ਕਾਵਿ ਟੁਕੜੀ – ਮਾਂ
ਮਾਂਵਾਂ ਠੰਢੀਆਂ ਛਾਵਾਂ
ਮਾਂ ਦੀ ਛਾਂ ਜਿੰਦਗੀ ਦੇ ਨਿੱਕੜੇ ਜਿਹੇ ਦਿੱਲ ਵਿੱਚ।
ਸੋਮਾ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ।
ਅੱਜ ਤੀਕਣ ਜੀਹਦਾ ਕਿਸੇ ਥਾਹ ਤਲਾ ਨਹੀਂ ਲੱਭਾ।
ਮਾਰ – ਮਾਰ ਟੁੱਭੀਆਂ ਹੈ ਸਾਰਾ ਜੱਗ ਹਾਰਿਆ।
ਵੱਡੇ – ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ
ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ।
ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਵਿਖਲਾਨਾ ਹਾਂ
ਸ਼ਾਇਰੀ ਦੇ ਰੰਗ ਨਾਲ ਜੀਹਨੂੰ ਮੈਂ ਸੁਆਰਿਆ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਉਪਰੋਕਤ ਕਾਵਿ ਟੁਕੜੀ ਵਿੱਚ ਮੁਹੱਬਤਾਂ ਦਾ ਸੋਮਾ ਕਿਸ ਨੂੰ ਅਤੇ ਕਿਉਂ ਕਿਹਾ ਗਿਆ ਹੈ?
ਪ੍ਰਸ਼ਨ 2. ਕਿਸ – ਕਿਸ ਨੇ ਮਾਂ ਦਾ ਫੋਟੋ ਬਣਾਉਣ ਦੀ ਕੋਸ਼ਿਸ਼ ਕੀਤੀ ਹੈ?
ਪ੍ਰਸ਼ਨ 3. ਸਾਰਾ ਜੱਗ ਕੀ ਕਰ ਕੇ ਹਾਰ ਗਿਆ ਹੈ?