬਾਰੇ ਗੱਲ ਕਰ ਰਹੇ ਹਨ ?
(ੳ) ਜੀਵ (ਮਨੁੱਖ)
(ਅ) ਅਸੀਂ
(ੲ) ਮਨੁੱਖ ਜਾਤੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 2. ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ ਵਿੱਚ ਪਰਮਾਤਮਾ ਅੱਗੇ ਕਿਸ ਚੀਜ਼ ਲਈ ਅਰਦਾਸ ਕੀਤੀ ਗਈ ਹੈ ?
(ੳ) ਗੁਨਾਹ ਬਖਸ਼ਣ ਲਈ
(ਅ) ਪਾਪ ਬਖਸ਼ਣ ਲਈ
(ੲ) ਭੁੱਲਾਂ ਤੇ ਗੁਨਾਹ ਬਖਸ਼ਣ ਲਈ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 3. ਇਹਨਾਂ ਕਾਵਿ-ਸਤਰਾਂ ਵਿੱਚ ‘ਕਿਲਵਿਖ’ ਸ਼ਬਦ ਤੋਂ ਕੀ ਭਾਵ ਹੈ ?
(ੳ) ਪਾਪ
(ਅ) ਭੁੱਲਾਂ
(ੲ) ਬਖਸ਼ਿਸ਼
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 4. ਉਪਰੋਕਤ ਕਾਵਿ-ਟੁਕੜੀ ਗੁਰੂ ਜੀ ਦੀ ਕਿਹੜੀ ਰਚਨਾ ਵਿੱਚੋਂ ਲਈ ਗਈ ਹੈ ?
(ੳ) ਸਲੋਕਾਂ ਵਿੱਚੋਂ
(ਅ) ਸਲੋਕ ਵਾਰਾਂ ਤੋਂ ਵਧੀਕ ਵਿੱਦੋ
(ੲ) ਅਨੰਦ ਸਾਹਿਬ ਵਿੱਚੋਂ
(ਸ) ਮਹਲਾ 3 ਵਿੱਚੋਂ
ਪ੍ਰਸ਼ਨ 5. ਉਪਰੋਕਤ ਕਾਵਿ-ਸਤਰਾਂ ਵਿੱਚ ਜੀਵ ਨੂੰ ਗੁਰੂ ਜੀ ਕੀ ਕਹਿੰਦੇ ਹਨ ?
(ੳ) ਪਾਪੀ
(ਅ) ਗੁਨਾਹਗਾਰ
(ੲ) ਭੁੱਲਾਂ ਕਰਨ ਵਾਲਾ
(ਸ) ਉਪਰੋਕਤ ਸਾਰੇ
ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਾ ਸਹੀ ਵਿਕਲਪ ਚੁਣੋ :-
ਪ੍ਰਸ਼ਨ 1. ਜੀਵ ਦੀਆਂ ਬੇਸ਼ੁਮਾਰ ਭੁੱਲਾਂ ਨੂੰ ਕੌਣ ਬਖਸ਼ ਸਕਦਾ ਹੈ ?
(ੳ) ਗੁਰੂ
(ਅ) ਪਰਮਾਤਮਾ
(ੲ) ਮਨੁੱਖ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 2. ਜਦੋਂ ਗੁਰੂ ਪ੍ਰਸੰਨ ਹੁੰਦਾ ਹੈ ਤਾਂ ਜੀਵ ਦੇ ਸਾਰੇ ਵਿਕਾਰ ਕੱਟ ਕੇ ਉਸ ਨੂੰ ਕਿਹੜੀ ਦਾਤ ਦਿੰਦਾ ਹੈ ?
(ੳ) ਗੁਰੂ, ਪਰਮਾਤਮਾ ਦੀ
(ਅ) ਨਾਮ ਦੀ
(ੲ) ਨਾਮ ਸਿਮਰਨ ਦੀ
(ਸ) ਇਹਨਾਂ ਵਿੱਚ ਕੋਈ ਵੀ ਨਹੀਂ
ਪ੍ਰਸ਼ਨ 3. ‘ਅਸੀ ਖਤੇ ਬਹੁਤ ਕਮਾਵਦੇ’ ਗੁਰੂ ਜੀ ਦੀਆਂ ਇਹ ਸਤਰਾਂ ਕਿਹੜੇ ਸਿਰਲੇਖ ਹੇਠ ਦਰਜ ਹਨ?
