ਕਾਵਿ ਟੁਕੜੀ – ਬਲਦਾਂ ਦੇ ਘੁੰਗਰੂ, ਅਵਾਜ਼ਾਂ ਮਾਰਦੇ।
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਚੱਲਦੀ ਘੁਲਾੜੀ ਕਿੰਨੀ ਚੰਗੀ ਲੱਗਦੀ।
ਬਲਦਾਂ ਦੀ ਜੋੜੀ ਅੱਗੇ-ਅੱਗੇ ਭੱਜਦੀ।
ਬਲਦਾਂ ਨੂੰ ਚਾਚਾ, ਚਾਵਾਂ ਨਾਲ ਹੱਕਦਾ।
ਵੇਲਣੇ ‘ਚ ਗੰਨੇ ਦੇਂਦਾ, ਤਾਇਆ ਨਾ ਥੱਕਦਾ।
ਗੰਨਿਆਂ ਦੀ ਭਰੀ ‘ਛੱਜਾ’ ਗਿਆ ਸੁੱਟ ਕੇ।
ਗੰਨੇ ਘੜੇ ਕਾਮਿਆਂ, ਕਮਾਦੋਂ ਕੱਟ ਕੇ।
ਬਲਦਾਂ ਦੇ ਘੁੰਗਰੂ, ਅਵਾਜ਼ਾਂ ਮਾਰਦੇ।
ਪੀਓ ਰਸ ਮਿੱਠਾ, ਬਜ਼ੁਰਗ ਨੇ ਪੁਕਾਰਦੇ।
ਟ੍ਰਾਲੀ ਉੱਤੋਂ ਭਰੀਆਂ ਉਤਾਰੀਂ ‘ਮੋਹਣਿਆ’।
ਮਿਹਨਤਾਂ ਲਿਆਉਣ ਰੰਗ ਸਦਾ ‘ਸੋਹਣਿਆ’।
‘ਕਿਰਪਾ’ ਕੜਾਹਿਓਂ, ਮੈਲ ਨੂੰ ਉਤਾਰਦਾ।
ਤਾਜ਼ਾ-ਤਾਜ਼ਾ ਰਸ, ਪੀਪੇ ‘ਚੋਂ ਨਿਤਾਰਦਾ।
ਲੂੰਬੇ ਵਿੱਚੋਂ ਲਾਟ ਆਵੇ ਧੂੰਏ-ਰੰਗ ਦੀ।
ਰਾਤ ਦੇ ਹਨੇਰੇ ਕੋਲੋਂ ਜਿਵੇਂ ਸੰਗਦੀ।
‘ਛਿੰਦਾ’ ਝੋਕਾ ਦੇਂਦਾ ਰੱਖੇ, ਖ਼ਿਆਲ ਅੱਗ ਦਾ।
ਬਾਲਣ ਲਿਆਉਣ ਲਈ, “ਕੈਲਾ’ ਫਿਰੇ ਭੱਜਦਾ।
ਪ੍ਰਸ਼ਨ 1. ਬਲਦਾਂ ਨੂੰ ਚਾਅ ਨਾਲ ਕੌਣ ਹੱਕਦਾ ਹੈ ?
(ੳ) ਤਾਇਆ
(ਅ) ਚਾਚਾ
(ੲ) ਬਾਬਾ
(ਸ) ਮਾਮਾ
ਪ੍ਰਸ਼ਨ 2. ਗੰਨਿਆਂ ਦੀ ਭਰੀ ਕੌਣ ਸੁੱਟ ਕੇ ਗਿਆ ਹੈ?
(ੳ) ਕਿਰਪਾ
(ਅ)ਛਿੰਦਾ
(ੲ) ਛੱਜਾ
(ਸ) ਬਾਬਾ
ਪ੍ਰਸ਼ਨ 3. ਕਿਨ੍ਹਾਂ ਦੇ ਘੁੰਗਰੂ ਅਵਾਜ਼ਾਂ ਮਾਰਦੇ ਹਨ ?
(ੳ) ਦੁਕਾਨਦਾਰਾਂ ਦੇ
(ਅ) ਭੰਗੜਾ ਪਾਉਣ ਵਾਲਿਆਂ ਦੇ
(ੲ) ਬਲਦਾਂ ਦੇ
(ਸ) ਪਸ਼ੂਆਂ ਦੇ
ਪ੍ਰਸ਼ਨ 4. ਬਜ਼ੁਰਗ ਕਿਹੜਾ ਰਸ ਪੀਣ ਲਈ ਪੁਕਾਰਦੇ ਹਨ?
(ੳ) ਮਿੱਠਾ
(ਅ) ਸੰਤਰੇ ਦਾ
(ੲ) ਗੰਨੇ ਦਾ
(ਸ) ਫਲਾਂ ਦਾ
ਪ੍ਰਸ਼ਨ 5. ਬਾਲਣ ਲਿਆਉਣ ਲਈ ਕੌਣ ਭੱਜਦਾ ਫਿਰਦਾ ਹੈ ?
(ੳ) ਛਿੰਦਾ
(ਅ) ਕਿਰਪਾ
(ੲ) ਕੈਲਾ
(ਸ) ਛੱਜਾ