ਕਿਤਾਬਾਂ 📚📚📚📚


📚 ਚੀਨ ਦੇ ਲੋਕ ਆਖਦੇ ਹਨ “ਕਿਤਾਬ ਅੰਦਰ ਸੋਨੇ ਦਾ ਘਰ ਪਿਆ ਹੁੰਦਾ ਹੈ।”

📚 ਇਸੇ ਤਰ੍ਹਾਂ ਆਈਸਲੈਂਡ ਦੀ ਕਹਾਵਤ ਹੈ “ਕਿਤਾਬ ਵਿਹੂਣੇ ਹੋਣ ਨਾਲ ਜੁੱਤੀ ਵਿਹੂਣੇ ਹੋਣਾ ਬਿਹਤਰ ਹੈ।”

📚 ਕਿਤਾਬਾਂ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖਾਂ ਨੂੰ ਹਮੇਸ਼ਾ ਲਈ ਦੂਰ ਕਰਨ ਦੀ ਸਮਰੱਥਾ ਰੱਖਦੀਆਂ ਹਨ।

📚 ਹੰਗਰੀ ਦੇ ਲੋਕ ਆਖਦੇ ਹਨ ਕਿ ਕਿਤਾਬ ਖ਼ਾਮੋਸ਼ ਗੁਰੂ ਹੁੰਦੀ ਹੈ।

📚 ਕਿਤਾਬਾਂ ਦੀ ਮਹਾਨਤਾ ਬਾਰੇ ਲਿਖਦਿਆਂ ਵਿਦਵਾਨ ਜੇਮਜ਼ ਰਸਲ ਲਿਖਦਾ ਹੈ: ਕਿਤਾਬਾਂ ਤਾਂ ਸ਼ਹਿਦ ਦੀਆਂ ਮੱਖੀਆਂ ਵਾਂਗ ਹੁੰਦੀਆਂ ਹਨ ਜੋ ਫੁੱਲਾਂ ਦੇ ਬੂਰ ਨੂੰ ਇੱਕ ਦਿਮਾਗ਼ ਤੋਂ ਦੂਜੇ ਤੱਕ ਲੈ ਕੇ ਜਾਂਦੀਆਂ ਹਨ।

📚 ਅਰਬ ਦੀ ਇੱਕ ਬੜੀ ਦਿਲਚਸਪ ਕਹਾਵਤ ਹੈ : ਕਿਤਾਬ ਜੇਬ੍ਹ ਵਿੱਚ ਰੱਖੇ ਬਾਗ਼ ਵਾਂਗ ਹੁੰਦੀ ਹੈ।