(ੳ) ਨਾਨਕ ਦੁਖੀਆ ਸਭੁ ਸੰਸਾਰ
(ਅ) ਕਿਰਪਾ ਕਰਿ ਕੈ ਬਖਸਿ ਲੇਹੁ
(ੲ) ਸਤਿਗੁਰ ਨਾਨਕ ਪ੍ਰਗਟਿਆ
(ਸ) ਸੋ ਕਿਉਂ ਮੰਦਾ ਆਖੀਐ
ਪ੍ਰਸ਼ਨ 4. ਗੁਰੂ ਜੀ ਅਨੁਸਾਰ ਜੀਵ ਇੰਨਾ ਵੱਡਾ ਪਾਪੀ ਹੈ ਕਿ ਉਸਦੇ ਕੀਤੇ ਕਰਮਾਂ ਦੇ ਲੇਖੇ ਰਾਹੀਂ ਉਸ ਦੀ ਕਿਸ ਚੀਜ਼ ਲਈ ਵਾਰੀ ਨਹੀਂ ਆ ਸਕਦੀ?
(ੳ) ਪਾਪ ਕਰਨ ਦੀ ਵਾਰੀ
(ਅ) ਬਖਸ਼ਿਸ਼ ਦੀ ਵਾਰੀ
(ੲ) ਕਿਰਪਾ ਹੋਣ ਦੀ ਵਾਰੀ
(ਸ) ਅਰਦਾਸ ਕਰਨ ਦੀ ਵਾਰੀ
ਪ੍ਰਸ਼ਨ 5. ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਚਾਰ ਲਈ ਕਿਹੜੇ – ਕਿਹੜੇ ਕੰਮ ਕੀਤੇ?
(ੳ) ਗੋਇੰਦਵਾਲ ਵਿਖੇ ਬਉਲੀ ਦਾ ਨਿਰਮਾਣ
(ਅ) ਲੰਗਰ ਪ੍ਰਥਾ ਦਾ ਵਿਸਤਾਰ
(ੲ) ਗੁਰਦੁਆਰੇ ਬਣਾਏ
(ਸ) (ੳ) ਤੋਂ (ਅ) ਦੋਵੇਂ ਹੀ ਕੰਮ ਕੀਤੇ
ਪ੍ਰਸ਼ਨ 6. ਹੇਠਾਂ ਦਿੱਤੀਆਂ ਰਚਨਾਵਾਂ ਵਿੱਚੋਂ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ ?
(ੳ) ਅਨੰਦ ਸਾਹਿਬ / ਪੱਟੀ / ਚਾਰ ਵਾਰਾਂ
(ਅ) ਜਪੁਜੀ ਸਾਹਿਬ / ਚਾਰ ਵਾਰਾਂ
(ੲ) ਸੁਖਮਨੀ ਸਾਹਿਬ / ਪੱਟੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ
ਪ੍ਰਸ਼ਨ 7. ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜ ਵਿਚਲੀਆਂ ਕਿਹੜੀਆਂ ਕੁਰੀਤੀਆਂ ਦਾ ਸੁਧਾਰ ਕੀਤਾ ?
(ੳ) ਜਾਤੀ ਪ੍ਰਥਾ / ਸਤੀ ਪ੍ਰਥਾ
(ਅ) ਛੂਤ-ਛਾਤ / ਪਰਦੇ ਦਾ ਰਿਵਾਜ
(ੲ) ਅੰਧ ਵਿਸ਼ਵਾਸਾਂ ਦਾ
(ਸ) (ੳ) ਤੇ (ਅ) ਦੋਵੇਂ ਹੀ
ਪ੍ਰਸ਼ਨ 8. ਸ੍ਰੀ ਗੁਰੂ ਅਮਰਦਾਸ ਜੀ ਦੀਆਂ ਪੁੱਤਰੀਆਂ ਦੇ ਕੀ ਨਾਂ ਸਨ ?
(ੳ) ਬੀਬੀ ਦਾਨੀ ਜੀ
(ਅ) ਬੀਬੀ ਭਾਨੀ ਜੀ
(ੲ) ਬੀਬੀ ਖੀਵੀ ਜੀ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 9. ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਕੀ ਨਾਂ ਸੀ ?
