ਕਾਵਿ ਟੁਕੜੀ – ਰੱਬ ਅੱਗੇ
ਰੱਬ ਅੱਗੇ
ਰੱਬ ਅੱਗੇ ਇਹ ਕਰੀਏ ਜੋਦੜੀ
ਸਾਨੂੰ ਦੇਵੇ ਕਾਇਆ ਇਹੋ ਜਹੀ
ਸੂਰਜ ਵਰਗੀ ਹੋਵੇ ਸਾਡੇ ਪਿਆਰ ਵਿੱਚ ਗਰਮੀ
ਧਰਤੀ ਵਾਂਗ ਹੋਵੇ ਸ਼ਕਤੀ ਸਹਿਨ ਦੀ
ਨਦੀ ਵਾਂਗ ਸਦਾ ਵਧਦੇ ਜਾਈਏ
ਹਵਾ ਵਾਂਗ ਆਪਣੀ ਧੁਨ ਵਿੱਚ ਗਾਈਏ
ਚੰਨ ਵਾਂਗ ਸਭ ਨੂੰ ਠੰਡਕ ਪਹੁੰਚਾਈਏ
ਨਫ਼ਰਤ ਨੂੰ ਦਿਲਾਂ ਵਿੱਚੋਂ ਭਜਾਈਏ
ਪੰਛੀ ਵਾਂਗ ਮਿੱਠੇ ਬੋਲ ਅਸੀਂ ਬੋਲੀਏ
ਫੁੱਲਾਂ ਵਾਂਗ ਸਦਾ ਖਿੜੇ-ਖਿੜੇ ਰਹੀਏ
ਢੁਕਵੀਂ ਵਾਂਗ ਹੋਵੇ ਨਹੁੰ ਤੇਰੇ ਨਾਲ
ਇਹ ਬਖ਼ਸ਼ਿਸ਼ ਪਾ ਕੇ ਹੋ ਜਾਈਏ ਨਿਹਾਲ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਵੀ ਰੱਬ ਅੱਗੇ ਕੀ ਬੇਨਤੀ ਕਰਦਾ ਹੈ?
ਪ੍ਰਸ਼ਨ 2. ਸੂਰਜ ਅਤੇ ਧਰਤੀ ਤੋਂ ਕਿਹੜੀ ਪ੍ਰੇਰਨਾ ਲੈਣ ਲਈ ਕਿਹਾ ਗਿਆ ਹੈ ?
ਪ੍ਰਸ਼ਨ 3. ਉਪਰੋਕਤ ਕਾਵਿ-ਟੁਕੜੀ ਵਿੱਚ ਕੁਦਰਤ ਦੀਆਂ ਕਿਹੜੀਆਂ ਵਸਤਾਂ ਦਾ ਜ਼ਿਕਰ ਹੋਇਆ ਹੈ?