ਕਾਵਿ ਟੁਕੜੀ – ਅੱਜ ਦਾ ਕੰਮ ਨਾ ਕਲ੍ਹ ਤੇ ਪਾਈਏ

ਅੱਜ ਦਾ ਕੰਮ ਨਾ ਕਲ੍ਹ ਤੇ ਪਾਈਏ

ਸਮੇਂ ਦਾ ਪੰਛੀ ਉੱਡਦਾ ਰਹਿੰਦਾ,

ਇਕ ਪਲ ਵੀ ਨਾ ਰੁਕ ਕੇ ਬਹਿੰਦਾ।

ਸਮੇਂ ਨੇ ਸਾਡੇ ਲਈ ਨਹੀਂ ਰੁੱਕਣਾ,

ਅਸਾਂ ਹੀ ਹਾਂ ਉਸ ਦੇ ਅੱਗੇ ਝੁੱਕਣਾ।

ਸਮੇਂ ਦੀ ਜੋ ਰਫ਼ਤਾਰ ਪਹਿਚਾਨਣ,

ਉਹ ਸਮੇਂ ਤੋਂ ਅੱਗੇ ਲੰਘ ਜਾਵਣ।

ਸਮੇਂ ਸਿਰ ਜੋ ਕੰਮ ਨਾ ਸਾਰੇ,

ਆਪਣੇ ਪੈਰੀਂ ਆਪ ਕੁਹਾੜੀ ਮਾਰੇ।

ਜ਼ਿੰਦਗੀ ਵਿੱਚ ਕੀਮਤੀ ਹੈ ਹਰ ਇੱਕ ਪਲ,

ਗਵਾ ਦਿੱਤਾ ਤਾਂ ਹੋਵੇਗਾ ਸੱਲ।

ਕਦੇ ਨਾ ਸਮੇਂ ਨੂੰ ਵਿਅਰਥ ਗੁਆਈਏ,

ਅੱਜ ਦਾ ਕੰਮ ਨਾ ਕਲ੍ਹ ਤੇ ਪਾਈਏ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਕਵੀ ਸਮੇਂ ਦੀ ਤੁਲਨਾ ਕਿਸ ਨਾਲ ਅਤੇ ਕਿਉਂ ਕਰਦਾ ਹੈ?

ਪ੍ਰਸ਼ਨ 2. ਕਿਸ ਦੇ ਅੱਗੇ ਝੁਕਣ ਦੀ ਗੱਲ ਕੀਤੀ ਗਈ ਹੈ ਅਤੇ ਕੌਣ ਆਪਣੇ ਪੈਰੀਂ ਆਪ ਕੁਹਾੜੀ ਮਾਰਦਾ ਹੈ?

ਪ੍ਰਸ਼ਨ 3. ‘ਅੱਜ ਦਾ ਕੰਮ ਨਾ ਕਲ੍ਹ ਤੇ ਪਾਈਏ’ ਤੋਂ ਕਵੀ ਕੀ ਸਮਝਾਉਣਾ ਚਾਹੁੰਦਾ ਹੈ?