(ੳ) ਮੋਹਨ ਜੀ
(ਅ) ਮੋਹਰੀ ਜੀ
(ੲ) ਸੋਹਨ ਜੀ
(ਸ) (ੳ) ਤੇ (ਅ) ਦੋਵੇਂ
ਪ੍ਰਸ਼ਨ 10. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਿਸ ਦੀ ਰਚਨਾ ਹੈ ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਸ) ਭਾਈ ਗੁਰਦਾਸ ਜੀ ਦੀ
ਪ੍ਰਸ਼ਨ 11. ਗੁਰੂ ਅਮਰਦਾਸ ਜੀ ਦੀ ਰਚਨਾ ਕਿਹੜੀ ਹੈ ?
(ੳ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ਅ) ਸਤਿਗੁਰ ਨਾਨਕ ਪ੍ਰਗਟਿਆ
(ੲ) ਸੋ ਕਿਉਂ ਮੰਦਾ ਆਖੀਐ
(ਸ) ਕਿਰਪਾ ਕਰਿ ਕੇ ਬਖਸਿ ਲੈਹੁ
ਪ੍ਰਸ਼ਨ 12. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ ਵਿੱਚ ਗੁਰੂ ਜੀ ਕਿਸ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਿਹਰ ਕਰ ਕੇ ਜੀਵਾਂ ਨੂੰ ਬਖ਼ਸ਼ ਲਏ?
(ੳ) ਗੁਰੂ ਅੱਗੇ
(ਅ) ਅਧਿਆਪਕ ਅੱਗੇ
(ੲ) ਫ਼ਰਿਸ਼ਤੇ ਅੱਗੇ
(ਸ) ਪਰਮਾਤਮਾ ਅੱਗੇ
ਪ੍ਰਸ਼ਨ 13. ਜਿਸ ਜੀਵ ‘ਤੇ ਗੁਰੂ ਦਿਆਲੂ ਹੋਵੇ ਉਹ ਉਸ ਜੀਵ ਨੂੰ ਕਿਸ ਨਾਲ ਮਿਲਾਉਂਦਾ ਹੈ ?
(ੳ) ਆਤਮਾ ਨਾਲ
(ਅ) ਗੁਰਮੁਖਾਂ ਨਾਲ
(ੲ) ਭਗਤਾਂ ਨਾਲ
(ਸ) ਪਰਮਾਤਮਾ ਨਾਲ
ਪ੍ਰਸ਼ਨ 14. ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਰਚੀਆਂ ?
(ੳ) ਦੇ
(ਅ) ਤਿੰਨ
(ੲ) ਚਾਰ
(ਸ) ਚਾਲੀ
ਪ੍ਰਸ਼ਨ 15. ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਕਿੰਨੇ ਰਾਗਾਂ ਵਿੱਚ ਹੈ ?
(ੳ) 17
(ਅ) 19
(ੲ) 20
(ਸ) 31
ਪ੍ਰਸ਼ਨ 16. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ?
(ੳ) 1469 ਈ.
(ਅ) 1479 ਈ.
(ੲ) 1559 ਈ
(ਸ) 1563 ਈ.
ਪ੍ਰਸ਼ਨ 16. ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ?
(ੳ) ਗੋਇੰਦਵਾਲ ਸਾਹਿਬ ਵਿਖੇ
(ਸ) ਪਟਨਾ ਸਾਹਿਬ ਵਿਖੇ
(ੲ) ਕਰਤਾਰਪੁਰ ਵਿਖੇ
(ਅ) ਬਾਸਰਕੇ ਵਿਖੇ
ਪ੍ਰਸ਼ਨ 17. ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ?
(ੳ) 1552 ਈ. ਵਿੱਚ
(ਅ) 1469 ਈ. ਵਿੱਚ
(ੲ) 1559 ਈ. ਵਿੱਚ
(ਸ) 1558 ਈ. ਵਿੱਚ
ਪ੍ਰਸ਼ਨ 19. ਸ੍ਰੀ ਗੁਰੂ ਅਮਰਦਾਸ ਜੀ ਜੋਤੀ – ਜੋਤ ਕਦੋਂ ਸਮਾਏ?
(ੳ) 1637 ਈ. ਵਿੱਚ
(ਅ) 1606 ਈ. ਵਿੱਚ
(ੲ) 1574 ਈ. ਵਿੱਚ
(ਸ) 1539 ਈ. ਵਿੱਚ